
ਅੰਤਰਰਾਸ਼ਟਰੀ, 18 ਜੂਨ (ਯ ਪ )
ਭਾਰਤੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਨੇ ਬੁੱਧਵਾਰ ਨੂੰ ਰੌਟਰਡੈਮ ਵਿੱਚ ਜਰਮਨੀ ਖ਼ਿਲਾਫ਼ ਐਫਆਈਐਚ ਹਾਕੀ ਪ੍ਰੋ ਲੀਗ 2025/26 ਦੇ ਮੈਚ ਦੌਰਾਨ ਆਪਣਾ 413 ਵਾਂ ਮੈਚ ਖੇਡ ਕੇ ਹਾਕੀ ਇੰਡੀਆ ਦੇ ਮੌਜੂਦਾ ਪ੍ਰਧਾਨ ਦਿਲੀਪ ਤਿਰਕੀ ਦਾ ਰਿਕਾਰਡ ਤੋੜ ਕੇ ਦੇਸ਼ ਲਈ ਸਭ ਤੋਂ ਵੱਧ ਹਾਕੀ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ।ਇਸ ਤੋਂ ਪਹਿਲਾਂ ਦਿਲੀਪ ਤਿਰਕੀ ਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ 412 ਅੰਤਰਰਾਸ਼ਟਰੀ ਮੈਚ ਖੇਡ ਕੇ ਇਹ ਰਿਕਾਰਡ ਆਉਣੇ ਨਾਂ ਦਰਜ ਕਰਵਾਇਆ ਸੀ।
ਮਨਪ੍ਰੀਤ ਦੀ ਇਸ ਇਤਿਹਾਸਿਕ ਉਪਲੱਬਧੀ ਲਈ ਹਾਕੀ ਇੰਡੀਆ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਇਨਾਮ ਵਜੋਂ 10 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈ।







