
ਸੰਗਤ ਮੰਡੀ 25 ਸਤੰਬਰ (ਅਮਨ ਸਰਦਾਰਗੜ੍ਹ)
ਸੇਂਟ ਜ਼ੇਵੀਅਰਜ਼ ਈ-ਸਕੂਲ, ਸੰਗਤ ਦੇ ਵਿਿਦਆਰਥੀਆਂ ਨੇ 70ਵੀਆਂ ਸਕੂਲ ਖੇਡਾਂ ਦੇ ਐਥਲੈਟਿਕਸ ਜ਼ੋਨ, ਸੰਗਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਖਿਡਾਰੀਆਂ ਨੇ ਅੰਡਰ-14 ਅਤੇ ਅੰਡਰ-17 ਲੜਕੀਆਂ ਦੇ ਵਰਗਾਂ ਵਿੱਚ ਕੁੱਲ 10 ਮੈਡਲ—5 ਸੋਨੇ, 4 ਚਾਂਦੀ ਅਤੇ 1 ਕਾਂਸੀ ਜਿੱਤੇ।ਅੰਡਰ-14 ਵਰਗ ਵਿੱਚ ਪਰਵਿੰਦਰ ਕੌਰ (8ਵੀਂ) ਨੇ 200 ਮੀਟਰ ਦੌੜ ਅਤੇ ਲੰਬੀ ਛਾਲ ਵਿੱਚ ਦੋ ਸੋਨੇ ਦੇ ਮੈਡਲ, ਜਦਕਿ ਐਸ਼ਵੀਰ ਕੌਰ (6ਵੀਂ) ਨੇ 600 ਮੀਟਰ ਅਤੇ ਮਨਰੀਤ ਕੌਰ (9ਵੀਂ) ਨੇ 400 ਮੀਟਰ ਦੌੜ ਵਿੱਚ ਚਾਂਦੀ ਦੇ ਮੈਡਲ ਹਾਸਲ ਕੀਤੇ।
ਅੰਡਰ-17 ਵਰਗ ਵਿੱਚ ਅਰਸ਼ਪ੍ਰੀਤ ਕੌਰ (9ਵੀਂ) ਨੇ 100 ਮੀਟਰ ਹਰਡਲਜ਼ ਅਤੇ ਹਾਈ ਜੰਪ ਵਿੱਚ ਦੋ ਸੋਨੇ ਦੇ ਮੈਡਲ ਅਤੇ ਜਸ਼ਨਦੀਪ ਕੌਰ (9ਵੀਂ) ਨੇ 800 ਮੀਟਰ ਦੌੜ ਵਿੱਚ ਸੋਨੇ ਦਾ ਮੈਡਲ ਜਿੱਤਿਆ। ਏਕਮਪ੍ਰੀਤ ਕੌਰ (9ਵੀਂ) ਅਤੇ ਸੈਂਡੀ (8ਵੀਂ) ਨੇ ਚਾਂਦੀ, ਜਦਕਿ ਜੈਸਮਿਨ ਕੌਰ (7ਵੀਂ) ਨੇ 400 ਮੀਟਰ ਦੌੜ ਵਿੱਚ ਕਾਂਸੀ ਦਾ ਮੈਡਲ ਜਿੱਤਿਆ।ਸਕੂਲ ਦੇ ਚੇਅਰਮੈਨ ਸ੍ਰੀਮਾਨ ਅਮਿਤ ਗੁਪਤਾ ਜੀ, ਪ੍ਰਿੰਸੀਪਲ ਮੈਡਮ ਪ੍ਰਾਚੀ ਸ਼ਰਮਾ ਅਤੇ ਐਡਮਿਿਨਸਟ੍ਰੇਟਿਵ ਐਡਵਾਈਜ਼ਰ ਲਵਿਸ਼ ਗੁਪਤਾ (ਐਡਵੋਕੇਟ)ਨੇ ਵਿਿਦਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ।
ਸਕੂਲ ਵੱਲੋਂ ਕੋਚ ਤਰਸੇਮ ਸਿੰਘ ਅਤੇ ਮੈਡਮ ਰਾਜੀ ਦੀ ਅਣਥੱਕ ਮਿਹਨਤ, ਯੋਗ ਅਗਵਾਈ ਅਤੇ ਸਮਰਪਣ ਦੀ ਵੀ ਵਿਸ਼ੇਸ਼ ਪ੍ਰਸ਼ੰਸਾ ਕੀਤੀ ਗਈ।ਸਕੂਲ ਵੱਲੋਂ ਵਿਿਦਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਪ੍ਰਤਿਭਾ ਨਿਖ਼ਾਰਨ ਲਈ ਲੋੜੀਂਦੇ ਮੌਕੇ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਕੂਲ ਦਾ ਉਦੇਸ਼ ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਖੇਡ ਭਾਵਨਾ ਪੈਦਾ ਕਰਨਾ ਹੈ। ਵਿਿਦਆਰਥੀਆਂ ਦੀ ਇਹ ਸ਼ਾਨਦਾਰ ਪ੍ਰਾਪਤੀ ਸਕੂਲ ਦੀ ਖੇਡਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸਕੂਲ ਪ੍ਰਬੰਧਨ ਨੇ ਭਵਿੱਖ ਵਿੱਚ ਵੀ ਖਿਡਾਰੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸ਼ਾਨਦਾਰ ਪ੍ਰਾਪਤੀ ਨਾਲ ਸੇਂਟ ਜ਼ੇਵੀਅਰਜ਼ ਈ-ਸਕੂਲ ਦੇ ਸਮੂਹ ਸਟਾਫ਼, ਵਿਿਦਆਰਥੀਆਂ ਅਤੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।








