Home » ਅਪਰਾਧ » ਨਸ਼ਾ ਫੜ੍ਹਨ ਦੌਰਾਨ ਹੋਏ ਹਮਲੇ ‘ਚ ਪੁਲਿਸ ਮੁਲਾਜ਼ਮ ਜ਼ਖ਼ਮੀ,ਪੁਲਿਸ ਵੱਲੋਂ ਬਚਾਅ ਦੌਰਾਨ ਕੀਤੀ ਫਾਇਰਿੰਗ ‘ਚ ਹਮਲਾਵਰ ਨੌਜਵਾਨ ਵੀ ਹੋਇਆ ਜ਼ਖ਼ਮੀ

ਨਸ਼ਾ ਫੜ੍ਹਨ ਦੌਰਾਨ ਹੋਏ ਹਮਲੇ ‘ਚ ਪੁਲਿਸ ਮੁਲਾਜ਼ਮ ਜ਼ਖ਼ਮੀ,ਪੁਲਿਸ ਵੱਲੋਂ ਬਚਾਅ ਦੌਰਾਨ ਕੀਤੀ ਫਾਇਰਿੰਗ ‘ਚ ਹਮਲਾਵਰ ਨੌਜਵਾਨ ਵੀ ਹੋਇਆ ਜ਼ਖ਼ਮੀ

News Portal Development Companies In India

ਤਲਵੰਡੀ ਸਾਬੋ 25 ਸਤੰਬਰ (ਅੰਮ੍ਰਿਤ ਮਲਕਾਣਾ ) ਤਲਵੰਡੀ ਸਾਬੋ ਵਿਖੇ ਨਸ਼ਾ ਫੜ੍ਹਨ ਦੇ ਘਟਨਾਕ੍ਰਮ ਦੌਰਾਨ ਇੱਕ ਨੌਜਵਾਨ ਵੱਲੋਂ ਨਾਰਕੋਟਿਕ ਸੈੱਲ ਦੇ ਇੱਕ ਸਿਪਾਹੀ ਤੇ ਕਥਿਤ ਤੌਰ ‘ਤੇ ਹਮਲਾ ਕਰਕੇ ਜ਼ਖ਼ਮੀ ਕਰਨ ਅਤੇ ਪੁਲਿਸ ਵੱਲੋਂ ਬਚਾਅ ਦੌਰਾਨ ਕੀਤੀ ਫਾਇਰਿੰਗ ‘ਚ ਕਥਿਤ ਹਮਲਾਵਰ ਨੌਜਵਾਨ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਐਂਟੀ ਨਾਰਕੋਟਿਕ ਸੈੱਲ ਬਠਿੰਡਾ ਵਿੱਚ ਤਾਇਨਾਤ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਵੱਲੋਂ ਪੁਲਿਸ ਕੋਲ ਦਰਜ ਕਰਾਏ ਬਿਆਨਾਂ ਮੁਤਾਬਿਕ ਤਲਵੰਡੀ ਸਾਬੋ ਦੇ ਰਾਮਾਂ ਰੋਡ ਦੇ ਸੂਏ ਦੇ ਪੁਲ ਤੇ ਇੱਕ ਫਾਰਚੂਨਰ ਗੱਡੀ ਵਿੱਚੋਂ 102 ਗ੍ਰਾਮ ਚਿੱਟਾ (ਹੈਰਇਨ) ਉਨਾਂ ਨੇ ਬਰਾਮਦ ਕੀਤਾ ਸੀ।ਚੱਲ ਰਹੀ ਕਾਰਵਾਈ ਦੌਰਾਨ ਰਾਤ ਦੇ ਕਰੀਬ 10 ਵਜੇ ਇੱਕ ਮੋਨਾ ਨੌਜਵਾਨ ਬਿਨਾਂ ਨੰਬਰੀ ਬੁਲੇਟ ਮੋਟਰਸਾਈਕਲ ਤੇ ਆਇਆ ਤੇ ਹੱਥ ਵਿੱਚ ਸੂਏ ਨੁਮਾ ਫੜ੍ਹੇ ਹਥਿਆਰ ਨੂੰ ਲਹਿਰਾਉਦਿਆਂ ਫੜ੍ਹੇ ਗਏ ਸਮਾਨ ਨੂੰ ਆਪਣਾ ਦੱਸ ਕੇ ਫੜ੍ਹੇ ਸਮਾਨ ਤੇ ਵਿਅਕਤੀਆਂ ਨੂੰ ਛੱਡਣ ਲਈ ਕਹਿਣ ਲੱਗਾ।ਕਾਂਸਟੇਬਲ ਗੁਰਪ੍ਰੀਤ ਸਿੰਘ ਮੁਤਾਬਿਕ ਉਸਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਉਕਤ ਨੌਜਵਾਨ ਨੇ ਆਪਣੇ ਹੱਥ ‘ਚ ਫੜ੍ਹੇ ਬਰਫ ਭੰਨ੍ਹਣ ਵਾਲੇ ਸੂਏ ਨਾਲ ਮੇਰੇ ਸਿਰ ਵੱਲ ਵਾਰ ਕੀਤਾ ਜਿਸ ਤੋਂ ਬਚਾਅ ਕਰਨ ਲਈ ਮੈਂ ਆਪਣਾ ਸੱਜਾ ਹੱਥ ਅੱਗੇ ਕੀਤਾ ਜੋ ਜ਼ਖ਼ਮੀ ਹੋ ਗਿਆ।ਰੌਲਾ ਸੁਣਕੇ ਹੌਲਦਾਰ ਅਮਰਿੰਦਰ ਸਿੰਘ ਸਾਡੇ ਵੱਲ ਆਇਆ ਤੇ ਨੌਜਵਾਨ ਨੂੰ ਕਾਬੂ ਕਰਨ ਦੌਰਾਨ ਸੂਏ ਦੇ ਕਈ ਵਾਰ ਮੇਰੇ ਹੱਥ ਤੇ ਲੱਗਣ ਕਾਰਣ ਹੱਥ ਗੰਭੀਰ ਜ਼ਖ਼ਮੀ ਹੋ ਗਿਆ।ਹੌਲਦਾਰ ਅਮਰਿੰਦਰ ਸਿੰਘ ਨੇ ਉਸਨੂੰ ਰੋਕਣ ਦੀ ਕੋਸ਼ਿਸ ਕੀਤੀ ਪ੍ਰੰਤੂ ਉਸ ਵੱਲੋਂ ਨਾ ਰੁਕਣ ਤੇ ਹੌਲਦਾਰ ਨੇ ਹਵਾਈ ਫਾਇਰ ਕਰ ਦਿੱਤਾ ਪਰ ਹਮਲਾਵਰ ਨੌਜਵਾਨ ਵੱਲੋਂ ਮਾਰ ਦੇਣ ਦੀ ਨੀਯਤ ਨਾਲ ਫਿਰ ਮੇਰੇ ਵੱਲ ਵਧਣ ਦੀ ਕੋਸ਼ਿਸ ਨੂੰ ਦੇਖਦਿਆਂ ਹੌਲਦਾਰ ਅਮਰਿੰਦਰ ਸਿੰਘ ਨੇ ਮੇਰੀ ਅਤੇ ਪੁਲਿਸ ਪਾਰਟੀ ਦੀ ਜਾਨ ਮਾਲ ਦੀ ਰੱਖਿਆ ਲਈ ਦੋ ਗੋਲੀਆਂ ਉਸਦੀਆਂ ਲੱਤਾਂ ਵੱਲ ਚਲਾਈਆਂ ਜੋ ਉਸਦੀ ਸੱਜੀ ਅਤੇ ਖੱਬੀ ਲੱਤ ਪਰ ਲੱਗੀਆਂ ‘ਤੇ ਨੌਜਵਾਨ ਡਿੱਗ ਪਿਆ।ਬਾਅਦ ‘ਚ ਪੁਲਸ ਮੁਲਾਜ਼ਮ ਨੇ ਮੈਨੂੰ ਅਤੇ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ।
ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ‘ਤੇ ਕਥਿਤ ਹਮਲਾ ਕਰਨ ਵਾਲੇ ਨੌਜਵਾਨ ਨੂੰ ਬਠਿੰਡਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।ਜਦੋਂਕਿ ਜਾਣਕਾਰੀ ਮੁਤਾਬਿਕ ਪੁਲਿਸ ਮੁਲਾਜ਼ਮ ਨੂੰ ਇਲਾਜ਼ ਉਪਰੰਤ ਅੱਜ ਸਿਵਲ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਹੈ।
ਤਲਵੰਡੀ ਸਾਬੋ ਪੁਲਿਸ ਨੇ ਜ਼ਖ਼ਮੀ ਪੁਲਿਸ ਮੁਲਾਜ਼ਮ ਦੇ ਬਿਆਨ ‘ਤੇ ਸਤਨਾਮ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੀਰਪੁਰ (ਮਾਨਸਾ) ਹਾਲ ਆਬਾਦ ਰਾਮਾਂ ਮੰਡੀ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।ਥਾਣਾ ਮੁਖੀ ਅਮਰੀਕ ਸਿੰਘ ਅਨੁਸਾਰ ਨਾਮਜ਼ਦ ਕਥਿਤ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ਼ ਹਨ।

Leave a Comment

Will the middle class get relief from the first general budget of Modi 3.0?