
ਰਾਮਪੁਰਾ ਫੂਲ, 25 ਸਤੰਬਰ (ਸੰਦੀਪ ਸ਼ੇਰਗਿੱਲ ) ਪੰਜਾਬੀ ਰੰਗਮੰਚ ਦੇ ਉੱਘੇ ਕਲਾਕਾਰ ਰਾਣਾ ਰਣਬੀਰ ਦਾ ਲਿਖਿਆ ਹੋਇਆ ਸੁਪਰ ਹਿੱਟ ਪੰਜਾਬੀ ਨਾਟਕ “ZINDAGI ZINDABAAD – ਬੇਬੇ ਬਾਪੂ ਬੇਬੇ” 27 ਸਤੰਬਰ 2026 ਨੂੰ ਰਾਮਪੁਰਾ ਫੂਲ ਵਿਖੇ ਮੰਚਨ ਕੀਤਾ ਜਾਵੇਗਾ।ਇਸ ਨਾਟਕ ਦਾ ਆਯੋਜਨ J & B Event Management Co. ਅਤੇ Fateh Group of Institutions ਵੱਲੋਂ ਕੀਤਾ ਜਾ ਰਿਹਾ ਹੈ। ਨਾਟਕ ਵਿੱਚ ਮੁੱਖ ਭੂਮਿਕਾ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਰਾਜਵੀਰ ਬੋਪਾਰਾਏ ਨਿਭਾਉਣਗੇ।ਪ੍ਰਬੰਧਕ ਸੁਖਮੰਦਰ ਸਿੰਘ ਚੱਠਾ ਨੇ ਦੱਸਿਆ ਕਿ ਨਾਟਕ ਦਾ ਮੰਚਨ Fateh Group of Institutions, Maur Road, Rampura Phul ਵਿਖੇ ਹੋਵੇਗਾ। ਸ਼ਾਮ 6 ਵਜੇ ਗੇਟ ਖੁੱਲ੍ਹਣਗੇ ਅਤੇ 7 ਵਜੇ ਨਾਟਕ ਸ਼ੁਰੂ ਹੋਵੇਗਾ।ਇਹ ਨਾਟਕ ਪਿਉ-ਪੁੱਤ ਦੇ ਰਿਸ਼ਤੇ ਅਤੇ ਅੱਜ ਦੀ ਜ਼ਿੰਦਗੀ ਦੀ ਸੱਚਾਈ ਨੂੰ ਹਾਸੇ ਅਤੇ ਜਜ਼ਬਾਤਾਂ ਨਾਲ ਪੇਸ਼ ਕਰਦਾ ਹੈ, ਜਿਸਨੂੰ ਦੇਸ਼-ਵਿਦੇਸ਼ ਵਿੱਚ ਹਜ਼ਾਰਾਂ ਦਰਸ਼ਕਾਂ ਵੱਲੋਂ ਪਿਆਰ ਮਿਲ ਚੁੱਕਾ ਹੈ।








