Home » Uncategorized » ** ਬਾਪੂ ਦਾ ਗੀਤ**

** ਬਾਪੂ ਦਾ ਗੀਤ**

News Portal Development Companies In India
ਜਿੰਦਰਾ ਸੀ ਮੇਰੇ ਘਰ ਦਾ ਬਾਪੂ
ਤੇਰੇ ਬਿਨ ਨਹੀਓ ਸਰਦਾ ਬਾਪੂ
ਸਾਹ  ਪੈਂਦੇ ਤੇਰੇ ਘਰ ਆਇਆ ਤੋਂ
ਪੈਣ ਭੁਲੱਖੇ ਬਾਪੂ ਤੇਰੇ
ਪਿੰਡ ਦੇ ਚਾਚੇ ਤਾਇਆ ਤੋਂ
 ਸੁਪਨੇ ਵਿੱਚ ਤੂੰ ਆਇਆ ਬਾਪੂ
 ਚਾਅ ਨਾ ਚੱਕਿਆ ਜਾਵੇ ਮੈਥੋਂ
 ਘੁੱਟ ਕੇ ਜਦ ਤੂੰ ਸੀਨੇ ਲਾਇਆ
ਅੱਖਾਂ ਮੀਚ ਮੀਚ ਕੇ ਦੇਖਾ
ਸੁਪਨੇ ਦੇ ਪਰਛਾਇਆ ਤੋਂ
ਪੈਣ ਭੁਲੱਖੇ ਬਾਪੂ ਤੇਰੇ
ਪਿੰਡ ਦੇ ਚਾਚੇ ਤਾਇਆ ਤੋਂ
ਲੋਕ ਤੇਰੀਆਂ ਕਰਦੇ ਗੱਲਾਂ
ਸਾਨੂੰ ਅੰਬਰਾਂ ਤੱਕ ਪਹੁੰਚਾਇਆ
ਤੇਰਾ ਕੁੜਤਾ ਕਿੱਲੀ ਟੰਗਿਆ
ਉਸਦੇ ਗੀਝੇ ਹੱਥ ਮੈਂ ਪਾਇਆ
ਮਿਲਿਆ ਬਹੁਤ ਸਹਾਰਾ ਪੈਸੇ ਪਾਇਆਂ ਤੋਂ
ਪੈਣ ਭੁਲੱਖੇ ਬਾਪੂ ਤੇਰੇ
ਪਿੰਡ ਦੇ ਚਾਚੇ ਤਾਇਆ ਤੋਂ
 ਪੈਣ ਭੁਲੱਖੇ ਬਾਪੂ ਤੇਰੇ
ਪਿੰਡ ਦੇ ਚਾਚੇ ਤਾਇਆ ਤੋਂ
ਸੁਖਵਿੰਦਰ ਮੁਲਤਾਨੀ
ਮੋਬਾ: 9876275727
ਮਹੀਨੇਵਾਰ ਪੰਜਾਬੀ ਅਖ਼ਬਾਰ ‘ਯੰਗ ਪੀਡੀਆ’ ਦੀ ਅਧਿਕਾਰਿਤ ਵੈੱਬਸਾਈਟ ‘ਤੇ ਤੁਹਾਡਾ ਸਵਾਗਤ ਹੈ।ਸਾਡਾ ਮਕਸਦ ਸਕਾਰਾਤਮਕ ਪੱਤਰਕਾਰੀ,ਸਾਹਿਤ,ਸਿੱਖਿਆ ,ਇਤਿਹਾਸ,ਆਦਿ ਨੂੰ ਉਤਸਾਹਿਤ ਕਰਨਾ ਅਤੇ ਤੱਥਾਂ ਅਧਾਰਿਤ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ।ਤੁਸੀਂ ਆਪਣੀਆਂ ਰਚਨਾਵਾਂ (ਖੋਜ ਭਰਪੂਰ ਲੇਖ, ਕਵਿਤਾ ,ਕਹਾਣੀ ,ਮੁਲਾਕਾਤ,ਆਮ ਜਾਣਕਾਰੀ,ਪੁਸਤਕ ਸਮੀਖਿਆ ਆਦਿ ), ਖ਼ਬਰਾਂ ਸਾਡੀ ਈ-ਮੇਲ youngpedia6@gmail.com ‘ਤੇ ਭੇਜ ਸਕਦੇ ਹੋ।ਇਸ ਦੇ ਨਾਲ਼ ਹੀ ਬਤੌਰ ਪੱਤਰਕਾਰ /ਲੇਖਕ ਸਾਡੇ ਨਾਲ਼ ਜੁੜਨ ਲਈ ਉੱਪਰ ਦਿੱਤੀ ਮੇਲ ਉੱਪਰ ਆਪਣਾ ਡਾਟਾ ਭੇਜ ਸਕਦੇ ਹੋ ਜਾਂ ਵੈੱਬਸਾਈਟ ਉੱਪਰ ਦਿੱਤੇ ਲਿੰਕ ‘ਤੇ ਜਾ ਕੇ ਸਿੱਧਾ ਵੀ ਅਪਲਾਈ ਕਰ ਸਕਦੇ ਹੋ।ਪ੍ਰਾਪਤ ਰਚਨਾਵਾਂ ਵਿੱਚੋਂ ਚੋਣਵੀਆਂ ਰਚਨਾਵਾਂ ਮਹੀਨੇਵਾਰ ਛਪਣ ਵਾਲ਼ੇ ਅੰਕ ਵਿੱਚ ਵੀ ਸ਼ਾਮਿਲ ਕੀਤੀਆਂ ਜਾਣਗੀਆਂ।ਰੋਜ਼ਾਨਾ ਅਪਡੇਟ ਲਈ ਸਾਡੇ ਵਟਸਐਪ ਚੈੱਨਲ https://whatsapp.com/channel/0029Vamm3eC0gcfEVIzBrq1J ਨਾਲ਼ ਇਸ ਲਿੰਕ ਦੇ ਜ਼ਰੀਏ ਜੁੜ ਸਕਦੇ ਹੋ ।
                                                       -ਧੰਨਵਾਦ ਸਹਿਤ-
                                                                 ਸੰਪਾਦਕ

Leave a Comment

Will the middle class get relief from the first general budget of Modi 3.0?