
ਰਾਮਪੁਰਾ ਫੂਲ,25 ਸਤੰਬਰ (ਸੰਦੀਪ ਸ਼ੇਰਗਿੱਲ )ਪੰਜਾਬੀ ਰੰਗਮੰਚ ਦੇ ਉੱਘੇ ਕਲਾਕਾਰ ਰਾਣਾ ਰਣਬੀਰ ਦਾ ਲਿਖਿਆ ਹੋਇਆ ਸੁਪਰ ਹਿੱਟ ਪੰਜਾਬੀ ਨਾਟਕ “ਜ਼ਿੰਦਗੀ ਜ਼ਿੰਦਾਬਾਦ – ਬੰਦੇ ਬਣੋ ਬੰਦੇ” ਮਿਤੀ 27 ਸਤੰਬਰ 2026 ਨੂੰ ਰਾਮਪੁਰਾ ਫੂਲ ਵਿਖੇ ਖੇਡਿਆ ਜਾਵੇਗਾ।ਇਸ ਨਾਟਕ ਦਾ ਆਯੋਜਨ ਜੇ ਐਂਡ ਬੀ ਇਵੇੰਟ ਮੈਨੇਜਮੇੰਟ ਕੰ. ਅਤੇ ਫ਼ਤਿਹ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵੱਲੋਂ ਕੀਤਾ ਜਾ ਰਿਹਾ ਹੈ। ਨਾਟਕ ਵਿੱਚ ਮੁੱਖ ਭੂਮਿਕਾ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਨਿਭਾਉਣਗੇ।ਪ੍ਰਬੰਧਕ ਸੁਖਮੰਦਰ ਸਿੰਘ ਚੱਠਾ ਅਤੇ ਜਸਵੰਤ ਕੌਸ਼ਿਕ ਨੇ ਦੱਸਿਆ ਕਿ ਨਾਟਕ ਦਾ ਮੰਚਨ ਫ਼ਤਿਹ ਗਰੁੱਪ ਆਫ਼ ਇੰਸਟੀਟਿਊਸ਼ਨਜ਼, ਮੌੜ ਰੋਡ , ਰਾਮਪੁਰਾ ਫੂਲ ਵਿਖੇ ਹੋਵੇਗਾ। ਸ਼ਾਮ 6 ਵਜੇ ਗੇਟ ਖੁੱਲ੍ਹਣਗੇ ਅਤੇ 7 ਵਜੇ ਨਾਟਕ ਸ਼ੁਰੂ ਹੋਵੇਗਾ।ਇਹ ਨਾਟਕ ਪਿਉ-ਪੁੱਤ ਦੇ ਰਿਸ਼ਤੇ ਅਤੇ ਅੱਜ ਦੀ ਜ਼ਿੰਦਗੀ ਦੀ ਸੱਚਾਈ ਨੂੰ ਹਾਸੇ ਅਤੇ ਜਜ਼ਬਾਤਾਂ ਨਾਲ ਪੇਸ਼ ਕਰਦਾ ਹੈ, ਜਿਸਨੂੰ ਦੇਸ਼-ਵਿਦੇਸ਼ ਵਿੱਚ ਹਜ਼ਾਰਾਂ ਦਰਸ਼ਕਾਂ ਵੱਲੋਂ ਪਿਆਰ ਮਿਲ ਚੁੱਕਾ ਹੈ।
ਪਿਛਲੇ ਹਫਤੇ 19 ਸਤੰਬਰ ਨੂੰ ਇਹ ਨਾਟਕ ਬਠਿੰਡਾ ਵਿਖੇ ਵੀ ਖੇਡਿਆ ਗਿਆ ਜਿੱਥੇ ਦਰਸ਼ਕਾਂ ਨੇ ਇਸ ਦਾ ਭਰਪੂਰ ਆਨੰਦ ਮਾਣਿਆਂ।









