Home » ਤਾਜ਼ਾ ਖ਼ਬਰਾਂ » ਪ੍ਰੈਸ ਕਲੱਬ ਬਠਿੰਡਾ ਦਿਹਾਤੀ ਰਜਿ:ਦੀ ਮਹੀਨਾਵਾਰ ਮੀਟਿੰਗ ਟੀਚਰ ਹੋਮ ਵਿਖੇ ਹੋਈ।

ਪ੍ਰੈਸ ਕਲੱਬ ਬਠਿੰਡਾ ਦਿਹਾਤੀ ਰਜਿ:ਦੀ ਮਹੀਨਾਵਾਰ ਮੀਟਿੰਗ ਟੀਚਰ ਹੋਮ ਵਿਖੇ ਹੋਈ।

News Portal Development Companies In India

ਬਠਿੰਡਾ, 9 ਮਾਰਚ (ਗੁਰਸੇਵਕ ਸਿੰਘ ਚੁੱਘੇ ਖੁਰਦ
 ਬਠਿੰਡਾ ਵਿਖੇ ਟੀਚਰ ਹੋਮ ਬਠਿੰਡਾ ਵਿੱਚ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਰਜਿ ਦੀ ਮੀਟਿੰਗ ਹੋਈ। ਜਿਸ ਵਿੱਚ ਪ੍ਰੈਸ ਕਲੱਬ ਦੇ ਸਰਪ੍ਰਸਤ ਜਸਕਰਨ ਸਿੰਘ ਤੇ ਸਿਵੀਆ, ਕਲੱਬ ਦੇ ਪ੍ਰਧਾਨ ਗੁਰਜੀਤ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੀਟਿੰਗ ਵਿੱਚ ਪਿਛਲੇ ਦਿਨੀਂ ਕਲੱਬ ਦੇ ਮੈਂਬਰ ਤੇ ਪੱਤਰਕਾਰ ਰਾਜ ਕੁਮਾਰ ਦੇ ਅਚਾਨਕ ਵਿਛੋੜੇ ਸੰਬੰਧੀ 2ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਸ਼ੋਕ ਮਤਾ ਲਿਆਂਦਾ ਗਿਆ।ਇਸ ਮੀਟਿੰਗ ਵਿੱਚ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਾਤਲ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੇਸ ਵਿੱਚੋਂ ਬਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਔਰਤਾਂ ਬਾਰੇ ਵਰਤੀ ਗਈ ਗੰਦੀ ਸ਼ਬਦਾਵਲੀ ਦੀ ਸਖਤ ਨਿਖੇਧੀ ਕੀਤੀ ਗਈ। ਕਲੱਬ ਵੱਲੋਂ ਕੀਤੀਆਂ ਜਾਂਦੀਆਂ ਸਮਾਜਿਕ ਗਤੀਵਿਧੀਆਂ ਸੰਬੰਧੀ ਅਗਲੇ ਮਹੀਨੇ ਵਿੱਚ ਸਰਕਾਰੀ ਸਕੂਲ ਵਿੱਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਮੌਕੇ ਜਸਕਰਨ ਸਿੰਘ ਸਿਵੀਆ ਤੇ ਗੁਰਜੀਤ ਚੌਹਾਨ ਤੋਂ ਇਲਾਵਾ ਪੱਤਰਕਾਰ ਗੁਰਸੇਵਕ ਸਿੰਘ ਚੁੰਘੇ ਖੁਰਦ, ਬਲਜਿੰਦਰ ਸਿੰਘ ਕੋਟ ਭਾਰਾ, ਸੁਰਿੰਦਰ ਸਿੰਘ ਬੱਲੂਆਣਾ, ਸਤਪਾਲ ਮਾਨ , ਭੀਮਚੰਦ ਅਗਰਵਾਲ, ਜਸ਼ਨਜੀਤ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਚਹਿਲ ਤੇ ਜਸਵੀਰ ਸਿੰਘ ਕਟਾਰ ਸਿੰਘ ਵਾਲਾ ਆਦਿ ਹਾਜ਼ਰ ਸਨ।
ਮਹੀਨੇਵਾਰ ਪੰਜਾਬੀ ਅਖ਼ਬਾਰ ‘ਯੰਗ ਪੀਡੀਆ’ ਦੀ ਅਧਿਕਾਰਿਤ ਵੈੱਬਸਾਈਟ ‘ਤੇ ਤੁਹਾਡਾ ਸਵਾਗਤ ਹੈ।ਸਾਡਾ ਮਕਸਦ ਸਕਾਰਾਤਮਕ ਪੱਤਰਕਾਰੀ,ਸਾਹਿਤ,ਸਿੱਖਿਆ ,ਇਤਿਹਾਸ,ਆਦਿ ਨੂੰ ਉਤਸਾਹਿਤ ਕਰਨਾ ਅਤੇ ਤੱਥਾਂ ਅਧਾਰਿਤ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ।ਤੁਸੀਂ ਆਪਣੀਆਂ ਰਚਨਾਵਾਂ (ਖੋਜ ਭਰਪੂਰ ਲੇਖ, ਕਵਿਤਾ ,ਕਹਾਣੀ ,ਮੁਲਾਕਾਤ,ਆਮ ਜਾਣਕਾਰੀ,ਪੁਸਤਕ ਸਮੀਖਿਆ ਆਦਿ ), ਖ਼ਬਰਾਂ ਸਾਡੀ ਈ-ਮੇਲ youngpedia6@gmail.com ‘ਤੇ ਭੇਜ ਸਕਦੇ ਹੋ।ਇਸ ਦੇ ਨਾਲ਼ ਹੀ ਬਤੌਰ ਪੱਤਰਕਾਰ /ਲੇਖਕ ਸਾਡੇ ਨਾਲ਼ ਜੁੜਨ ਲਈ ਉੱਪਰ ਦਿੱਤੀ ਮੇਲ ਉੱਪਰ ਆਪਣਾ ਡਾਟਾ ਭੇਜ ਸਕਦੇ ਹੋ ਜਾਂ ਵੈੱਬਸਾਈਟ ਉੱਪਰ ਦਿੱਤੇ ਲਿੰਕ ‘ਤੇ ਜਾ ਕੇ ਸਿੱਧਾ ਵੀ ਅਪਲਾਈ ਕਰ ਸਕਦੇ ਹੋ।ਪ੍ਰਾਪਤ ਰਚਨਾਵਾਂ ਵਿੱਚੋਂ ਚੋਣਵੀਆਂ ਰਚਨਾਵਾਂ ਮਹੀਨੇਵਾਰ ਛਪਣ ਵਾਲ਼ੇ ਅੰਕ ਵਿੱਚ ਵੀ ਸ਼ਾਮਿਲ ਕੀਤੀਆਂ ਜਾਣਗੀਆਂ।ਰੋਜ਼ਾਨਾ ਅਪਡੇਟ ਲਈ ਸਾਡੇ ਵਟਸਐਪ ਚੈੱਨਲ https://whatsapp.com/channel/0029Vamm3eC0gcfEVIzBrq1J ਨਾਲ਼ ਇਸ ਲਿੰਕ ਦੇ ਜ਼ਰੀਏ ਜੁੜ ਸਕਦੇ ਹੋ ।
                                                       -ਧੰਨਵਾਦ ਸਹਿਤ-
                                                                 ਸੰਪਾਦਕ

Leave a Comment

Will the middle class get relief from the first general budget of Modi 3.0?