
ਨੰਦਗੜ੍ਹ, 20 ਜੁਲਾਈ (ਯ ਪ ) ਗਿਆਨ ਜਯੋਤੀ ਗਰਲਜ਼ ਕਾਲਜ ਸੰਗਤ ਦੀ ਅੰਡਰ-19 ਦੀ ਪਿਛਲੇ ਸਾਲ ਸਿਲਵਰ ’ਤੇ ਕਬਜ਼ਾ ਕਰਨ ਵਾਲ਼ੀ ਫੁੱਟਬਾਲ ਟੀਮ ਨੇ ਇਸ ਵਾਰ ਗੋਲਡ ਮੈਡਲ ‘ਤੇ ਕਬਜ਼ਾ ਕਰ ਲਿਆ ਹੈ।ਟੀਮ ਦੇ ਕੋਚ ਹਰਪ੍ਰੀਤ ਕੌਰ ਨੇ ਦੱਸਿਆ ਕਿ ਟੀਮ ਦੇ ਕੈਪਟਨ ਹਰਸ਼ਰਨਦੀਪ ਕੌਰ ਦੀ ਅਗਵਾਈ ਵਿੱਚ ਟੀਮ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਟੀਮਾਂ ਨੂੰ ਪਛਾੜਦੇ ਹੋਏ ਪਹਿਲੇ ਸਥਾਨ ‘ਤੇ ਕਬਜ਼ਾ ਕੀਤਾ।ਟੀਮ ਦੀ ਇਸ ਪ੍ਰਾਪਤੀ ਲਈ ਕਾਲਜ ਦੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਚੱਠਾ ਅਤੇ ਚੇਅਰਮੈਨ ਅਮਿਤ ਗੁਪਤਾ ਨੇ ਟੀਮ ਦੇ ਕੋਚ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅੰਤਰ-ਜ਼ੋਨਲ ਮੁਕਾਬਲੇ ਲਈ ਹੋਰ ਵਧੀਆ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ ।








1 thought on “ਪਿਛਲੇ ਸਾਲ ਦੀ ਅੰਡਰ-19 ਫੁੱਟਬਾਲ ਦੀ ਸਿਲਵਰ ਜੇਤੂ ਟੀਮ ਦਾ ਇਸ ਵਾਰ ਗੋਲਡ ‘ਤੇ ਕਬਜ਼ਾ”
Congratulations