Home » ਅਪਰਾਧ » ਭਗਤਾ ਭਾਈ ਕਾ ਪੁਲਿਸ ਵੱਲੋਂ 01 ਵਿਅਕਤੀ 4 ਕੁਇੰਟਲ ਚੂਰਾ ਪੋਸਤ ਸਮੇਤ ਕਾਬੂ

ਭਗਤਾ ਭਾਈ ਕਾ ਪੁਲਿਸ ਵੱਲੋਂ 01 ਵਿਅਕਤੀ 4 ਕੁਇੰਟਲ ਚੂਰਾ ਪੋਸਤ ਸਮੇਤ ਕਾਬੂ

News Portal Development Companies In India


ਬਠਿੰਡਾ,21 ਅਗਸਤ (ਗੁਰਸੇਵਕ ਚੁੱਘੇ ਖੁਰਦ)

ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਗਤਾ ਭਾਈਕਾ ਦੀਆਂ ਪੁਲਿਸ ਟੀਮ ਵੱਲੋਂ ਮੁਖਬਰੀ ਦੇ ਅਧਾਰ ਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 04 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ।
ਬੀਤੇ ਰੋਜ਼ ਥਾਣਾ ਭਗਤਾ ਭਾਈ ਕਾ ਨੂੰ ਇਤਲਾਹ ਮਿਲੀ ਕਿ ਜਗਸੀਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਅਕਲੀਆ ਜਲਾਲ ਜਿਲ੍ਹਾ ਬਠਿੰਡਾ ਜੋ ਕਿ ਭੁੱਕੀ ਵੇਚਣ ਦਾ ਆਦੀ ਹੈ,ਨੂੰ ਭਰੋਸੇਯੋਗ ਇਤਲਾਹ ਹੋਣ ‘ਤੇ ਥਾਣਾ ਭਗਤਾ ਭਾਈ ਦੀ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਉਕਤ ਜਗਸੀਰ ਸਿੰਘ ਦੀ ਖੇਤ ਵਾਲੀ ਮੋਟਰ ਵਾਲੇ ਕਮਰੇ ਵਿੱਚੋਂ 4 ਕੁਇੰਟਲ ਵਜਨੀ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕਰਨ ਤੋਂ ਬਾਅਦ ਐੇੱਨ.ਡੀ.ਪੀ.ਐੱਸ ਐਕਟ ਤਹਿਤ ਮੁੱਕਦਮਾ ਨੰ: 170 ਅ/ਧ 15 ਸੀ/61/85 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀਆਂ ਗਈ ਹੈ।

Leave a Comment

Will the middle class get relief from the first general budget of Modi 3.0?