70 ਸਾਲਾ ਬੇਬੇ ਜਸਜੀਤ ਕੌਰ ਨੇ ਵੱਧ ਕਿਤਾਬਾਂ ਪੜ੍ਹਨ ਵਿੱਚ ਕੀਤਾ ਪਹਿਲਾ ਸਥਾਨ ਹਾਸਲ

ਬਠਿੰਡਾ, 9 ਮਾਰਚ ( ਗੁਰਸੇਵਕ ਸਿੰਘ ਚੁੱਘੇ ਖੁਰਦ ) ਬੋਧਿਕ ਗਿਆਨ ਦੇਣ ਦੇ ਮਕਸਦ ਨਾਲ ਗ੍ਰਾਮ ਪੰਚਾਇਤ ਬੱਲ੍ਹੋ ਤੇ ਤਰਨਜੋਤ ਵੈਲਫੇਅਰ ਸੁਸਾਇਟੀ ਅਤੇ ਖਾਲਸਾ ਏਡ ਮੇਰਾ ਪਿੰਡ 360 ਦੇ ਸਹਿਯੋਗ ਨਾਲ ਖੋਲੀ ਗਈ ਯੂਥ ਲਾਇਬਰੇਰੀ ਵਿੱਚ ਪਿਛਲੇ ਸਾਲ ਦੋਰਾਨ ਸਭ ਤੋ ਵੱਧ ਕਿਤਾਬਾਂ ਲੈ ਕੇ ਪੜਨ ਵਾਲੀਆਂ ਔਰਤਾਂ ਦਾ ਵਿਸੇਸ ਸਨਮਾਨ ਕੀਤਾ ਗਿਆ | ਇਹ ਸਨਮਾਨ ਸਮਾਰੋਹ ਅੰਤਰਰਾਸਟਰੀ ਮਹਿਲਾ ਦਿਵਸ ਨੂੰ ਸਮਰਪਿਤ ਰਿਹਾ |
ਯੂਥ ਲਾਇਬਰੇਰੀ ਚੌ ਸਭ ਤੋ ਵੱਧ ਕਿਤਾਬਾਂ ਪੜ੍ਹਨ ਵਾਲਿਆਂ ਵਿੱਚੋ 70 ਸਾਲਾ ਬੇਬੇ ਜਸਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੂਜਾ ਤੇ ਤੀਜੇ ਸਥਾਨ ਤੇ ਅਮਨਦੀਪ ਕੋਰ ਮਿੰਟੂਪਾਲ ਕੌਰ ਨੇ ਪ੍ਰਾਪਤ ਕੀਤਾ | ਇੰਨਾਂ ਪਾਠਕਾਂ ਨੂੰ ਪੰਜਾਬ ਰਾਜ ਮਹਿਲਾ ਕਮਿਸਨ ਦੀ ਸੀਨੀਅਰ ਵਾਇਸ ਚੇਅਰਪਰਸਨ ਰੁਪਿੰਦਰ ਕੌਰ ਗਿੱਲ ਨੇ ਸਨਮਾਨਿਤ ਕਰਨ ਉਪਰੰਤ ਕਿਹਾ ਕਿ ਅਜੋਕੇ ਡਿਜੀਟਲ ਯੁੱਗ ਵਿੱਚ ਕਿਤਾਬਾਂ ਨਾਲ ਸਾਂਝ ਪਾਉਣ ਬਹੁਤ ਜਰੂਰੀ ਹੈ ਕਿਤਾਬਾਂ ਨਾ ਸਿਰਫ ਗਿਆਨ ਵਧਾਉਦੀਆਂ ਹਨ ਸਗੋ ਚੰਗੇ ਦੀ ਸਿਰਜਣਾ ਵਿੱਚ ਵੀ ਅਹਿਮ ਰੋਲ ਅਦਾ ਕਰਦੀਆ ਹਨ ਸੰਸਥਾਂ ਦੇ ਪ੍ਰਧਾਨ ਕਰਮਜੀਤ ਸਿੰਘ ਤੇ ਸਰਪੰਚ ਅਮਰਜੀਤ ਕੌਰ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਇਲ ਫੋਨਾਂ ਦੀ ਬਜਾਏ ਲਾਇਬਰੇਰੀ ਆਉਣ ਲਈ ਪ੍ਰੇਰਿਤ ਕਰਨ | ਉਨਾਂ ਕਿਹਾ ਕਿ ਅਜਿਹੇ ਸਨਮਾਨ ਸਮਾਰੋਹ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਤਾਂ ਜੋ ਪੜ੍ਹਨ ਦੀ ਰੁਚੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਲਾਇਬਰੇਰੀਅਨ ਰਾਜਵਿੰਦਰ ਕੌਰ ਨੇ ਦੱਸਿਆ ਕਿ ਪੜ੍ਹੋ ਕਿਤਾਬ ਲਓ ਇਨਾਮ ਸਕੀਮ ਤਹਿਤ ਨੋਜਵਾਨਾਂ ਤੇ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਕਿਤਾਬਾਂ ਪੜ੍ਹਨ ਵਾਲਿਆਂ ਨੂੰ 100/- ਰੁਪਏ ਨਗਦ ਇਨਾਮ ਦਿੱਤਾ ਜਾਦਾਂ ਹੈ | ਨਵਦੀਪ ਸਿੰਘ ਗਿੱਲ (ਕਨੇਡਾ ) ਨੇ ਲਾਇਬਰੇਰੀ ਚਪਾਠਕਾਂ ਨੂੰ ਸਾਹਿਤ ਨਾਲ ਜੋੜਨ ਲਈ ਕੀਤੇ ਜਾ ਰਹੇ ਉੱਪਰਾਲਿਆਂ ਦਾ ਸਲਾਘਾਂ ਕੀਤੀ | ਇਸ ਮੋਕੇ ਜਸਵੀਰ ਸਿੰਘ ਗਿੱਲ ਭੁਪਿੰਦਰ ਸਿੰਘ ਜਟਾਣਾ ਪੰਚ ਹਰਵਿੰਦਰ ਕੌਰ ਰਾਜਵੀਰ ਕੌਰ ਹਰਬੰਸ ਸਿੰਘ ਜਗਸੀਰ ਸਿੰਘ ਕਰਮਜੀਤ ਸਿੰਘ ਕੰਪਿਊਟਰ ਅਧਿਆਪਕ ਰਸਪ੍ਰੀਤ ਸਿੰਘ ਅਤੇ ਪਰਮਜੀਤ ਭੁੱਲਰ ਵੀ ਡੀ ੳ ਹਾਜਰ ਸਨ |

ਮਹੀਨੇਵਾਰ ਪੰਜਾਬੀ ਅਖ਼ਬਾਰ ‘ਯੰਗ ਪੀਡੀਆ’ ਦੀ ਅਧਿਕਾਰਿਤ ਵੈੱਬਸਾਈਟ ‘ਤੇ ਤੁਹਾਡਾ ਸਵਾਗਤ ਹੈ।ਸਾਡਾ ਮਕਸਦ ਸਕਾਰਾਤਮਕ ਪੱਤਰਕਾਰੀ,ਸਾਹਿਤ,ਸਿੱਖਿਆ ,ਇਤਿਹਾਸ,ਆਦਿ ਨੂੰ ਉਤਸਾਹਿਤ ਕਰਨਾ ਅਤੇ ਤੱਥਾਂ ਅਧਾਰਿਤ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ।ਤੁਸੀਂ ਆਪਣੀਆਂ ਰਚਨਾਵਾਂ (ਖੋਜ ਭਰਪੂਰ ਲੇਖ, ਕਵਿਤਾ ,ਕਹਾਣੀ ,ਮੁਲਾਕਾਤ,ਆਮ ਜਾਣਕਾਰੀ,ਪੁਸਤਕ ਸਮੀਖਿਆ ਆਦਿ ), ਖ਼ਬਰਾਂ ਸਾਡੀ ਈ-ਮੇਲ youngpedia6@gmail.com ‘ਤੇ ਭੇਜ ਸਕਦੇ ਹੋ।ਇਸ ਦੇ ਨਾਲ਼ ਹੀ ਬਤੌਰ ਪੱਤਰਕਾਰ /ਲੇਖਕ ਸਾਡੇ ਨਾਲ਼ ਜੁੜਨ ਲਈ ਉੱਪਰ ਦਿੱਤੀ ਮੇਲ ਉੱਪਰ ਆਪਣਾ ਡਾਟਾ ਭੇਜ ਸਕਦੇ ਹੋ ਜਾਂ ਵੈੱਬਸਾਈਟ ਉੱਪਰ ਦਿੱਤੇ ਲਿੰਕ ‘ਤੇ ਜਾ ਕੇ ਸਿੱਧਾ ਵੀ ਅਪਲਾਈ ਕਰ ਸਕਦੇ ਹੋ।ਪ੍ਰਾਪਤ ਰਚਨਾਵਾਂ ਵਿੱਚੋਂ ਚੋਣਵੀਆਂ ਰਚਨਾਵਾਂ ਮਹੀਨੇਵਾਰ ਛਪਣ ਵਾਲ਼ੇ ਅੰਕ ਵਿੱਚ ਵੀ ਸ਼ਾਮਿਲ ਕੀਤੀਆਂ ਜਾਣਗੀਆਂ।ਰੋਜ਼ਾਨਾ ਅਪਡੇਟ ਲਈ ਸਾਡੇ ਵਟਸਐਪ ਚੈੱਨਲ https://whatsapp.com/channel/0029Vamm3eC0gcfEVIzBrq1J ਨਾਲ਼ ਇਸ ਲਿੰਕ ਦੇ ਜ਼ਰੀਏ ਜੁੜ ਸਕਦੇ ਹੋ ।
-ਧੰਨਵਾਦ ਸਹਿਤ-
ਸੰਪਾਦਕ
-ਧੰਨਵਾਦ ਸਹਿਤ-
ਸੰਪਾਦਕ







