
ਰਾਮਾ ਮੰਡੀ 9 ਨਵੰਬਰ (ਗੁਰਪ੍ਰੀਤ ਸਿੰਘ ਅਰੋੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਵਿਖੇ ਦਿਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਰੰਗੋਲੀ ਬਣਾਉਣ , ਦੀਵਾਲੀ ਸਜਾਵਟੀ ਸਮੱਗਰੀ ਬਣਾਉਣ ਦਾ ਮੁਕਾਬਲਾ, ਦੀਵੇ ਸਜਾਉਣ ਦਾ ਮੁਕਾਬਲਾ ਆਦਿ ਕਰਵਾਇਆ ਗਿਆ। ਸਕੂਲ ਦੇ ਸਾਰੇ ਮੁਕਾਬਲਿਆਂ ਵਿੱਚ ਵਿਿਦਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਬੱਚਿਆਂ ਦੀ ਭਰਪੂਰ ਸ਼ਲਾਘਾ ਕੀਤੀ।ਇਸ ਤੋਂ ਇਲਾਵਾ ਸਕੂਲ ਦੀ ਪ੍ਰਿੰਸੀਪਲ ਨਸੀਬ ਕੌਰ, ਇੰਚਾਰਜ ਅਰਵਿੰਦ ਕੁਮਾਰ, ਤੇਜਿੰਦਰ ਕੁਮਾਰ ਸ਼ਰਮਾ, ਲਾਲ ਚੰਦ, ਗੁਰਜੋਤ ਸਿੰਘ, ਵਿਨੋਦ ਕੁਮਾਰ, ਮੈਡਮ ਅਮਨਦੀਪ ਕੌਰ ਸਿੱਧੂ, ਮੈਡਮ ਜੋਤੀ, ਮੈਡਮ ਵੰਦਨਾ ਪਾਲ, ਮੈਡਮ ਰਜਨੀ, ਮੈਡਮ ਸਵੀਟੀ, ਮੈਡਮ ਸੰਦੀਪ, ਮੈਡਮ ਰੇਣੂ ਰਾਣੀ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।









