
ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਮਾਲਵਾ ਖੇਤਰ ਦੀ ਇੱਕ ਮੋਹਰੀ ਅਤੇ ਸਿਰਮੌਰ ਵਿੱਦਿਅਕ ਸੰਸਥਾ ਹੈ ਜੋ 1940 ਤੋਂ ਲਗਾਤਾਰ ਇਸ ਖੇਤਰ ਦੇ ਵਿਿਦਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਂਦੀ ਆ ਰਹੀ ਹੈ।ਇਸ ਲੰਬੇ ਸਫ਼ਰ ਦੌਰਾਨ ਕਾਲਜ ਦੇ ਵਿਿਦਆਰਥੀਆਂ ਨੇ ਦੇਸ਼ ਦੇ ਹਰ ਕੋਨੇ ਵਿੱਚ ਵੱਖ-ਵੱਖ ਉੱਚ ਅਹੁਦਿਆਂ ‘ਤੇ ਰਹਿ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਦੀ ਫਹਿਿਰਸਤ ਬਹੁਤ ਲੰਬੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ, ਕਾਲਜ ਦੇ *2011-2014 ਬੀ.ਏ. ਬੈਚ ਦੇ ਹੋਣਹਾਰ ਵਿਿਦਆਰਥੀ ਸਤਨਾਮ ਸਿੰਘ ਨੇ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ (੍ਹਫਸ਼ਛ) ਵੱਲੋਂ ਕੀਤੀ ਗਈ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਵਿੱਚ ਸਿਲੈਕਟ ਹੋ ਕੇ ਕਾਲਜ ਦਾ ਨਾਮ ਉੱਚਾ ਕੀਤਾ ਹੈ।ਸ. ਸਤਨਾਮ ਸਿੰਘ ਅੱਜਕੱਲ੍ਹ ਡਾ ਬੀ. ਆਰ . ਅੰਬੇਦਕਰ ਸਰਕਾਰੀ ਕਾਲਜ ਡੱਬਵਾਲੀ ( ਸਿਰਸਾ)ਵਿਖੇ ਅਸਿਸਟੈਂਟ ਪ੍ਰਫ਼ੈਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਇਸ ਮੌਕੇ ‘ਤੇ ਕਾਲਜ ਪ੍ਰਿੰਸੀਪਲ ਡਾ ਜਯੋਤਸਨਾ ਨੇ ਸਤਨਾਮ ਸਿੰਘ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਵਿਿਦਆਰਥੀ ਹੀ ਕਾਲਜ ਦਾ ਅਸਲ ਸਰਮਾਇਆ ਹਨ ਅਤੇ ਹੋਰ ਵਿਿਦਆਰਥੀਆਂ ਲਈ ਪ੍ਰੇਰਨਾ ਸਰੋਤ ਹਨ ।








