Home » ਸਿੱਖਿਆ » ਸਰਕਾਰੀ ਪ੍ਰਾਇਮਰੀ ਸਕੂਲ ਕੋਟ ਬਖਤੂ ਦੇ 11 ਬੱਚਿਆਂ ਦੀ ਨਵੋਦਿਆ ਸਕੂਲ ਲਈ ਹੋਈ ਚੋਣ

ਸਰਕਾਰੀ ਪ੍ਰਾਇਮਰੀ ਸਕੂਲ ਕੋਟ ਬਖਤੂ ਦੇ 11 ਬੱਚਿਆਂ ਦੀ ਨਵੋਦਿਆ ਸਕੂਲ ਲਈ ਹੋਈ ਚੋਣ

News Portal Development Companies In India

ਬਠਿੰਡਾ ,20 ਮਾਰਚ (ਯ ਪ )
ਜਵਾਹਰ ਨਵੋਦਿਆ ਵਿਦਿਆਲਾ ਸੰਮਤੀ ਵੱਲੋਂ ਦਸੰਬਰ 2025 ‘ਚ ਕਰਾਈ ਗਈ ਦਾਖਲਾ ਪ੍ਰੀਖਿਆ ਦੇ ਹਾਲ ਹੀ ਵਿੱਚ ਆਏ ਨਤੀਜਿਆਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਬਖਤੂ ਦੇ 11 ਵਿਦਿਆਰਥੀਆਂ ਨੇ ਮੱਲਾਂ ਮਰਦਿਆਂ ਦਾਖਲਾ ਮੈਰਿਟ ਸੂਚੀ ਵਿੱਚ ਆਪਣਾ ਨਾਂ ਸ਼ਾਮਿਲ ਕਰਵਾਇਆ।ਇਸ ਸੰਬੰਧੀ ਗੱਲਬਾਤ ਕਰਦਿਆਂ ਸਕੂਲ ਮੁਖੀ ਨਵਤੇਜ ਸਿੰਘ ਨੇ ਦੱਸਿਆ ਕਿ ਇਸ ਪ੍ਰਾਪਤੀ ਦਾ ਸਿਹਰਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਿਰਜਣਾਤਮਕ ਮਹੌਲ,ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਮਨਿੰਦਰ ਕੌਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ,ਸੈਂਟਰ ਮੱਲਵਾਲਾ ਮੁਖੀ ਪਵਨ ਕੁਮਾਰ ਦੇ ਸਹਿਯੋਗ ਨੂੰ ਜਾਂਦਾ ਹੈ।ਇਸ ਤੋਂ ਇਲਾਵਾ ਉਹਨਾਂ ਬੱਚਿਆਂ ਦਾ ਅਕਾਦਮਿਕ ਪੱਖ ਮਜ਼ਬੂਤ ਕਰਨ ਵਿੱਚ ਵਿਸ਼ੇਸ਼ ਤੌਰ ‘ਤੇ ਯਤਨਸ਼ੀਲ ਰਹੇ ਪੰਜਵੀਂ ਜਮਾਤ ਦੇ ਇੰਚਾਰਜ ਮੈਡਮ ਮਲਕੀਤ ਕੌਰ ਅਤੇ ਬਖਸ਼ੀਸ਼ ਸਿੰਘ ਦੀ ਵਿਸ਼ੇਸ਼ ਸ਼ਲਾਘਾ ਕੀਤੀ।ਸਕੂਲ ਮੁਖੀ ਨੇ ਅੱਗੇ ਦੱਸਿਆ ਕਿ ਸਕੂਲ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵੱਲੋਂ ‘ਸਕੂਲ ਆਫ਼ ਹੈਪੀਨੈੱਸ’ ਦਾ ਦਰਜਾ ਦਿੰਦੇ ਹੋਏ ਵਿਸ਼ੇਸ਼ ਗਰਾਂਟ ਜਾਰੀ ਕੀਤੀ ਹੈ ਜਿਸ ਨਾਲ਼ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਅਤੇ ਉਪ-ਚੇਅਰਮੈਨ ਗੁਰਪ੍ਰੀਤ ਦੀ ਅਗਵਾਈ ਹੇਠ ਇੱਕ ਕੰਪਿਊਟਰ ਕਮਰਾ,ਨਵੋਦਿਆਂ ਦੀ ਪ੍ਰੀਖਿਆ ਦੀ ਤਿਆਰੀ ਲਈ ਵਿਸ਼ੇਹਿਸ ਕਮਰਾ ,ਇਲੈਕਟ੍ਰਾਨਿਕ ਪੈਨਲ ਅਤੇ ਪੁਸਤਕਾਂ ਨਾਲ਼ ਲੈੱਸ ਲਾਇਬਰੇਰੀ ਦਾਂ ਕੰਮ ਚੱਲ ਰਿਹਾ ਹੈ।ਉਹਨਾਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰਾਮਾ ਮੰਡੀ ਦੀ ਮੈਨੇਜ਼ਮੈਂਟ ਦਾ ਧੰਨਵਾਦ ਕੀਤਾ।ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਵੀ ਇਸ ਸਕੂਲ ਦੇ 7 ਵਿਦਿਆਰਥੀ ਨਵੋਦਿਆਂ ਮੈਰਿਟ ਸੂਚੀ ਵਿੱਚ ਆਏ ਸਨ।ਇਸ ਮੌਕੇ ਸੀਨੀਅਰ ਅਧਿਆਪਕ ਮੈਡਮ ਚਰਨਜੀਤ ਕੌਰ,ਮਲਕੀਤ ਕੌਰ ,ਸ਼੍ਰੀ ਰਾਹੁਲ ,ਬਖਸ਼ੀਸ਼ ਸਿੰਘ ਭਾਗੀਵਾਂਦਰ, ਜਸ਼ਨਦੀਪ ਸਿੱਧੂ ,ਅਮਰਿੰਦਰ ਸਿੰਘ ,ਪਰਮਿੰਦਰ ਕੌਰ AT, ਜਗਮੀਤ ਕੌਰ APPT ਅਤੇ ਹੇਮੰਤ ਸੋਖਲ ਵਿਸ਼ੇਸ਼ ਸਿੱਖਿਆ ਅਧਿਆਪਕ ਤੋਂ ਇਲਾਵਾ ਸਕੂਲ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ ,ਅਮਨਦੀਪ ਸਿੰਘ ਨੰਬਰਦਾਰ ਅਤੇ ਹੋਰ ਪੰਚਾਇਤ ਮੈਂਬਰ ਮੌਜੂਦ ਸਨ।

Leave a Comment

Will the middle class get relief from the first general budget of Modi 3.0?