Home » ਸਿਹਤ » ਯੂ-ਬਿਨ ਐਪ ਅਤੇ ਖਾਲੀ ਸਬ ਸੈਂਟਰ ਤੇ ਵਾਧੂ ਡਿਊਟੀ ਦਾ ਅਣਮਿਥੇ ਸਮੇਂ ਲਈ ਬਾਈਕਾਟ

ਯੂ-ਬਿਨ ਐਪ ਅਤੇ ਖਾਲੀ ਸਬ ਸੈਂਟਰ ਤੇ ਵਾਧੂ ਡਿਊਟੀ ਦਾ ਅਣਮਿਥੇ ਸਮੇਂ ਲਈ ਬਾਈਕਾਟ

News Portal Development Companies In India

ਬਠਿੰਡਾ, 3 ਅਗਸਤ (ਗੁਰਸੇਵਕ ਸਿੰਘ ਚੁੱਘੇ ਖੁਰਦ )ਸਮੂਹ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਸਿਵਲ ਸਰਜਨ ਦਫਤਰ ਬਠਿੰਡਾ ਵਿਖੇ ਇਕੱਠੇ ਹੋਏ ਅਤੇ ਸਿਵਲ ਸਰਜਨ ਰਾਹੀਂ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ।ਇਸ ਦੌਰਾਨ ਸੰਦੀਪ ਕੌਰ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਸਰਕਾਰਾਂ ਫੀਮੇਲ ਭੈਣਾਂ ਤੋਂ ਸਬ ਸੈਂਟਰ ਉੱਪਰ ਵਾਧੂ ਕੰਮ ਦੇ ਕੇ ਸਾਡੇ ਅਸਲੀ ਕੰਮ ਤੋਂ ਦੂਰ ਕਰ ਰਹੀ ਹੈ। ਸਾਡਾ ਕੇਡਰ ਜੱਚਾ ਬੱਚਾ ਦੀ ਸੰਭਾਲ ਲਈ ਬਣਾਇਆ ਗਿਆ ਸੀ। ਪਰ ਹੁਣ ਸਰਕਾਰ ਸਾਡੇ ਇਸ ਕੰਮ ਤੋਂ ਦੂਰ ਕਰਕੇ ਸਾਥੋਂ ਕਲਰਕਾਂ ਦਾ ਕੰਮ ਲੈ ਰਹੀ ਹੈ। ਇਸ ਮੌਕੇ ਰਣਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਸਰਕਾਰ ਸਾਡੇ ਤੋਂ ਆਨਲਾਈਨ ਕੰਮ ਪਹਿਲ ਦੇ ਅਧਾਰ ਤੇ ਕਰਵਾਉਣਾ ਚਾਹੁੰਦੀ ਹੈ ਜੋ ਕਿ ਸਾਡਾ ਕੰਮ ਨਹੀਂ, ਪਿਛਲੇ ਸਾਡੇ ਚਾਰ ਸਾਲ ਤੋਂ ਸਰਕਾਰ ਨੇ ਸਾਡੇ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਜਗਮੀਤ ਕੌਰ ਨੇ ਦੱਸਿਆ ਕਿ ਹੁਣ ਅਸੀਂ ਇਸਦੀ ਵਿਰੋਧਤਾ ਕਰਦੇ ਹੋਏ ਸਾਰੇ ਆਨਲਾਈਨ ਕੰਮ ਦਾ ਬਾਈਕਾਟ ਕਰਦੇ ਹਾਂ ਜਦੋਂ ਤੱਕ ਸਾਡਾ ਸੀਐਚਓ ਵਾਲਾ ਭੱਤਾ ਪੰਜ ਹਜਾਰ ਅਤੇ ਜਨਮ ਮੌਤ ਦੇ ਕੰਮ ਦਾ ਇਨਸੈਂਟਿਵ ਇਕ ਹਜਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਆਨਲਾਈਨ ਕੰਮ ਨਹੀਂ ਕੀਤਾ ਜਾਵੇਗਾ। ਜੇਕਰ ਸਰਕਾਰ ਸਾਡੀਆਂ ਜਾਇਜ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਦਾ ਘਿਰਾਓ ਅਤੇ 15 ਅਗਸਤ ਨੂੰ ਜਿਲਿਆਂ ਉੱਪਰ ਝੰਡਾ ਲਹਿਰਾਉਣ ਆਉਣ ਵਾਲੇ ਐਮਐਲਏ ਦਾ ਘਿਰਾਓ ਕੀਤਾ ਜਾਵੇਗਾ । ਇਸ ਮੌਕੇ ਕਿਰਨ, ਰਾਜਵੀਰ ਕੌਰ ,ਸਤਪਾਲ ਕੌਰ, ਗੁਰਮੀਤ ਕੌਰ, ਬਲਜਿੰਦਰ ਕੌਰ, ਸੰਦੀਪ ਕੌਰ ਬਰਾੜ ਹਾਜ਼ਰ ਸਨ।

Leave a Comment

Will the middle class get relief from the first general budget of Modi 3.0?