Home » ਸਿੱਖਿਆ » ਭਾਈ ਮਸਤਾਨ ਪਬਲਿਕ ਸਕੂਲ ਦੇ ਇਕ ਰੋਜ਼ਾ NSS ਕੈਂਪ ਦੌਰਾਨ ਵਾਤਾਵਰਣ ਸੰਭਾਲ ਅਤੇ ਸੜ੍ਹਕ ਸੁਰੱਖਿਆ ਦਾ ਦਿੱਤਾ ਸੰਦੇਸ਼

ਭਾਈ ਮਸਤਾਨ ਪਬਲਿਕ ਸਕੂਲ ਦੇ ਇਕ ਰੋਜ਼ਾ NSS ਕੈਂਪ ਦੌਰਾਨ ਵਾਤਾਵਰਣ ਸੰਭਾਲ ਅਤੇ ਸੜ੍ਹਕ ਸੁਰੱਖਿਆ ਦਾ ਦਿੱਤਾ ਸੰਦੇਸ਼

News Portal Development Companies In India

ਸ਼੍ਰੀ ਮੁਕਤਸਰ ਸਾਹਿਬ,7ਸਤੰਬਰ (ਯੰਗ ਪੀਡੀਆ ਨਿਊਜ਼) ਭਾਈ ਮਸਤਾਨ ਸਿੰਘ ਪਬਲਿਕ ਸਕੂਲ, ਸ਼੍ਰੀ ਮੁਕਤਸਰ ਸਾਹਿਬ ਵਿਖੇ NSS ਯੂਨਿਟ ਵੱਲੋਂ ਇੱਕ ਰੋਜ਼ਾ NSS ਕੈਂਪ ਲਗਾਇਆ ਗਿਆ। ਕੈਂਪ ਦੌਰਾਨ NSS ਵਲੰਟੀਅਰਾਂ ਨੇ ਵੱਖ-ਵੱਖ ਸਮਾਜ ਸੇਵੀ ਅਤੇ ਜਾਗਰੂਕਤਾ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ।
ਕੈਂਪ ਦੇ ਤਹਿਤ ਵਿਦਿਆਰਥੀਆਂ ਵੱਲੋਂ ਸਕੂਲ ਕੈਂਪਸ ਦੀ ਸਫ਼ਾਈ ਕੀਤੀ ਗਈ ਅਤੇ ਸਾਫ਼-ਸੁਥਰੇ ਵਾਤਾਵਰਣ ਦਾ ਸੰਦੇਸ਼ ਦਿੱਤਾ ਗਿਆ। ਇਸ ਦੇ ਨਾਲ ਹੀ ਸਕੂਲ ਵਿੱਚ ਲੱਗੇ ਬੂਟਿਆਂ ਨੂੰ ਪਾਣੀ ਦਿੱਤਾ ਗਿਆ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਨਵੇਂ ਪੌਦੇ ਵੀ ਲਗਾਏ ਗਏ। ਵਲੰਟੀਅਰਾਂ ਨੇ ‘ਸਵੱਛਤਾ ਅਤੇ ਹਰਿਆਵਲ’ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸਰਗਰਮੀ ਨਾਲ ਕੰਮ ਕੀਤਾ।

ਇਸ ਮੌਕੇ ਪੁਲਿਸ ਵਿਭਾਗ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਅਵੇਅਰਨੈੱਸ ਟੀਮ ਦੇ ਇੰਚਾਰਜ ASI ਸ.ਹਰਮੰਦਰ ਸਿੰਘ ਅਤੇ ASI ਸ.ਬਲੌਰ ਸਿੰਘ ਨੇ NSS ਵਲੰਟੀਅਰਾਂ ਨੂੰ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੈਲਮਟ ਦੀ ਵਰਤੋਂ, ਸੀਟ ਬੈਲਟ ਲਗਾਉਣ, ਟ੍ਰੈਫਿਕ ਸੰਕੇਤਾਂ ਦੀ ਪਾਲਣਾ ਕਰਨ ਅਤੇ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਨੀਸ਼ ਚੋਪੜਾ ਨੇ NSS ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ NSS ਵਿਦਿਆਰਥੀਆਂ ਵਿੱਚ ਸਮਾਜ ਪ੍ਰਤੀ ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਸੇਵਾ ਦੀ ਭਾਵਨਾ ਪੈਦਾ ਕਰਨ ਦਾ ਇੱਕ ਮਹੱਤਵਪੂਰਨ ਮੰਚ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੜ੍ਹਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।
NSS ਪ੍ਰੋਗਰਾਮ ਅਫਸਰ ਸ. ਕੁਲਵਿੰਦਰ ਔਲਖ ਅਤੇ ਸ. ਗਗਨਦੀਪ ਸਿੰਘ ਦੀ ਅਗਵਾਈ ਹੇਠ NSS ਵਲੰਟੀਅਰਾਂ ਨੇ ਕੈਂਪ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਸਮੂਹ ਵਲੰਟੀਅਰਾਂ ਦੀ ਸਰਗਰਮ ਭੂਮਿਕਾ ਅਤੇ ਸਹਿਯੋਗ ਨਾਲ ਇਹ ਇੱਕ ਰੋਜ਼ਾ NSS ਕੈਂਪ ਸਫ਼ਲਤਾਪੂਰਵਕ ਸੰਪੰਨ ਹੋਇਆ।

Leave a Comment

Will the middle class get relief from the first general budget of Modi 3.0?