Home » ਤਾਜ਼ਾ ਖ਼ਬਰਾਂ » ਛੋਟੀ ਜਿਹੀ ਮੰਡੀ ‘ਚ ਨਿੱਤ-ਨਿੱਤ ਵੱਡੇ ਘਪਲੇ;ਲੋਕਾਂ ਨੇ ਘੇਰੀ ਬਲੈਕ ਲਈ ਸਿਲੰਡਰ ਦੇਣ ਆਈ ਗੱਡੀ

ਛੋਟੀ ਜਿਹੀ ਮੰਡੀ ‘ਚ ਨਿੱਤ-ਨਿੱਤ ਵੱਡੇ ਘਪਲੇ;ਲੋਕਾਂ ਨੇ ਘੇਰੀ ਬਲੈਕ ਲਈ ਸਿਲੰਡਰ ਦੇਣ ਆਈ ਗੱਡੀ

News Portal Development Companies In India

-ਏਜੰਸੀ ਮਾਲਕ ਦੀ ਜੇਬ ਭਰਨ ਲਈ ਅੱਧੀ ਰਾਤ ਨੂੰ ਸਪੈਸ਼ਲ ਡਿਊਟੀ ’ਤੇ ਆਈ ਸਿਲੰਡਰਾਂ ਦੀ ਗੱਡੀ-

ਬਠਿੰਡਾ,1ਮਈ (ਯ ਪ ) ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲ਼ੀ ਬਠਿੰਡਾ ਜ਼ਿਲ੍ਹੇ ਦੀ ਛੋਟੀ ਜਿਹੀ ਪਰ ਧਨਾਢ  ਮੰਡੀ ਉਸ ਸਮੇਂ ਫਿਰ ਚਰਚਾ ’ਚ ਆ ਗਈ ਜਦੋਂ ਅੱਧੀ ਰਾਤ ਨੂੰ ਕਲਾਬਾਜ਼ਾਰੀ ਲਈ ਏਜੰਸੀ ਮਾਲਕ ਦੇ ਕਰੀਬੀ ਕੋਲ਼ ਸਿਲੰਡਰ ਲਾਹੁਣ ਆਈ ਗੱਡੀ ਆਮ ਮੰਡੀ ਵਾਸੀਆਂ ਨੇ ਘਰ ਲਈ।ਉਹਨਾਂ ਖੁੱਲ੍ਹ ਕੇ ਕੈਮਰੇ ਅੱਗੇ ਆਉਂਦਿਆਂ ਕਿਹਾ ਕੇ ਮੰਡੀ ਵਿੱਚ ਸ਼ਰੇਆਮ ਸਿਲੰਡਰਾਂ ਦੀ ਕਲਾਬਾਜ਼ਾਰੀ ਚੱਲ ਰਹੀ ਹੈ ਅਤੇ 2500 ਵਿੱਚ ਸਿਲੰਡਰ ਅੱਗੇ ਬਲੈਕ ‘ਚ ਦਿੱਤੇ ਜਾਂਦੇ ਹਨ ਜਦਕਿ ਬੁਕਿੰਗ ਆਲਿਆਂ ਨੂੰ ਸਵੇਰ ਤੋਂ ਸ਼ਾਮ ਤੱਕ ਲਾਈਨਾਂ ਚ ਲੱਗ ਕੇ ਵੀ ਸਿਲੰਡਰ ਨਹੀਂ ਮਿਲਦਾ।

ਆਪਣਾ ਲਾਹਾ ਖੱਟਣ ਤੋਂ ਬਾਅਦ ਮੁੜ ਨਹੀਂ ਦਿਸੇ ਸੋਸ਼ਲ ਮੀਡੀਆ ’ਤੇ ਰੌਲਾ ਪਾਉਣ ਵਾਲ਼ੇ ਆਗੂ
ਕੁਝ ਵਿਅਕਤੀਆਂ ਨੇ ਗੁਪਤ ਰੂਪ ਵਿੱਚ ਦੋਸ਼ ਲਾਇਆ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਵੱਡੀਆਂ-ਵੱਡੀਆਂ ਗੱਲਾਂ ਮਾਰਨ ਤੇ ਵੱਡੇ ਸੰਘਰਸ਼ ਦੇ ਦਾਅਵੇ ਕਰਨ ਵਾਲ਼ੇ ਆਪਣਾ ਲਾਹਾ ਖੱਟ ਕੇ ਮੁੜ ਨਜ਼ਰ ਨਹੀਂ ਆਏ ਜਦਕਿ ਆਮ ਲੋਕਾਂ ਲਈ ਪਰਨਾਲਾ ਉਥੇ ਦਾ ਉਥੇ ਹੀ ਹੈ।


ਇੱਕ ਜਥੇਬੰਦੀ ਦੇ ਆਗੂਆਂ ’ਤੇ ਵੀ ਸਮਝੌਤਾ ਕਰਾਉਣ ਦੀ ਥਾਂ ਖ਼ੁਦ ਸੈਟਿੰਗ ਕਰਨ ਦੇ ਦੋਸ਼- ਸੂਤਰ
ਕੁਝ ਸੂਤਰਾਂ ਦਾ ਕਹਿਣਾ ਹੈ ਕਿ ਥੋੜ੍ਹੇ ਦਿਨ ਪਹਿਲਾਂ ਇੱਕ ਲੋਕ -ਜਥੇਬੰਦੀ ਦੇ ਆਗੂ ਵੀ ਇਸ ਸਮੱਸਿਆ ਦਾ ਹੱਲ ਕਰਨ ਲਈ ਅਹੁੜੇ ਸਨ ਪਰੰਤੂ ਬਾਅਦ ਵਿੱਚ ਲੋਕਾਂ ਲਈ ਸਮਝੌਤਾ ਕਰਨ ਦੀ ਥਾਂ ਖ਼ੁਦ ਸੈਟਿੰਗ ਕਰ ਗਏ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਆਮ ਲੋਕਾਂ ਨੂੰ ਮੋਹਰਾ ਬਣਾ ਕੇ ਅਖੌਤੀ ਸਮਾਜਸੇਵੀਆਂ,ਰਾਜਨੀਤਿਕ ਆਗੂਆਂ ਅਤੇ ਲੋਕ-ਆਗੂਆਂ ਵੱਲੋਂ ਆਪਣੇ ਲਾਹੇ ਲਏ ਜਾ ਰਹੇ ਹਨ।

ਏਜੰਸੀ ਮਾਲਕ ਦੇ ਨਾਲ਼-ਨਾਲ਼ ਅਮਲੇ ਦੇ ਵੀ ਨੱਕ ਚੜ੍ਹੇ
ਜਿੱਥੇ ਏਜੰਸੀ ਮਾਲਕ ਵੱਲੋਂ ਆਪਣੇ ਅਸਰ-ਰਸੂਖ ਕਾਰਨ ਫੋਨ ਵੀ ਨਹੀਂ ਚੱਕਿਆ ਜਾ ਰਿਹਾ ਉਥੇ ਏਜੰਸੀ ਦੇ ਸਟਾਫ਼ ਵੱਲੋਂ ਵੀ ਸਿਧੇ ਮੂੰਹ ਲੋਕਾਂ ਨਾਲ਼ ਗਲ ਨਹੀਂ ਕੀਤੀ ਜਾ ਰਹੀ।ਇਸ ਸਭ ਦੇ ਵਾਰ-ਵਾਰ ਧਿਆਨ ਚ ਆਉਣ ਦੇ ਬਾਵਜੂਦ ਵੀ ਬਠਿੰਡਾ ਪ੍ਰਸ਼ਾਸਨ ਨੇ ਅੱਖਾਂ ਮੀਟੀਆਂ ਹੋਈਆਂ ਹਨ।

Leave a Comment

Will the middle class get relief from the first general budget of Modi 3.0?