
ਬਠਿੰਡਾ, 24 ਸਤੰਬਰ ( ਸੰਦੀਪ ਸ਼ੇਰਗਿੱਲ) ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਭਰਦੇ ਹੋਏ ਸਿਤਾਰੇ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਜਸਪੂਰਨ ਢਿੱਲੋਂ ਆਪਣੇ ਨਵੇਂ ਗੀਤ ‘ਪਾਣੀ’ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਹਨ।ਇਸ ਗੀਤ ਦਾ ਪੋਸਟਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੋਸਟਰ ‘ਤੇ ਲਿਖੇ ਅਨੁਸਾਰ ਪਤਾ ਚੱਲਦਾ ਹੈ ਕਿ ਕਿ ਇਹ ਗੀਤ ਇੰਸਟਾਗ੍ਰਾਮ ਰੀਲਾਂ ‘ਤੇ ਧੂਮ ਮਚਾਉਣ ਵਾਲਾ ਹੈ। ਸਰੋਤਿਆਂ ਨੂੰ ਇਸ ਦੀ ਬੇਸਬਰੀ ਨਾਲ ਉਡੀਕ ਹੈ। ਜ਼ਿਕਰਯੋਗ ਹੈ ਕਿ ਢਿੱਲੋ ਪਹਿਲਾਂ ਵੀ ਕਈ ਗੀਤਾਂ ਨਾਲ ਸਰੋਤਿਆਂ ਵਿੱਚ ਆਪਣੀ ਸਾਂਝ ਬਣਾ ਚੁੱਕੇ ਨੇ।ਗੀਤ ਦੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਗੀਤ ਨੂੰ ਆਵਾਜ਼ ਜਸਪੂਰਨ ਢਿੱਲੋਂ ਦੀ ਇਸ ਦੇ ਗੀਤਕਾਰ ਅਜ਼ਾਨ, ਸੰਗੀਤ ਅਰਪਣ ਬਾਵਾ ਦਾ ਪੇਸ਼ ਕਰਤਾ ਜਸਪੂਰਨ ਢਿੱਲੋਂ ਹਨ।’ਪਾਣੀ’ ਇੱਕ ਰੋਮਾਂਟਿਕ ਅਤੇ ਸੂਫ਼ੀ ਟੱਚ ਵਾਲਾ ਗੀਤ ਹੋਣ ਦੀ ਉਮੀਦ ਹੈ, ਜਿਸ ਦੇ ਬੋਲ ਦਿਲ ਨੂੰ ਛੂਹਣ ਵਾਲੇ ਹੋਣਗੇ। ਜਸਪੂਰਨ ਢਿੱਲੋਂ ਦੀ ਸੁਰੀਲੀ ਆਵਾਜ਼ ਅਤੇ ਅਰਪਨ ਬਾਵਾ ਦੇ ਸੰਗੀਤ ਨੇ ਇਸ ਗੀਤ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ।ਜਸਪੂਰਨ ਢਿੱਲੋਂ ਨੇ ਆਪਣੇ ਪ੍ਰਸ਼ੰਸਕਾਂ ਅਤੇ ਸਰੋਤਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਇਸ ਨਵੇਂ ਗੀਤ ਪਾਣੀ ਨੂੰ ਵੀ ਪਹਿਲਾਂ ਵਾਂਗ ਹੀ ਪਿਆਰ ਦੇਣ। ਇਹ ਗੀਤ ਹੁੰਦਾ 2 ਦਿਨਾਂ ਬਾਅਦ ਸਾਰੇ ਡਿਜੀਟਲ ਪਲੇਟਫਾਰਮਾਂ ਅਤੇ ਯੂ-ਟਿਊਬ ‘ਤੇ ਉਪਲਬਧ ਹੋਵੇਗਾ।








