ਰਾਮਪੁਰਾ
ਫੂਲ, 24 ਸਤੰਬਰ ( ਸੰਦੀਪ ਸ਼ੇਰਗਿੱਲ) ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਅਤੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਇੱਕ ਨਵੇਂ ਸਾਹਿਤਕ ਵੈੱਬ ਪਲੇਟਫਾਰਮ “ਅਲਫ਼ਾਜ਼-ਏ-ਕਲਮ” ਦੀ ਸ਼ੁਰੂਆਤ ਕੀਤੀ ਗਈ ਹੈ।ਗੁਰਵਿੰਦਰ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਜਟਾਣਾ ਨੇ ਦੱਸਿਆ ਕਿ ਇਹ ਪਲੇਟਫਾਰਮ ਪੰਜਾਬੀ ਸਾਹਿਤ ਨਾਲ ਜੁੜੇ ਸਮਰੱਥਕ ਅਤੇ ਉੱਭਰਦੇ ਲੇਖਕਾਂ ਲਈ ਇੱਕ ਸਾਂਝਾ ਡਿਜੀਟਲ ਮੰਚ ਬਣੇਗਾ, ਜਿੱਥੇ ਉਹ ਆਪਣੀਆਂ ਮੌਲਿਕ ਰਚਨਾਵਾਂ ਪਾਠਕਾਂ ਤੱਕ ਪਹੁੰਚਾ ਸਕਣਗੇ।
ਇਸ ਵੈੱਬਸਾਈਟ ‘ਤੇ ਕਵਿਤਾ, ਕਹਾਣੀ, ਲੇਖ, ਗ਼ਜ਼ਲ, ਗੀਤ, ਬਾਲ ਸਾਹਿਤ, ਅਨਮੋਲ ਵਿਚਾਰ ਅਤੇ ਹੋਰ ਸਾਹਿਤਕ ਵਿਧਾਵਾਂ ਨਾਲ ਸਬੰਧਿਤ ਰਚਨਾਵਾਂ ਨੂੰ ਥਾਂ ਦਿੱਤੀ ਜਾਵੇਗੀ।ਇਸਦਾ ਉਦੇਸ਼ ਖਾਸ ਤੌਰ ‘ਤੇ ਨਵੇਂ ਲੇਖਕਾਂ ਨੂੰ ਆਪਣੀ ਸਿਰਜਣਾਤਮਕ ਪ੍ਰਤਿਭਾ ਪ੍ਰਗਟ ਕਰਨ ਲਈ ਮੌਕਾ ਦੇਣਾ ਅਤੇ ਪੰਜਾਬੀ ਸਾਹਿਤ ਤੇ ਬੋਲੀ ਨੂੰ ਡਿਜੀਟਲ ਮਾਧਿਅਮ ਰਾਹੀਂ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣਾ ਹੈ।








