Home » ਤਾਜ਼ਾ ਖ਼ਬਰਾਂ » ਗੌਰਮਿੰਟ ਟੀਚਰਜ਼ ਯੂੁਨੀਅਨ ਬਠਿੰਡਾ ਇਕਾਈ ਵਲੋਂ 2 ਜੂਨ ਦੀ ਮੁਹਾਲੀ ਰੈਲੀ ਲਈ ਤਿਆਰੀਆਂ ਖਿੱਚੀਆਂ

ਗੌਰਮਿੰਟ ਟੀਚਰਜ਼ ਯੂੁਨੀਅਨ ਬਠਿੰਡਾ ਇਕਾਈ ਵਲੋਂ 2 ਜੂਨ ਦੀ ਮੁਹਾਲੀ ਰੈਲੀ ਲਈ ਤਿਆਰੀਆਂ ਖਿੱਚੀਆਂ

News Portal Development Companies In India

ਬਠਿੰਡਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਹੋਣਗੇ ਸ਼ਾਮਿਲ

ਬਠਿੰਡਾ, 31 ਮਈ (ਗੁਰਸੇਵਕ ਸਿੰਘ ਚੁੱਘੇ ਖੁਰਦ )ਗੌਰਮਿੰਟ ਟੀਚਰਜ਼ ਯੂੁਨੀਅਨ ਬਠਿੰਡਾ ਇਕਾਈ ਵਲੋਂ ਸ ਬਲਦੇਵ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਅਧਿਆਪਕਾਂ ਨੇ ਮੀਟਿੰਗ ਕੀਤੀ । ਇਕੱਠੇ ਹੋਏ ਅਧਿਆਪਕ ਸਾਥੀਆਂ ਵਲੋਂ 2 ਜੂਨ ਨੂੰ ਮੋਹਾਲੀ ਵਿਖੇ ਵਿੱਦਿਆ ਭਵਨ ਦੇ ਸਾਹਮਨੇ ਰੱਖੀ ਗਈੇ ਰੋਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਾਥੀਆਂ ਦੀ ਸਮੂਲੀਅਤ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ ਅਤੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ।ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਅਧਿਆਪਕਾਂ ਦੇ ਕੰਮਾਂ ਲਈ ਜੂੰ ਦੀ ਤੋਰ ਤੁਰ ਰਿਹਾ ਹੈ ।ਵਿਭਾਗ ਵਲੋਂ ਵਾਰ ਵਾਰ ਤਰੱਕੀਆਂ ਦੇ ਕੇਸ ਮੰਗੇ ਗਏ ਹਨ , ਪਰ ਇੱਕ ਵੀ ਤਰੱਕੀ ਨਹੀ ਕੀਤੀ ਗਈ ।ਇਸ ਤੋਂ ਇਲਾਵਾ ਅਧਿਆਪਕਾਂ ਦੇ ਮੈਡੀਕਲ ਬਿੱਲਾਂ ਤੇ ਬੇਲੋੜੀ ਦੇਰੀ ਕੀਤੀ ਜਾਂਦੀ ਹੈ, ਜਿਸ ਕਰਕੇ ਦਫਤਰ ਭਰਿਸ਼ਟਾਚਾਰ ਦੇ ਅੱਡੇ ਬਣਦੇ ਜਾ ਰਹੇ ਹਨ ।ਸਿੱਖਿਆ ਮੰਤਰੀ ਵਲੋਂ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਦਾ ਤੋਹਫਾ ਦੇਣ ਦੀ ਗਲ ਕੀਤੀ ਸੀ , ਪਰ ਹਜੇ ਤੱਕ 4 ਸਾਲਾਂ ਦੇ ਵਿੱਚ ਉਹ ਦੀਵਾਲੀ ਨਹੀ ਆਈ । ਸਰਕਾਰ ਕੋਰਟ ਦੇ ਵਿੱਚ ਵੀ ਮੁਲਾਜ਼ਮਾਂ ਦੇ ਡੀਏ ਦੇ ਸੰਬੰਧ ਵਿੱਚ ਗਲਤ ਰਿਪੋਰਟ ਪੇਸ਼ ਕਰਕੇ ਮਾਣਯੋਗ ਅਦਾਲਤ ਨੂੰ ਵੀ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।ਮੁਲਾਜ਼ਮਾਂ ਨਾਲ ਵੱਡੇ ਵਾਅਦੇ ਕਰਕੇ ਆਈ ਸਰਕਾਰ ਦੀ ਕਾਰਗੁਜ਼ਾਰੀ ਪਿਛਲੇ ਸਾਢੇ ਚਾਰ ਸਾਲ ਦੇ ਵਕਫੇ ਨੂੰ ਵਾਚਣ ਤੇ ਪਤਾ ਲਗਦਾ ਹੈ ਕਿ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਮਾੜੀ ਸਰਕਾਰ ਸਾਬਿਤ ਹੋਈ ਹੈ ।ਇਸ ਤੋਂ ਇਲਾਵਾ ਸਰਕਾਰ ਨੇ ਮੈਰੀਟੋਰੀਅਸ ਸਕੁਲ਼ਾ ਦੇ ਸਟਾਫ, ਆਦਰਸ਼ ਸਕੂਲਾਂ ਦੇ ਸਟਾਫ , ਸਿੱਖਿਆ ਪ੍ਰੋਵਾਈਡਰ, ਵਲੰਟੀਅਰ , ਮਿਡ ਦੇ ਮੀਲ ਵਰਕਰਾਂ ਦੀਆ ਇੱਕ ਵੀ ਮੰਗ ਪੂਰੀ ਨਹੀ ਕੀਤੀ ਗਈ ।ਮੁਲਾਜ਼ਮਾਂ ਦੇ ਪੇਂਡੂ ਭੱਤੇ ਸਮੇਤ 37 ਪ੍ਰਕਾਰ ਦੇ ਜਿਹੜੇ ਭੱਤੇ ਕਾਂਗਰਸ ਸਰਕਾਰ ਵਲੋਂ ਬੰਦ ਕੀਤੇ ਗਏ ਸਨ , ਪਰ ਇਹਨਾਂ ਨੇ ਵਾਅਦਾ ਕਰਕੇ ਵੀ ਇੱਕ ਵੀ ਭੱਤਾ ਲਾਗੂ ਨਹੀ ਕੀਤਾ ਗਿਆ । ਸੋ ਹੋਰ ਵੀ ਵਿਭਾਗੀ ਮੰਗਾ ਮਨਵਾਉਣ ਅਤੇ ਸਰਕਾਰ ਵਿਰੁੱਧ ਰੋਸ ਰੋਹ ਨੁੰ ਪ੍ਰਚੰਡ ਕਰਨ ਲਈ ਜੱਥੇਬੰਦੀ ਦੇ ਆਗੂਆਂ ਵਲੋਂ ਸਮੂਹ ਅਧਿਆਪਕਾਂ ਅਤੇ ਵੱਖ ਵੱਖ ਮੁਲਾਜ਼ਮਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ ।ਇਸ ਸਮੇਂ ਨਰਿੰਦਰ ਸਿੰਘ, ਹਰਮੀਤ ਕੌਰ, ਰਾਜ ਸਿੰਘ ਰੋਮਾਣਾ, ਅਤੇ ਹੋਰ ਆਗੂ ਮੌਜੂਦ ਸਨ ।

Leave a Comment

Will the middle class get relief from the first general budget of Modi 3.0?