Home » ਖੇਤੀਬਾੜੀ » ‘ਆਪਣੀ ਖੇਤੀ’ ਵੱਲੋਂ ਕਿਸਾਨਾਂ ਨੂੰ ਮਿੱਟੀ ਜਾਂਚ ਰਿਪੋਰਟ ਸੌਂਪੀ ਗਈ

‘ਆਪਣੀ ਖੇਤੀ’ ਵੱਲੋਂ ਕਿਸਾਨਾਂ ਨੂੰ ਮਿੱਟੀ ਜਾਂਚ ਰਿਪੋਰਟ ਸੌਂਪੀ ਗਈ

News Portal Development Companies In India

ਤਲਵੰਡੀ ਸਾਬੋ ,16 ਸਤੰਬਰ (ਅੰਮ੍ਰਿਤ ਮਲਕਾਣਾ)‘ਆਪਣੀ ਖੇਤੀ’ ਵੱਲੋਂ ਹੁਨਰਦੀਪ ਸਿੰਘ ਬਰਾੜ ਅਤੇ ਤਰਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਚਲਾਏ ਜਾ ਰਹੇ ਨਰਮੇ ਦੀ ਸੁਚੱਜੀ ਕਾਸ਼ਤ ਸਬੰਧੀ ਪ੍ਰੋਜੈਕਟ ਤਹਿਤ ਪਿੰਡ ਨਬੀਮਪੁਰਾ ਵਿਚ ਮਿੱਟੀ ਦੀ ਜਾਂਚ ਰਿਪੋਰਟ ਕਿਸਾਨਾਂ ਨੂੰ ਸੌਂਪੀ ਗਈ ।ਇਸ ਪ੍ਰੋਜੈਕਟ ਤਹਿਤ ਲਗਭਗ ਨੱਬੇ ਕਿਸਾਨ ਵੀਰਾਂ ਨੇ ਮਿੱਟੀ ਜਾਂਚ ਕਰਵਾਈ ਅਤੇ ਆਪਣੀ ਰਿਪੋਰਟ ਪ੍ਰਾਪਤ ਕੀਤੀ। ਟੀਮ ਵੱਲੋਂ ਨਰਮੇ ਦੀ ਫ਼ਸਲ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਤੱਤਾਂ ਦੀ ਘਾਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ।

ਕਿਸਾਨ ਵੀਰਾਂ ਨੇ ਨਰਮੇਂ ਉਪਰ ਚੰਗੀ ਆਸ ਜਤਾਈ ਅਤੇ ਆਉਣ ਵਾਲੇ ਸੀਜ਼ਨ ਦੌਰਾਨ ਨਰਮੇ ਦਾ ਰਕਬਾ ਹੋਰ ਵਧਾਉਣ ਲਈ ਉਤਸ਼ਾਹ ਦਿਖਾਇਆ ।ਇਸ ਮੌਕੇ ਚਮਕੌਰ ਸਿੰਘ ਨੇ ‘ਆਪਣੀ ਖੇਤੀ’ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਮਨਿੰਦਰ ਸਿੰਘ ਵੱਲੋਂ ਨਰਮੇ ਦੀ ਫ਼ਸਲ ਸਬੰਧੀ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ।ਕੈਂਪ ਦੌਰਾਨ ਜਸਵਿੰਦਰ ਕੌਰ, ਰਣਜੋਧ ਸਿੰਘ, ਗੁਰਤੇਜ ਸਿੰਘ ਮਲਕਾਣਾ ਨੇ ਕਿਸਾਨਾ ਨਾਲ਼ ਨਰਮੇ ਸੰਬੰਧੀ ਆ ਰਹੀਆਂ ਮੁਸਕਿਲਾਂ ਬਾਰੇ ਗੱਲਬਾਤ ਕੀਤੀ ।

Leave a Comment

Will the middle class get relief from the first general budget of Modi 3.0?