Home » ਸਿੱਖਿਆ » ਅੱੈਨ.ਐੱਸ.ਐੱਸ ਕੌਮੀ ਸੇਵਾ ਯੋਜਨਾਂ ਦਿਵਸ ਮੌਕੇ ਵਿਿਦਆਰਥੀਆਂ ਨੇ ਦਿੱਤਾ ਸਫ਼ਾਈ ਤੇ ਵਾਤਾਵਰਨ ਸੰਭਾਲ ਦਾ ਸੁਨੇਹਾ

ਅੱੈਨ.ਐੱਸ.ਐੱਸ ਕੌਮੀ ਸੇਵਾ ਯੋਜਨਾਂ ਦਿਵਸ ਮੌਕੇ ਵਿਿਦਆਰਥੀਆਂ ਨੇ ਦਿੱਤਾ ਸਫ਼ਾਈ ਤੇ ਵਾਤਾਵਰਨ ਸੰਭਾਲ ਦਾ ਸੁਨੇਹਾ

News Portal Development Companies In India

 

ਸ੍ਰੀ ਮੁਕਤਸਰ ਸਾਹਿਬ 25 ਸਤੰਬਰ(ਯੰਗ ਪੀਡੀਆ ਨਿਊਜ਼) ਭਾਈ ਮਸਤਾਨ ਸਿੰਘ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਸ਼੍ਰੀ ਮਨੀਸ਼ ਚੋਪੜਾ ਦੀ ਅਗਵਾਈ ਹੇਠ ਅਤੇ ਅੱੈਨ.ਐੱਸ.ਐੱਸ ਅਫ਼ਸਰ ਸ. ਗਗਨਦੀਪ ਸਿੰਘ ਤੇ ਸ. ਕੁਲਵਿੰਦਰ ਔਲਖ ਦੀ ਦੇਖ-ਰੇਖ ਹੇਠ ਅੱੈਨ.ਐੱਸ.ਐੱਸ ਕੌਮੀ ਸੇਵਾ ਯੋਜਨਾ ਦਿਵਸ ਉਤਸ਼ਾਹ ਅਤੇ ਸੇਵਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਵਿਿਦਆਰਥੀਆਂ ਨੇ ਅੱੈਨ.ਐੱਸ.ਐੱਸ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲਿਆ ਇਸ ਮੌਕ ਅੱੈਨ.ਐੱਸ.ਐੱਸ ਵਲੰਟੀਅਰਾਂ ਵੱਲੋਂ ਸਕੂਲ ਅਤੇ ਇਸ ਦੇ ਆਸ-ਪਾਸ ਦੇ ਖੇਤਰ ਵਿੱਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਵਿਿਦਆਰਥੀਆਂ ਨੇ ਖੁਦ ਸਫ਼ਾਈ ਕਰਦਿਆਂ ਸਵੱਛਤਾ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਲੰਟੀਅਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਿਦਆਰਥੀਆਂ ਨੇ ਆਪਣੇ ਜੀਵਨ ਦੇ ਮਨੋਰਥ,ਅੱੈਨ.ਐੱਸ.ਐੱਸ ਰਾਹੀਂ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਸਮਾਜ ਸੇਵੀ ਗਤੀਵਿਧੀਆਂ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਦੀ ਸਫ਼ਾਈ, ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਪ੍ਰਣ ਵੀ ਲਿਆ।ਇਸ ਮੌਕੇ ਸਕੂਲ ਵੱਲੋਂ ਵਿਿਦਆਰਥੀਆਂ ਨੂੰ ਸੇਵਾ ਭਾਵਨਾ, ਸਵੱਛਤਾ ਅਤੇ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।

Leave a Comment

Will the middle class get relief from the first general budget of Modi 3.0?