Home » ਸਿਹਤ » ਵਿਸ਼ਵ ਫਾਰਮਾਸਿਸਟ ਦਿਵਸ ਸਬੰਧੀ ਕੀਤਾ ਜਾਗਰੂਕ ; ਦਵਾਈਆਂ ਦੀ ਸੁਰੱਖਿਅਤ ਵਰਤੋਂ, ਮਰੀਜ਼ਾਂ ਦੀ ਦੇਖਭਾਲ ਅਤੇ ਸਮੁੱਚੇ ਸਿਹਤ ਸਿਸਟਮ ਵਿੱਚ ਫਾਰਮਾਸਿਸਟ ਦੀ ਅਹਿਮ ਭੂਮਿਕਾ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ।

ਵਿਸ਼ਵ ਫਾਰਮਾਸਿਸਟ ਦਿਵਸ ਸਬੰਧੀ ਕੀਤਾ ਜਾਗਰੂਕ ; ਦਵਾਈਆਂ ਦੀ ਸੁਰੱਖਿਅਤ ਵਰਤੋਂ, ਮਰੀਜ਼ਾਂ ਦੀ ਦੇਖਭਾਲ ਅਤੇ ਸਮੁੱਚੇ ਸਿਹਤ ਸਿਸਟਮ ਵਿੱਚ ਫਾਰਮਾਸਿਸਟ ਦੀ ਅਹਿਮ ਭੂਮਿਕਾ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ।

News Portal Development Companies In India

ਵਿਸ਼ਵ ਫਾਰਮਾਸਿਸਟ ਹਰ ਸਾਲ 25 ਸਤੰਬਰ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 2009 ਵਿੱਚ ਇੰਟਰਨੈਸ਼ਨਲ ਫਾਰਮਾ ਸਿਊਟੀਕਲ ਫੈਡਰੇਸ਼ਨ ਵੱਲੋਂ ਕੀਤੀ ਗਈ ਸੀ ਤਾਂ ਜੋ ਸਿਹਤ ਪ੍ਰਣਾਲੀਆਂ ਵਿੱਚ ਫਾਰਮਾਸਿਸਟ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੱਤੀ ਜਾ ਸਕੇ। ਇਸ ਦਿਨ ਦਾ ਮਕਸਦ ਦਵਾਈਆਂ ਦੇ ਸੁਰੱਖਿਤ ਇਸਤੇਮਾਲ, ਮਰੀਜ਼ਾਂ ਦੀ ਦੇਖਭਾਲ ਅਤੇ ਸਮੁੱਚੇ ਸਿਹਤ ਸਿਸਟਮ ਵਿੱਚ ਫਾਰਮਾਸਿਸਟ ਦੀ ਅਹਿਮ ਭੂਮਿਕਾ ਬਾਰੇ ਜਾਗਰੂਕਤਾ ਵਧਾਉਣਾ ਹੈ। ਇਹ ਦਿਨ 25 ਸਤੰਬਰ ਨੂੰ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਇੰਟਰਨੈਸ਼ਨਲ ਫਾਰਮਾਸਿਊਟੀਕਲ ਫੈਡਰੇਸ਼ਨ ਦੀ 1912 ਵਿੱਚ ਸਥਾਪਨਾ ਦਾ ਜਨਮ ਦਿਨ ਹੈ। ਵਿਸ਼ਵ ਫਾਰਮਾਸਿਸਟ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ ਫਾਰਮਾਸਿਸਟ ਮੈਡੀਕਲ ਸਾਇੰਸ ਨੂੰ ਦਵਾਈਆਂ ਨਾਲ ਜੋੜਦੇ ਹਨ ਅਤੇ ਦਵਾਈਆਂ ਦੇ ਸੁਰੱਖਿਅਤ ਅਤੇ ਪ੍ਰਭਾਵੀ ਇਸਤੇਮਾਲ, ਨਿਰਮਾਣ ਅਤੇ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਦਿਨ ਮਰੀਜ਼ਾਂ ਦੀ ਦੇਖਭਾਲ ਅਤੇ ਸਿਹਤ ਮੁੱਦਿਆਂ ਬਾਰੇ ਜਨਤਾ ਨੂੰ ਸਿੱਖਿਅਤ ਕਰਨ ਅਤੇ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਵਿੱਚ ਫਾਰਮਾਸਿਸਟ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ। ਇਹ ਦਿਵਸ ਫਾਰਮੇਸੀ ਪੇਸ਼ੇ ਦੇ ਮਹੱਤਵ ਨੂੰ ਪਛਾਨਣ ਅਤੇ ਨਸ਼ੀਲੀਆਂ ਦਵਾਈਆਂ ਦੀ ਸੁਰੱਖਿਆ ਅਤੇ ਸਿਹਤ ਦੇ ਹੋਰ ਪਹਿਲੂਆਂ ਬਾਰੇ ਜਾਗਰੂਕਤਾ ਫੈਲਾਉਣ ਦਾ ਇੱਕ ਪਲੇਟਫਾਰਮ ਹੈ। ਫਾਰਮਾਸਿਸਟ ਮਰੀਜ਼ ਨੂੰ ਇਹ ਸਮਝਾਉਂਦੇ ਹਨ ਕਿ ਕਿਹੜੀ ਦਵਾਈ ਕਦੋਂ ਅਤੇ ਕਿਵੇਂ ਲੈਣੀ ਹੈ? ਜਿਵੇਂ ਡਾਕਟਰ ਇਲਾਜ ਕਰਦੇ ਹਨ, ਫਾਰਮਾਸਿਸਟ ਦਵਾਈਆਂ ਦੀ ਸੁਰੱਖਿਆ ਅਤੇ ਸਹੀ ਵਰਤੋਂ ਯਕੀਨੀ ਬਣਾ ਕੇ ਮਰੀਜ਼ ਦੀ ਜਾਨ ਬਚਾਉਂਦੇ ਹਨ। ਇਹ ਦਿਨ ਦਵਾਈਆਂ ਦੇ ਮਾੜੇ ਪ੍ਰਭਾਵਾਂ ਐਂਟੀ ਮਾਈਕਰੋਬੀਅਲ ਰੋਧਕ ਅਤੇ ਸਿਹਤਮੰਦ ਭਵਿੱਖ ਬਾਰੇ ਲੋਕਾਂ ਨੂੰ ਜਾਗਰੂਕ ਕਰਦਾ ਹੈ।ਕੋਵਿਡ । ਡਾਕਟਰ ਸ਼ਰਮਾ ਨੇ ਕਿਹਾ ਕਿ ਬਹੁਤ ਸਾਰੇ ਲੋਕ ਉਨਾਂ ਦੇ ਯੋਗਦਾਨਾਂ ਨੂੰਹ ਨਜ਼ਰ ਅੰਦਾਜ਼ ਕਰਦੇ ਹਨ ਜਾਂ ਅਕਸਰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਉਹਨਾਂ ਨੂੰ ਇਹ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿ ਸਬਰ, ਗਿਆਨ ਅਤੇ ਸਮਝ ਦੀ ਮਾਤਰਾ ਇਹ ਲੋਕ ਪ੍ਰਾਪਤ ਕਰਦੇ ਹਨ ਸ਼ਾਇਦ ਹੀ ਕੋਈ ਹੋਰ ਕਰ ਸਕੇ। ਉਹ ਪ੍ਰਭਾਵਸ਼ਾਲੀ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਤੱਕ ਸੁਰੱਖਿਅਤ ਅਤੇ ਇੱਕ ਫਾਇਦੇ ਪਹੁੰਚ ਹਾਸਿਲ ਕਰਨ ਵਿੱਚ ਸਾਡੀ ਮਦਦ ਕਰਦੇ ਹਨ। ਉਸ ਸਮਾਜ ਨੂੰ ਸਿਹਤ ਤਕਨਾਲੋਜੀ ਦੀਆਂ ਅਤੇ ਫਾਰਮਾਸਿਊਟੀਕਲ ਸਹੂਲਤਾਂ ਦੇ ਖੇਤਰਾਂ ਵਿੱਚ ਸਹਾਇਤਾ ਵੀ ਪ੍ਰਦਾਨ ਕਰਦੇ ਹਨ। ਇਸ ਤਰ੍ਹਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਫਰੰਟ ਲਾਈਨ ਵਰਕਰਾਂ ਨੂੰ ਉਤਸ਼ਾਹਿਤ ਕਰੀਏ ਜੋ ਕਿ ਬਿਨਾਂ ਕਿਸੇ ਭੇਦ ਭਾਵ ਦੇ ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ।

ਡਾਕਟਰ ਬਿਮਲ ਸ਼ਰਮਾ।

Leave a Comment

Will the middle class get relief from the first general budget of Modi 3.0?