Home » ਅਪਰਾਧ » ਪਿੰਡਾਂ ਵਿੱਚੋਂ ਬੱਕਰੀਆਂ ਚੋਰੀ ਕਰਨ ਵਾਲੇ ਪੰਜ ਵਿਅਕਤੀ ਕਾਬੂ, ਚੋਰੀ ਦੀਆਂ ਬੱਕਰੀਆਂ ਤੇ ਮੋਟਰਸਾਈਕਲ ਬਰਾਮਦ

ਪਿੰਡਾਂ ਵਿੱਚੋਂ ਬੱਕਰੀਆਂ ਚੋਰੀ ਕਰਨ ਵਾਲੇ ਪੰਜ ਵਿਅਕਤੀ ਕਾਬੂ, ਚੋਰੀ ਦੀਆਂ ਬੱਕਰੀਆਂ ਤੇ ਮੋਟਰਸਾਈਕਲ ਬਰਾਮਦ

News Portal Development Companies In India

ਸੰਗਤ ਮੰਡੀ 22 ਅਗਸਤ — ਚਰਨਜੀਤ ਮਛਾਣਾ
ਪਥਰਾਲਾ ਪੁਲਿਸ ਚੌਂਕੀ ਦੇ ਇੰਚਾਰਜ ਧਰਮਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਪਿੰਡਾਂ ਵਿੱਚੋਂ ਬੱਕਰੀਆਂ ਚੋਰੀ ਕਰਕੇ ਮੰਡੀਆਂ ਵਿੱਚ ਵੇਚਣ ਵਾਲੇ ਕਥਿਤ ਗਿਰੋਹ ਦੇ ਪੰਜ ਵਿਅਕਤੀਆਂ ਨੂੰ ਚੋਰੀ ਦੀਆਂ ਬੱਕਰੀਆਂ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਚੌਂਕੀ ਇੰਚਾਰਜ ਅਨੁਸਾਰ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਗੁਰਚੇਤਨ ਸਿੰਘ ਪੁੱਤਰ ਰੁੱਘਾ ਸਿੰਘ ਵਾਸੀ ਕੁੱਟੀ ਕਿਸ਼ਨਪੁਰਾ, ਖੁਸ਼ਪ੍ਰੀਤ ਸਿੰਘ ਉਰਫ਼ ਹਰਮਨ ਸਿੰਘ ਪੁੱਤਰ ਰੁੱਘਾ ਸਿੰਘ ਵਾਸੀ ਕੁੱਟੀ ਕਿਸਨਪੁਰਾ, ਹਰਪਾਲ ਸਿੰਘ ਪੁੱਤਰ ਧਰਮ ਸਿੰਘ ਵਾਸੀ ਪੰਨੀਵਾਲ਼ਾ ਮੋਰੀਕਾ, ਗਗਨਦੀਪ ਸਿੰਘ ਉਰਫ਼ ਗਾਂਧੀ ਪੁੱਤਰ ਸ਼ਾਮ ਸਿੰਘ ਵਾਸੀ ਕੁੱਟੀ ਕਿਸਨਪੁਰਾ ਅਤੇ ਲਵਪ੍ਰੀਤ ਸਿੰਘ ਉਰਫ਼ ਲੱਭੀ ਪੁੱਤਰ ਦਰਸ਼ਨ ਸਿੰਘ ਵਾਸੀ ਦੇਸੂ ਮਲਕਾਣਾ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਉਕਤ ਵਿਅਕਤੀ ਕਥਿਤ ਤੌਰ ’ਤੇ ਪਿੰਡਾਂ ਵਿੱਚ ਬੱਕਰੀਆਂ ਚਾਰਨ ਵਾਲੇ ਲੋਕਾਂ ਦੀਆਂ ਬੱਕਰੀਆਂ ਰਾਤ ਦੇ ਹਨੇਰੇ ਵਿੱਚ ਚੋਰੀ ਕਰਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਡੂੰਮਵਾਲੀ ਅਤੇ ਕਿਲਿਆਂਵਾਲ਼ੀ ਵਿਖੇ ਲੱਗਣ ਵਾਲੀਆਂ ਬੱਕਰਾ ਮੰਡੀਆਂ ਵਿੱਚ ਵੇਚਣ ਲਈ ਲੈ ਜਾਂਦੇ ਸਨ। ਪੁਲਿਸ ਨੇ ਇਹ ਵੀ ਦੱਸਿਆ ਕਿ ਬੱਕਰੀਆਂ ਦੀ ਚੋਰੀ ਲਈ ਵਰਤਿਆ ਜਾਣ ਵਾਲ਼ਾ ਮੋਟਰਸਾਈਕਲ ਵੀ ਕਥਿਤ ਤੌਰ ’ਤੇ ਚੋਰੀ ਦਾ ਸੀ।ਚੌਕੀ ਇੰਚਾਰਜ ਧਰਮਵੀਰ ਸਿੰਘ ਅਨੁਸਾਰ ਪੁਲਿਸ ਨੂੰ ਮਿਲੀ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਪਿੰਡ ਕੁੱਟੀ ਤੋਂ ਡੂੰਮਵਾਲੀ ਮੰਡੀ ਵੱਲ ਚੋਰੀ ਦੀਆਂ ਬੱਕਰੀਆਂ ਲੈ ਕੇ ਜਾ ਰਹੇ ਉਕਤ ਪੰਜ ਵਿਅਕਤੀਆਂ ਨੂੰ ਬੱਸ ਸਟੈਂਡ ਕੁੱਟੀ, ਮੇਨ ਭਾਰਤ ਮਾਲ਼ਾ ਰੋਡ ਨੇੜਿਓਂ ਕਾਬੂ ਕੀਤਾ। ਪੁਲਿਸ ਨੇ ਉਨ੍ਹਾਂ ਕੋਲੋਂ ਚੋਰੀ ਦੀਆਂ ਬੱਕਰੀਆਂ ਅਤੇ ਵਾਰਦਾਤ ਲਈ ਵਰਤਿਆ ਜਾ ਰਿਹਾ ਕਥਿਤ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।ਪੁਲਿਸ ਵੱਲੋਂ ਮੁੱਢਲੀ ਜਾਂਚ ਅਤੇ ਬਰਾਮਦਗੀ ਦੇ ਆਧਾਰ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਧਾਰਾ 303(2) ਬੀਐਨਐਸ ਤਹਿਤ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਕਾਬੂ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਹੋਰ ਚੋਰੀਆਂ ਸਬੰਧੀ ਅਹਿਮ ਜਾਣਕਾਰੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਪੁਲਿਸ ਵੱਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਕਥਿਤ ਗਿਰੋਹ ਨੇ ਹੋਰ ਕਿਹੜੇ ਪਿੰਡਾਂ ਵਿੱਚ ਬੱਕਰੀਆਂ ਚੋਰੀ ਕੀਤੀਆਂ ਹਨ ਅਤੇ ਇਨ੍ਹਾਂ ਵਾਰਦਾਤਾਂ ਵਿੱਚ ਹੋਰ ਕਿੰਨੇ ਵਿਅਕਤੀ ਸ਼ਾਮਲ ਹਨ।

Leave a Comment

Will the middle class get relief from the first general budget of Modi 3.0?