Home » ਰਾਜਨੀਤੀ » ਨਵਜੋਤ ਗੁਣੀ ਦੀ ਅਗਵਾਈ ‘ਚ ਸੈਂਕੜੇ ਨੌਜਵਾਨ ਭਾਜਪਾ ’ਚ ਸ਼ਾਮਿਲ

ਨਵਜੋਤ ਗੁਣੀ ਦੀ ਅਗਵਾਈ ‘ਚ ਸੈਂਕੜੇ ਨੌਜਵਾਨ ਭਾਜਪਾ ’ਚ ਸ਼ਾਮਿਲ

News Portal Development Companies In India


ਤਲਵੰਡੀ,3 ਅਗਸਤ (ਅੰਮ੍ਰਿਤ ਮਲਕਾਣਾ )

ਵਿਧਾਨ ਸਭਾ ਹਲਕਾ ਤਲਵੰਡੀ ਚ ਉਸ ਸਮੇ ਕਾਂਗਰਸ ਅਕਾਲੀ ਦਲ ਤੇ ਸੱਤਾ ਧਿਰ ਆਪ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਜਦ ਹਲਕੇ ਦੇ ਸੈਂਕੜੇ ਨੌਜਵਾਨ ਇਨ੍ਹਾਂ ਪਾਰਟੀਆਂ ਨੂੰ ਅਲਵਿਦਾ ਕਹਿ ਭਾਜਪਾ ‘ਚ ਸ਼ਾਮਿਲ ਹੋ ਗਏ ।ਤਲਵੰਡੀ ਦੇ ਨਵਨਿਯੁਕਤ ਹਲਕਾ ਇੰਚਾਰਜ ਨੌਜਵਾਨ ਆਗੂ ਨਵਜੋਤ ਗੁਣੀ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਦਾ ਪੱਲਾ ਫ਼ੜ੍ਹਣ ਵਾਲਿਆਂ ਵਿੱਚ  ਸੁਖਦੀਪ ਸਿੰਘ ਮੈਂਬਰ ਪਿੰਡ ਰਾਈਆ, ਗੁਰਸੇਵਕ ਸਿੰਘ ਪਿੰਡ ਰਾਈਆ, ਵਿੱਕੀ ਸਿੰਘ ਪਿੰਡ ਗੋਲੇਵਾਲਾ, ਮਾਨੀ ਸਿੰਘ ਪਿੰਡ ਫਤਹਿਬਾਲੂ, ਅਮਰਸੀਤ ਸਿੰਘ ਮੈਂਬਰ ਪਿੰਡ ਫਤਹਿਬਾਲੂ, ਸ਼ਾਂਟੀ ਕਬੱਡੀ ਪਲੇਅਰ ਪਿੰਡ ਤਰਖਾਣ ਵਾਲਾ, ਗੁਰਪ੍ਰੀਤ ਸਿੰਘ ਪਿੰਡ ਤਰਖਾਣ ਵਾਲਾ, ਦਵਿੰਦਰ ਸਿੰਘ ਪਿੰਡ ਤਰਖਾਣ ਵਾਲਾ, ਲਵਦੀਪ ਸਿੰਘ ਪਿੰਡ ਕਲਾਲ ਵਾਲਾ, ਸੰਦੀਪ ਸਿੰਘ ਪਿੰਡ ਕਲਾਲ ਵਾਲਾ, ਜਸਪ੍ਰੀਤ ਸਿੰਘ ਪਿੰਡ ਕਲਾਲ ਵਾਲਾ, ਗੁਰਦਾਸ ਸਿੰਘ ਰਾਮਾ ਮੰਡੀ, ਮਾਨੀ ਰਾਮਾ ਮੰਡੀ, ਵਿਕਰਮ ਸਿੰਘ ਰਾਮਾ ਮੰਡੀ, ਲਵਪ੍ਰੀਤ ਸਿੰਘ ਲਵੀ ਪਿੰਡ ਰਾਮਸਰਾ, ਸਲੀਮ ਪਿੰਡ ਰਾਮਸਰਾ ਦੇ ਨਾਮ ਜ਼ਿਕਰਯੋਗ ਹਨ ।ਭਾਜਪਾ ‘ਚ ਸ਼ਾਮਿਲ ਹੋਏ ਸਾਰੇ ਹੀ ਨਵੇਂ ਮੈਂਬਰਾਂ ਨੂੰ ਨਵਜੋਤ ਗੁਣੀ ਨੇ ਪਾਰਟੀ ’ਚ ਜੀ ਆਇਆਂ ਕਿਹਾ ਤੇ ਸਨਮਾਨਿਤ ਕੀਤਾ ।ਜ਼ਿਕਰਯੋਗ ਹੈ ਕੇ ਕੁਝ ਦਿਨ ਪਹਿਲਾਂ ਹੀ ਗੁਣੀ ਪਰਿਵਾਰ ਦੀ ਭਾਜਪਾ ‘ਚ ਸ਼ਮੂਲੀਅਤ ਅਤੇ ਹਲਕੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਹੀ ਹਲਕੇ ’ਚ ਭਾਜਪਾ ਦੇ ਹੱਕ ‘ਚ ਹੋਣ ਵਾਲ਼ੇ ਸਿਆਸੀ ਧਮਾਕਿਆ ਦੀ ਚਰਚਾ ਆਰੰਭ ਹੋ ਗਈ ਸੀ ।ਪਿੰਡ ਗਾਟਵਾਲੀ ‘ਚ ਸੂਬਾ ਪ੍ਰਧਾਨ ਦੀ ਰੈਲੀ ਨਾਲ ਨੌਜਵਾਨ ਆਗੂ ਨਵਜੋਤ ਗੁਣੀ ਦੀ ਸਿਆਸੀ ਸੂਝਬੂਝ ਤੇ ਅਧਾਰ ਦੀ ਚਰਚਾ ਸੂਬਾ ਪੱਧਰ ’ਤੇ ਹੋ ਰਹੀ ਸੀ।ਗੁਣੀ ਪਰਿਵਾਰ ਦੀ ਭਾਜਪਾ ‘ਚ ਸ਼ਮੂਲੀਅਤ ਦੇ ਨਤੀਜੇ ਵੀ ਆਉਣੇ ਆਰੰਭ ਹੋ ਗਏ ਹਨ ।ਇਸ ਮੌਕੇ ਨਵਜੋਤ ਗੁਣੀ ਨੇ ਕਿਹਾ ਭਗਵੰਤ ਮਾਨ ਦੀ ਸਰਕਾਰ ਹਰ ਫਰੰਟ ‘ਤੇ ਫਲਾਪ ਸਾਬਿਤ ਹੋਈ ਹੈ ਲੋਕ  ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ, ਵਿਸ਼ੇਸ਼ ਤੌਰ ’ਤੇ ਨੌਜਵਾਨ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਕਿਓਂਕਿ ਨੌਜਵਾਨਾਂ ਨੇ ਬਦਲਾਅ ਦੀ ਉਮੀਦ ‘ਚ ਆਪ ਦੀ ਮੱਦਦ ਕੀਤੀ ਸੀ ।ਉਨ੍ਹਾਂ ਅੱਗੇ ਕਿਹਾ ਕਿ ਸੂਬੇ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਨੌਜਵਾਨਾਂ ਦੇ ਸਾਰੇ ਸੁਫ਼ਨੇ ਪੂਰੇ ਕੀਤੇ ਜਾਣਗੇ ।ਨਵਜੋਤ ਗੁਣੀ ਨੇ ਦਾਆਵਾ ਕੀਤਾ ਕਿ ਹਲਕੇ ਦੇ ਪਿੰਡਾਂ ‘ਚ ਹਜਾਰਾਂ ਨੌਜਵਾਨ ਅਤੇ ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਵੀ ਆਉਣ ਵਾਲ਼ੇ ਦਿਨਾਂ ’ਚ ਭਾਜਪਾ ‘ਚ ਸ਼ਾਮਿਲ ਹੋਣਗੇ।

Leave a Comment

Will the middle class get relief from the first general budget of Modi 3.0?