Home » ਰਾਜਨੀਤੀ » 2027 ਤੋਂ ਪਹਿਲਾਂ ਹੀ ਹਲਕੇ ਵਿੱਚ ਉੱਠੀ ਬਦਲਾਅ ਦੀ ਵੱਡੀ ਲਹਿਰ, ਕ੍ਰਿਸ਼ਨ ਸਿੰਘ ਭਾਗੀਵਾਂਦਰ ਦੇ ਹੱਕ ਵਿੱਚ ਇਕੱਠੇ ਹੋਣ ਲੱਗੇ ਪੁਰਾਣੇ ਕਾਂਗਰਸੀ ਆਗੂ ਤੇ ਵਰਕਰ

2027 ਤੋਂ ਪਹਿਲਾਂ ਹੀ ਹਲਕੇ ਵਿੱਚ ਉੱਠੀ ਬਦਲਾਅ ਦੀ ਵੱਡੀ ਲਹਿਰ, ਕ੍ਰਿਸ਼ਨ ਸਿੰਘ ਭਾਗੀਵਾਂਦਰ ਦੇ ਹੱਕ ਵਿੱਚ ਇਕੱਠੇ ਹੋਣ ਲੱਗੇ ਪੁਰਾਣੇ ਕਾਂਗਰਸੀ ਆਗੂ ਤੇ ਵਰਕਰ

News Portal Development Companies In India

ਤਲਵੰਡੀ ਸਾਬੋ, 12 ਜੂਨ (ਅੰਮ੍ਰਿਤ ਮਲਕਾਣਾ )

ਹਲਕੇ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ। 2027 ਦੀਆਂ ਚੋਣਾਂ ਭਾਵੇਂ ਹਾਲੇ ਦੂਰ ਹਨ, ਪਰ ਜ਼ਮੀਨ ‘ਤੇ ਬਣ ਰਹੇ ਮਾਹੌਲ ਨੇ ਸਿਆਸੀ ਸਮੀਕਰਨਾਂ ਨੂੰ ਹੁਣ ਤੋਂ ਹੀ ਹਿਲਾਉਣਾ ਸ਼ੁਰੂ ਕਰ ਦਿੱਤਾ ਹੈ। ਪੁਰਾਣੇ ਕਾਂਗਰਸੀ ਆਗੂ, ਵਫ਼ਾਦਾਰ ਵਰਕਰ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸਥਾਨਕ ਚਿਹਰੇ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੇ ਹੱਕ ਵਿੱਚ ਡਟ ਕੇ ਖੜ੍ਹਦੇ ਨਜ਼ਰ ਆ ਰਹੇ ਹਨ।
ਹਲਕੇ ਦੇ ਪਿੰਡਾਂ, ਗਲੀਆਂ ਅਤੇ ਚੌਰਾਹਿਆਂ ਵਿੱਚ ਇੱਕੋ ਗੱਲ ਦੀ ਚਰਚਾ ਹੈ— “ਹਲਕੇ ਦਾ ਪੁੱਤ ਹੀ ਹਲਕੇ ਦੀ ਅਗਵਾਈ ਕਰੇਗਾ।” ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਆਗੂ ਹਰ ਸੁੱਖ-ਦੁੱਖ ਵਿੱਚ ਲੋਕਾਂ ਦੇ ਨਾਲ ਖੜ੍ਹਿਆ, ਅੱਜ ਲੋਕ ਵੀ ਉਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਰਾਜਨੀਤਿਕ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਪੁਰਾਣੇ ਕਾਂਗਰਸੀ ਵਰਕਰਾਂ ਅਤੇ ਸੀਨੀਅਰ ਆਗੂਆਂ ਦਾ ਵੱਡਾ ਹਿੱਸਾ ਹੁਣ ਖੁੱਲ੍ਹ ਕੇ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਹਲਕੇ ਨੂੰ ਕਿਸੇ ਬਾਹਰੀ ਨਹੀਂ, ਸਗੋਂ ਆਪਣੇ ਵਿਚੋਂ ਨਿਕਲੇ ਜ਼ਮੀਨੀ ਆਗੂ ਦੀ ਲੋੜ ਹੈ।
ਹਰ ਲੰਘਦੇ ਦਿਨ ਨਾਲ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੂੰ ਮਿਲ ਰਹੇ ਸਮਰਥਨ ਨੇ ਸਿਆਸੀ ਵਿਰੋਧੀਆਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਸ਼ਹਿਰਾਂ ਦੀਆਂ ਬੈਠਕਾਂ ਤੱਕ ਇੱਕੋ ਨਾਮ ਦੀ ਚਰਚਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹ ਉਸ ਆਗੂ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ ਜਿਸ ਨੇ ਸਾਲਾਂ ਤੱਕ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਹ ਮਾਹੌਲ ਇਸੇ ਤਰ੍ਹਾਂ ਬਣਿਆ ਰਿਹਾ ਤਾਂ 2027 ਵਿੱਚ ਹਲਕੇ ਦੀ ਸਿਆਸਤ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲ ਸਕਦਾ ਹੈ। ਜਨਤਾ ਦਾ ਰੁਝਾਨ ਸਾਫ਼ ਸੰਕੇਤ ਦੇ ਰਿਹਾ ਹੈ ਕਿ ਇਸ ਵਾਰ ਲੋਕ ਆਪਣੀ ਆਵਾਜ਼ ਨੂੰ ਹੀ ਆਪਣਾ ਨੁਮਾਇੰਦਾ ਬਣਾਉਣ ਦੇ ਮੂਡ ਵਿੱਚ ਹਨ।ਇਸ ਮੌਕੇ ਰਣਵੀਰ ਸਿੰਘ ਸ਼ੇਖਪੁਰਾ ਉਪ ਪ੍ਰਧਾਨ ਜਿਲਾ ਬਠਿੰਡਾ ਦਿਹਾਤੀ ਰਾਮ ਸਿੰਘ ਲੇਲੇ ਵਾਲਾ ਜਗਦੇਵ ਸਿੰਘ ਜੱਜਲ ਸਾਬਕਾ ਸਰਪੰਚ ਦਿਲਪ੍ਰੀਤ ਸਿੰਘ ਸਾਬਕਾ ਬਲਾਕ ਪ੍ਰਧਾਨ ਜਗਰਾਮਤੀਰਥ ਜਗਤਾਰ ਸਿੰਘ ਮੈਨੂੰਆਣਾ ਸਾਬਕਾ ਚੇਅਰਮੈਨ ਦਰਸ਼ਨ ਸਿੰਘ ਤਲਵੰਡੀ ਸਾਹਿਬ ਗੁਰਪ੍ਰੀਤ ਸਿੰਘ ਲਹਿਰੀ ਗੁਰਤੇਜ ਸਿੰਘ ਬੱਬੂ ਰਾਮ ਭਾਗੀ ਬਾਂਦਰ ਮਨਪ੍ਰੀਤ ਸਿੰਘ ਤਲਵੰਡੀ ਸਾਬੋ ਹਾਜ਼ਿਰ ਸਨ ।

Leave a Comment

Will the middle class get relief from the first general budget of Modi 3.0?