
ਤਲਵੰਡੀ ਸਾਬੋ, 21 ਅਪ੍ਰੈਲ(ਅੰਮ੍ਰਿਤ ਮਾਲਕਾਣਾ )
ਤਲਵੰਡੀ ਸਾਬੋ ਵਿਖੇ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਇੰਜ ਰਜਿੰਦਰ ਸਿੰਘ ਮੌੜ ਦੀ ਅਗਵਾਈ ਹੇਠ ਤਲਵੰਡੀ ਸਾਬੋ/ਮੌੜ ਮੰਡੀ ਅਤੇ ਮਾਨਸਾ ਬਲਾਕ ਦੇ ਵੱਖ ਵੱਖ ਪਿੰਡਾਂ ਦੀ ਸੰਘਰਸ਼ੀ ਮੀਟਿੰਗ ਕੀਤੀ ਗਈ ਜਿਸ ਵਿੱਚ ਗਰੀਬ / ਮਜ਼ਦੂਰ/ ਮਜ਼ਲੂਮ ਲੋਕਾਂ ਦੇ ਸੰਵਿਧਾਨਿਕ ਹੱਕਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ 26 ਅਪ੍ਰੈਲ ਨੂੰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿਖੇ ਚੌਥੀ “ਲੋਕ ਹਿੱਤ ਸੰਘਰਸ਼ ਰੈਲੀ ” ਕਰਨ ਦਾ ਐਲਾਨ ਕੀਤਾ।
ਇਸ ਸਮੇਂ ਸੂਬਾ ਪ੍ਰਧਾਨ ਇੰਜ. ਰਾਜਿੰਦਰ ਸਿੰਘ ਮੌੜ ਨੇ ਕਿਹਾ ਮੌਜੂਦਾ ਪੰਜਾਬ ਅਤੇ ਸੈਂਟਰ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਅਤੇ ਬੀਜੇਪੀ ਪਾਰਟੀ ਨੇ ਮਜ਼ਦੂਰਾਂ ਨੂੰ ਆਪਣੇ ਸਮਾਜਿਕ ਏਜੰਡਿਆਂ ਤੋਂ ਇਕ ਪਾਸੇ ਕਰਕੇ ਸਿਰਫ ਵੋਟ ਬੈਂਕ ਏਜੰਡੇ ਤੱਕ ਰਖਿਆ ਹੈ ਅਤੇ ਬਾਕੀ ਸਰਮਾਏਦਾਰ ਪਾਰਟੀਆਂ ਨੇ ਵੀ ਗਰੀਬ-ਮਜ਼ਲੂਮ,ਮਜ਼ਦੂਰ ਸਮਾਜ ਦੀ ਕਦੇ ਕੋਈ ਸਾਰ ਨਹੀਂ ਲਈ ਹੈ। ਮਜ਼ਦੂਰ ਸਮਾਜ ਮਸ਼ੀਨੀਕਰਨ ਦੀ ਮਾਰ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਪਿੰਡਾਂ ਵਿਚਲੇ ਗਰੀਬ ਮਜ਼ਦੂਰ ਪਰਿਵਾਰਾਂ ਕੋਲ ਕਿਤੇ ਨਾ ਕਿਤੇ ਮਨਰੇਗਾ ਕੰਮ ਦਾ ਇਕੋ-ਇੱਕ ਸਹਾਰਾ ਬਚਦਾ ਸੀ ਜਿਸ ਨਾਲ ਇੱਕ ਢੰਗ ਦੀ ਰੋਟੀ ਦਾ ਵਸੀਲਾ ਹੁੰਦਾ ਸੀ। ਪਰ ਨਵੇਂ ਕਨੂੰਨ ” ਜੀ ਰਾਮ ਜੀ” ਵਿਚਲੀਆਂ ਅਣਚਾਹੀਆਂ ਸੋਧਾਂ ਨੇ ਗਰੀਬ ਦੇ ਹੱਥੋਂ ਇਕ ਢੰਗ ਦੀ ਰੋਟੀ ਵੀ ਖੋ ਲਈ ਹੈ।
ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਮਜ਼ਦੂਰ ਜਮਾਤ ਦੇ ਹੱਕ ਵਿੱਚ ਲਗਾਤਾਰ “ਲੋਕ ਹਿੱਤ ਸੰਘਰਸ਼ ਰੈਲੀਆਂ” ਵੱਖ ਵੱਖ ਸ਼ਹਿਰਾਂ ਜਿਲ੍ਹਿਆਂ ਵਿੱਚ ਕਰਕੇ ਮਜਦੂਰ ਸਮਾਜ ਦੇ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਮਜ਼ਦੂਰ ਸਮਾਜ ਲਈ ਰੋਜ਼ਗਾਰ ਗਾਰੰਟੀ ਤਹਿਤ ਸਬਸਿਡੀ ਕਰਜ਼ਾ ,ਬੇਜ਼ਮੀਨੇ ਗਰੀਬ ਪਰਿਵਾਰਾਂ ਲਈ 12-12 ਮਰਲੇ ਪਲਾਟ ਦੇ ਨਾਲ ਘਰ ਬਣਾਉਣ ਲਈ 10 ਲੱਖ ਰੁਪਏ ਗ੍ਰਾਂਟ, ਜ਼ਮੀਨ ਹਦਬੰਦੀ ਕਨੂੰਨ ਤਹਿਤ ਵਾਧੂ ਜ਼ਮੀਨਾਂ ਨੂੰ ਗਰੀਬ ਮਜਦੂਰ ਸਮਾਜ ਵਿਚ ਵੰਡ ਕੇ ਐਸ ਸੀ/ ਬੀ ਸੀ ਸਮਾਜ ਦੇ ਕਰਜ਼ਿਆਂ ਦੀ ਮਾਫ਼ੀ ਲਈ ਇਕਜੁੱਟ ਕਰਕੇ ਵਿਸ਼ਾਲ ਸੰਘਰਸ਼ੀ ਲਹਿਰ ਵੱਲ ਵਧੇਗਾ।
ਇਸ ਮੌਕੇ ਸ਼ਾਮਿਲ ਸੂਬਾ ਕਮੇਟੀ ਆਗੂ ਰਮਨਦੀਪ ਕੌਰ ਬੰਗੀ, ਅਮਨਦੀਪ ਕੌਰ ਉੱਡਤ, ਸਮਨਦੀਪ ਕੌਰ ਫਲ੍ਹੜ, ਨਵਦੀਪ ਕੌਰ ਕਮਾਲੂ, ਸੁਖਪ੍ਰੀਤ ਕੌਰ ਚੱਕ, ਕਿਰਨਦੀਪ ਕੌਰ ਅਤੇ ਰਜਨੀ ਕੌਰ ਪੱਕਾ ਕਲਾ, ਇਕਾਈ ਕਮੇਟੀ ਪ੍ਰਧਾਨ ਮਨਜੀਤ ਕੌਰ ਚੱਕ, ਭੂਰਾ ਸਿੰਘ, ਬਾਦਲ ਸਿੰਘ ਸਿੰਦੂ ਸਿੰਘ ਪਿੰਡ, ਗੋਰਾ ਸਿੰਘ ਗਿਆਨਾ, ਗੁਰਮੀਤ ਕੌਰ ਗਿਆਨਾ, ਹਰਪ੍ਰੀਤ ਕੌਰ ਗਿਆਨਾ, ਖ਼ੁਸਵੀਰ ਕੌਰ ਗਿਆਨਾ , ਬਲਵੀਰ ਸਿੰਘ ਮਲਕਾਣਾ, ਸਤਵੀਰ ਕੌਰ ਮਲਕਾਣਾ, ਹਰਪ੍ਰੀਤ ਕੌਰ ਮਲਕਾਣਾ, ਨਵਦੀਪ ਕੌਰ ਮਲਕਾਣਾ, ਭੂਮੀਕਾ ਮਲਕਾਣਾ ਅਤੇ ਹੋਰ ਸ਼ਾਮਿਲ ਸਨ।







