Home » ਤਾਜ਼ਾ ਖ਼ਬਰਾਂ » ਮੁਆਵਜ਼ੇ ਦੇ ਵਾਧੇ ਦੇ ਪੈਸੇ ਲੈਣ ਲਈ ਪਿੰਡ ਭਗਵਾਨਗੜ੍ਹ ਵਿਖੇ ਕਿਸਾਨਾਂ ਵੱਲੋਂ ਧਰਨਾ

ਮੁਆਵਜ਼ੇ ਦੇ ਵਾਧੇ ਦੇ ਪੈਸੇ ਲੈਣ ਲਈ ਪਿੰਡ ਭਗਵਾਨਗੜ੍ਹ ਵਿਖੇ ਕਿਸਾਨਾਂ ਵੱਲੋਂ ਧਰਨਾ

News Portal Development Companies In India

ਸੰਗਤ ਮੰਡੀ ,20 ਮਾਰਚ (ਯ ਪ )ਭਾਰਤ ਮਾਲਾ ਸੜ੍ਹਕ ਵਿੱਚ ਐਕੁਆਇਰ ਹੋਈਆਂ ਜ਼ਮੀਨਾਂ ਦੇ ਮੁਆਵਜ਼ੇ ਦੇ ਵਾਧੇ ਦੇ ਪੈਸੇ ਲੈਣ ਲਈ ਪਿੰਡ ਭਗਵਾਨਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸਹਿਯੋਗ ਨਾਲ ਭਗਵਾਨਗੜ੍ਹ, ਸ਼ੇਰਗੜ੍ਹ, ਦੁਨੇਵਾਲਾ ਦੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ।ਧਰਨਾਕਾਰੀਆਂ ਨਾਲ਼ ਇਸ ਮਸਲੇ ‘ਤੇ ਗੱਲਬਾਤ ਕਰਨ ਲਈ ਜ਼ਿਲ੍ਹਾ ਮਾਲ ਅਫ਼ਸਰ ਬਠਿੰਡਾ ਵੱਲੋਂ ਮੌਕੇ ’ਤੇ ਪਹੁੰਚ ਕਰ ਕੇ ਕਿਸਾਨਾਂ ਦੇ ਮੁਆਵਜ਼ੇ ਵਾਧੇ ਦੇ ਬਣਦੇ ਪੈਸੇ 15 ਦਿਨ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਪਾਲ ਸਿੰਘ, ਪਿੰਡ ਭਗਵਾਨਗੜ੍ਹ, ਸ਼ੇਰਗੜ੍ਹ, ਦੁਨੇਵਾਲਾ ਦੇ ਕਿਸਾਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਵੀ ਮੌਜੂਦ ਰਹੇ।

Leave a Comment

Will the middle class get relief from the first general budget of Modi 3.0?