ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੀ ਹੋਈ ਮਹੀਨਾਵਾਰ ਮੀਟਿੰਗ

ਬਾਲਿਆਂਵਾਲ਼ੀ,11 ਅਕਤੂਬਰ(ਗੁਰਸੇਵਕ ਚੁੱਘੇ ਖੁਰਦ)ਪੇਂਡੂ ਸਾਹਿਤ ਸਭਾ ਰਜਿ.ਬਾਲਿਆਂਵਾਲੀ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਸੁਖਦਰਸ਼ਨ ਗਰਗ ਦੀ ਪ੍ਰਧਾਨਗੀ ਹੇਠ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਅਤੇ ਬਿ੍ਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ ਬਾਲਿਆਂਵਾਲੀ ਵਿਖੇ ਹੋਈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਮਿਤੀ 21.10.2026 ਦਿਨ ਬੁੱਧਵਾਰ ਨੂੰ ਇਲਾਕੇ ਦੇ ਸਤਾਰਾਂ ਪਿੰਡਾਂ ਦੇ ਸਰਕਾਰੀ ਅਤੇ … Read more

ਸੰਗਤ ਮੰਡੀ ਇਲਾਕੇ ਵਿੱਚ ਐਤਵਾਰ ਸਵੇਰੇ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਧਰਤੀ ’ਤੇ ਵਿਛੀ

ਫ਼ਸਲ ਦਾ ਨੁਕਸਾਨ ਹੋਣ ਕਾਰਨ ਕਿਸਾਨ ਫ਼ਿਕਰਮੰਦ, ਸਰਕਾਰ ਤੋਂ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ   ਸੰਗਤ ਮੰਡੀ, 11 ਅਕਤੂਬਰ (ਅਮਨ ਸਰਦਾਰਗੜ੍ਹ) ਸੰਗਤ ਮੰਡੀ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਅੱਜ ਐਤਵਾਰ, 11 ਅਕਤੂਬਰ ਦੀ ਸਵੇਰ ਨੂੰ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੀਂਹ ਕਾਰਨ ਕਈ ਖੇਤਾਂ ਵਿੱਚ ਝੋਨੇ … Read more

ਰਾਮਗੜ੍ਹੀਆ ਅਕਾਲ ਜਥੇਬੰਦੀ ਬਠਿੰਡਾ ਦੇ ਛੇ ਹਲਕਿਆਂ ਵਿੱਚ ਕਰੇਗੀ ਮੀਟਿੰਗਾਂ; ਵੱਧ ਵੋਟ ਬੈਂਕ ਵਾਲੇ ਹਲਕੇ ਤੋਂ ਉਮੀਦਵਾਰ ਉਤਾਰਨ ਦੀ ਤਿਆਰੀ

ਸੰਗਤ ਮੰਡੀ, 11 ਅਕਤੂਬਰ(ਅਮਨ ਸਰਦਾਰਗੜ੍ਹ ) ਰਾਮਗੜ੍ਹੀਆ ਅਕਾਲ ਜਥੇਬੰਦੀ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਛੇ ਹਲਕਿਆਂ ਵਿੱਚ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਠਿੰਡਾ ਜ਼ਿਲ੍ਹੇ ਦੇ ਸੀਨੀਅਰ ਆਗੂ ਅਤੇ ਜ਼ੋਨ ਇੰਚਾਰਜ ਗੁਰਤੇਜ ਸਿੰਘ ਤੇਜੀ ਦਿਉਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਥੇਬੰਦੀ ਦਾ … Read more

ਪਰਗਟ ਸਿੰਘ ਦੇ ਅਹੁਦਾ ਸੰਭਾਲ ਪ੍ਰੋਗਰਾਮ ਮੌਕੇ ਜੀਤਮਹਿੰਦਰ ਸਿੰਘ ਸਿੱਧੂ ਨੇ ਭਰੀ ਹਾਜ਼ਰੀ

ਮੌੜ ਮੰਡੀ 11 ਅਕਤੂਬਰ (ਹੁਸਨਪ੍ਰੀਤ) ਕੁਲ ਹਿੰਦ ਕਾਂਗਰਸ ਕਮੇਟੀ ਵੱਲੋਂ ਪਿਛਲੇ ਦਿਨਾਂ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਨਿਯੁਕਤ ਕੀਤੇ ਪ੍ਰਧਾਨ ਪਰਗਟ ਸਿੰਘ ਦੇ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਰੱਖੇ ਰਸਮੀ ਅਹੁਦਾ ਸੰਭਾਲ ਸਮਾਰੋਹ ‘ਚ ਹਲਕਾ ਮੌੜ ਤੋਂ ਕਾਂਗਰਸ ਦੀ ਅਗਵਾਈ ਕਰ ਰਹੇ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਵੀ … Read more

ਪਰਗਟ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਕਾਂਗਰਸੀਆਂ ਦਾ ਜੋਸ਼ੋ-ਖਰੋਸ਼ ਸਿਆਸਤ ‘ਚ ਨਵੀਂ ਇਬਾਰਤ ਲਿਖੇਗਾ-ਗੁਰਬਾਜ਼ ਸਿੰਘ ਸਿੱਧੂ

ਤਲਵੰਡੀ ਸਾਬੋ 11 ਅਕਤੂਬਰ (ਅੰਮ੍ਰਿਤ ਮਲਕਾਣਾ ) “ਪਦਮ ਸ੍ਰੀ ਪਰਗਟ ਸਿੰਘ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ‘ਚ ਅਹੁਦਾ ਸੰਭਾਲਣ ਮੌਕੇ ਕਾਂਗਰਸ ਦੇ ਵੱਖ-ਵੱਖ ਵਿੰਗਾਂ ਦੇ ਆਗੂਆਂ ਤੇ ਵਰਕਰਾਂ ‘ਚ ਦਿਖਾਈ ਦਿੱਤਾ ਜੋਸ਼ੋ-ਖਰੋਸ਼ ਪੰਜਾਬ ਦੀ ਸਿਆਸਤ ‘ਚ ਨਵੀਂ ਇਬਾਰਤ ਲਿਖੇਗਾ” ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਅੰਦਰ ਪਿਛਲੇ ਸਮੇਂ ਤੋਂ … Read more

ਪਿੰਡ ਗਹਿਲੇਵਾਲਾ ਸ਼ੈਲਰ ‘ਚ ਕਿਸਾਨਾਂ ਨੇ ਘੇਰੇ ਬਾਹਰੀ ਸੂਬੇ ਤੋਂ ਝੋਨਾ ਲੈ ਕੇ ਟਰੱਕ

ਪ੍ਰਸ਼ਾਸਨ ਨੂੰ ਸ਼ੈਲਰ ਮਾਲਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। – ਸਰੂਪ ਸਿੰਘ ਰਾਮਾ   ਬਠਿੰਡਾ(ਅੰਮ੍ਰਿਤ ਮਲਕਾਣਾ)11 ਅਕਤੂਬਰ। ਪਿੰਡ ਗਹਿਲੇਵਾਲਾ ਵਿੱਚ ਕਿਸਾਨਾਂ ਨੇ ਦੂਜੇ ਰਾਜ ਤੋਂ ਸ਼ੈਲਰ ਵਿੱਚ ਝੋਨਾ ਲੈ ਕੇ ਆਉਣ ਵਾਲੇ ਦੋ ਟਰੱਕਾਂ ਨੂੰ ਘੇਰ ਲਿਆ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਰਕਾਰੀ … Read more

ਵਿਦਆਰਥੀਆਂ ਵੱਲੋਂ ਐੱਸ.ਆਈ.ਆਰ ਵਿਰੁੱਧ ਚੱਲ ਰਹੇ ਸੰਘਰਸ਼ ਦੀ ਹਮਾਇਤ

ਸੰਗਤ ਮੰਡੀ ,11 ਅਕਤੂਬਰ(ਯੰਗ ਪੀਡੀਆ)ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਅਤੇ ਐੱਸ.ਐੱਫ.ਆਈ ਕੇਂਦਰੀ ਯੂਨੀਵਰਸਿਟੀ ਪੰਜਾਬ ਵੱਲੋਂ ਐੱਸ.ਆਈ.ਆਰ ਵਿਰੁੱਧ ਚੱਲ ਰਹੇ ਸ਼ੰਘਰਸ਼ ਦੀ ਹਮਾਇਤ ਵਿੱਚ ਪਿੰਡ ਘੁੱਦਾ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਿਦਆਰਥੀ ਆਗੂ ਗੁਰਵਿੰਦਰ ਸਿੰਘ, ਆਸ਼ੂਤੋਸ਼ ਅਤੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਫੌਰੀ ਤੌਰ ‘ਤੇ ਚੱਲਦਾ ਕੀਤਾ ਜਾਣਾ ਚਾਹੀਦਾ ਹੈ। ਭਾਜਪਾ … Read more

ਜ਼ਿੰਦਗੀ ਜ਼ਿੰਦਾਬਾਦ ਵੈਲਫੇਅਰ ਸੋਸਾਇਟੀ, ਬਠਿੰਡਾ ਵੱਲੋਂ ਕੁੰਵਰ ਜੈ ਸਿੰਘ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਦਾ ਆਯੋਜਨ

ਬਠਿੰਡਾ,11 ਅਕਤੂਬਰ(ਸੰਦੀਪ ਸ਼ੇਰਗਿੱਲ) ਜ਼ਿੰਦਗੀ ਜ਼ਿੰਦਾਬਾਦ ਵੈਲਫੇਅਰ ਸੋਸਾਇਟੀ, ਬਠਿੰਡਾ ਵੱਲੋਂ ਅੱਜ ‘ਵੀ ਕੇਅਰ ਮੈਡੀਕੋਜ਼’ ਵਿਖੇ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਮੇਅਰ ਪਦਮਜੀਤ ਮਹਿਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਖੁਦ ਵੀ ਖੂਨਦਾਨ ਕਰਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸਮਾਜ ਨੂੰ ਅਜਿਹੇ ਨੌਜਵਾਨਾਂ ਦੀ … Read more

ਮੌੜ ਹਲਕੇ ’ਚ ‘ਆਪ’ ਦੀ ਟਿਕਟ ਲਈ ਸਿਆਸੀ ਸਰਗਰਮੀਆਂ ਤੇਜ਼; ਬੂਟਾ ਸਿੰਘ ਸੰਦੋਹਾ ਨੇ ਵੱਡਾ ਇਕੱਠ ਕਰਕੇ ਦਾਅਵੇਦਾਰਾਂ ਨੂੰ ਦਿੱਤੀ ਸਿਆਸੀ ਚੁਣੌਤੀ

ਮੌੜ ਮੰਡੀ,10 ਅਕਤੂਬਰ(ਹੁਸਨਪ੍ਰੀਤ) ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਸਮੇਂ ਦੌਰਾਨ ਹਲਕਾ ਮੌੜ ਦੀ ਅਹਿਮ ਭੂਮਿਕਾ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਹਲਕੇ ਤੋਂ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਕਈ ਆਗੂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਇਸੇ ਸਿਆਸੀ ਮਾਹੌਲ ਦਰਮਿਆਨ ਬੂਟਾ ਸਿੰਘ ਸੰਦੋਹਾ … Read more