Home » Lok Masle » ਪਿੰਡ ਗਹਿਲੇਵਾਲਾ ਸ਼ੈਲਰ ‘ਚ ਕਿਸਾਨਾਂ ਨੇ ਘੇਰੇ ਬਾਹਰੀ ਸੂਬੇ ਤੋਂ ਝੋਨਾ ਲੈ ਕੇ ਟਰੱਕ

ਪਿੰਡ ਗਹਿਲੇਵਾਲਾ ਸ਼ੈਲਰ ‘ਚ ਕਿਸਾਨਾਂ ਨੇ ਘੇਰੇ ਬਾਹਰੀ ਸੂਬੇ ਤੋਂ ਝੋਨਾ ਲੈ ਕੇ ਟਰੱਕ

News Portal Development Companies In India

ਪ੍ਰਸ਼ਾਸਨ ਨੂੰ ਸ਼ੈਲਰ ਮਾਲਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। – ਸਰੂਪ ਸਿੰਘ ਰਾਮਾ

 

ਬਠਿੰਡਾ(ਅੰਮ੍ਰਿਤ ਮਲਕਾਣਾ)11 ਅਕਤੂਬਰ। ਪਿੰਡ ਗਹਿਲੇਵਾਲਾ ਵਿੱਚ ਕਿਸਾਨਾਂ ਨੇ ਦੂਜੇ ਰਾਜ ਤੋਂ ਸ਼ੈਲਰ ਵਿੱਚ ਝੋਨਾ ਲੈ ਕੇ ਆਉਣ ਵਾਲੇ ਦੋ ਟਰੱਕਾਂ ਨੂੰ ਘੇਰ ਲਿਆ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਪਾਬੰਦੀਆਂ ਦੇ ਬਾਵਜੂਦ, ਦੂਜੇ ਰਾਜਾਂ ਤੋਂ ਝੋਨੇ ਦੇ ਟਰੱਕ ਲਗਾਤਾਰ ਆ ਰਹੇ ਸਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਰੋਕਿਆ। ਉਨ੍ਹਾਂ ਗੁੱਸਾ ਪ੍ਰਗਟ ਕੀਤਾ ਕਿ ਸਥਾਨਕ ਕਿਸਾਨਾਂ ਦਾ ਝੋਨਾ ਮੰਡੀਆਂ ਅਤੇ ਖੇਤਾਂ ਵਿੱਚ ਪਿਆ ਹੈ, ਜਦੋਂ ਕਿ ਸ਼ੈਲਰ ਮਾਲਕ ਦੂਜੇ ਰਾਜਾਂ ਤੋਂ ਝੋਨਾ ਖਰੀਦ ਰਹੇ ਹਨ। ਇਸ ਦੌਰਾਨ ਮੌਕੇ ‘ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਇਹ ਮੁਨਾਫ਼ਾਖੋਰ ਨਾ ਸਿਰਫ਼ ਕਿਸਾਨਾਂ ਨਾਲ ਵਿਤਕਰਾ ਕਰ ਰਹੇ ਹਨ ਅਤੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ, ਸਗੋਂ ਲੱਖਾਂ ਰੁਪਏ ਦੀ ਮਾਰਕੀਟ ਫੀਸ ਤੋਂ ਬਚ ਕੇ ਸਰਕਾਰ ਨੂੰ ਵੀ ਧੋਖਾ ਦੇ ਰਹੇ ਹਨ। ਉਨ੍ਹਾਂ ਸਰਕਾਰ ਨੂੰ ਸ਼ੈਲਰ ਮਾਲਕਾਂ ਅਤੇ ਖਰੀਦ ਏਜੰਸੀ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।

Leave a Comment

Will the middle class get relief from the first general budget of Modi 3.0?