Home » Lok Masle » ਵਿਦਆਰਥੀਆਂ ਵੱਲੋਂ ਐੱਸ.ਆਈ.ਆਰ ਵਿਰੁੱਧ ਚੱਲ ਰਹੇ ਸੰਘਰਸ਼ ਦੀ ਹਮਾਇਤ

ਵਿਦਆਰਥੀਆਂ ਵੱਲੋਂ ਐੱਸ.ਆਈ.ਆਰ ਵਿਰੁੱਧ ਚੱਲ ਰਹੇ ਸੰਘਰਸ਼ ਦੀ ਹਮਾਇਤ

News Portal Development Companies In India

ਸੰਗਤ ਮੰਡੀ ,11 ਅਕਤੂਬਰ(ਯੰਗ ਪੀਡੀਆ)ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਅਤੇ ਐੱਸ.ਐੱਫ.ਆਈ ਕੇਂਦਰੀ ਯੂਨੀਵਰਸਿਟੀ ਪੰਜਾਬ ਵੱਲੋਂ ਐੱਸ.ਆਈ.ਆਰ ਵਿਰੁੱਧ ਚੱਲ ਰਹੇ ਸ਼ੰਘਰਸ਼ ਦੀ ਹਮਾਇਤ ਵਿੱਚ ਪਿੰਡ ਘੁੱਦਾ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਿਦਆਰਥੀ ਆਗੂ ਗੁਰਵਿੰਦਰ ਸਿੰਘ, ਆਸ਼ੂਤੋਸ਼ ਅਤੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਫੌਰੀ ਤੌਰ ‘ਤੇ ਚੱਲਦਾ ਕੀਤਾ ਜਾਣਾ ਚਾਹੀਦਾ ਹੈ। ਭਾਜਪਾ ਸਰਕਾਰ ਵੱਲੋਂ ਨੌਜਵਾਨਾਂ ਵਿਿਦਆਰਥੀਆਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਦਿਆਂ ਪੁਲਿਸ ਅਤੇ ਅਰਧ-ਸੈਨਿਕ ਬਲਾਂ ਦੀ ਗੁੰਡਾਗਰਦੀ ਰਾਹੀਂ ਸੰਘਰਸ਼ ਨੂੰ ਫਾਸ਼ੀ ਢੰਗ ਨਾਲ ਦਬਾਇਆ ਜਾ ਰਿਹਾ ਹੈ। ਇਸ ਵਿਰੁੱਧ ਹਰ ਜਮਹੂਰੀ ਹਿੱਸੇ ਨੂੰ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਐੱਸ.ਆਈ.ਆਰ ਪ੍ਰਕਿਿਰਆ ਰਾਹੀਂ ਭਾਜਪਾ ਘੱਟ ਗਿਣਤੀਆਂ, ਮੁਸਲਮਾਨਾਂ , ਦਲਿਤਾਂ ਅਤੇ ਆਦਿਵਾਸੀਆਂ ਦੀਆਂ ਵੋਟਾਂ ਨੂੰ ਕੱਟ ਰਹੇ ਹੈ, ਵੋਟਾਂ ਵਿੱਚ ਆਪਣੀ ਜਿੱਤ ਯਕੀਨੀ ਬਣਾਉਣ ਵਾਸਤੇ ਭਾਜਪਾ-ਆਰ.ਐੱਸ.ਐੱਸ. ਦੀ ਜੁੰਡਲੀ ਸਾਰੇ ਢੰਗ ਵਰਤ ਰਹੀ ਹੈ। ਫਿਰਕੂ ਫਾਸ਼ੀ ਹੱਲਿਆਂ ਦੇ ਝੱਖੜਾਂ ਨੂੰ ਹੋਰ ਤੇਜ਼ ਕਰਨ ਦੀ ਮਨਸ਼ਾ ਪਾਲ ਰਹੀ ਹੈ। ਪਰ ਮੁਲਕ ਦੇ ਨੌਜਵਾਨੀ ਨੇ ਮੁੜ ਭਾਜਪਾ ਸਰਕਾਰ ਨੂੰ ਵੰਗਾਰ ਦਿੱਤੀ ਹੈ। ਨੌਜਵਾਨਾਂ ਦੇ ਰੋਹ ਤੋਂ ਬੌਂਦਲੀ ਕੇਂਦਰ ਸਰਕਾਰ ਨੇ ਡਰਦਿਆਂ ਰਾਜ ਦੇ ਸਾਰੇ ਤੰਤਰ ਨੌਜਵਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਝੋਂਕ ਦਿੱਤੇ। ਪੱਤਰਕਾਰਾਂ ਨੂੰ ਫੜ੍ਹਿਆ ਗਿਆ, ਰੇਲ ਗੱਡੀਆਂ ਨੂੰ ਬੰਦ ਕੀਤਾ ਗਿਆ, ਨੈੱਟ ਬੰਦ ਕੀਤਾ ਗਿਆ ਲੋਕਾਂ ਦੇ ਇਕੱਠ ਨੂੰ ਖਿੰਡਾਉਣ ਲਈ ਹੱਥ ਹੀਲਾ ਵਰਤਿਆ ਗਿਆ। ਨੌਜਵਾਨ ਨਿਡਰਤਾ ਨਾਲ ਪੁਲਿਸ, ਅਰਧਸੈਨਿਕ ਬਲਾਂ ਅਤੇ ਆਰ.ਐੱਸ.ਐੱਸ. ਦੇ ਫਾਸ਼ੀ ਗੁੰਡਿਆਂ ਦਾ ਧੜੱਲੇ ਨਾਲ ਸਾਹਮਣਾ ਕਰ ਰਹੇ ਹਨ। ਇਸ ਮੌਕੇ ਵਿਿਦਆਰਥੀਆਂ ਨੇ ਮੰਗ ਕੀਤੀ ਕਿ ਐੱਸ.ਆਈ.ਆਰ ਦੀ ਪ੍ਰਕਿਿਰਆ ਫੌਰੀ ਰੱਦ ਕੀਤੀ ਜਾਵੇ, ਗਿਆਨੇਸ਼ ਕੁਮਾਰ ਨੂੰ ਫੌਰੀ ਚੱਲਦਾ ਕੀਤਾ ਜਾਵੇ, ਇਲੈਕਸ਼ਨ ਕਮਿਸ਼ਨ ਦੀ ਨਾਗਰਿਕਤਾ ਰੱਦ ਕਰਨ ਦੀ ਤਾਕਤ ਨੂੰ ਨੱਥ ਪਾਈ ਜਾਵੇ, ਗਿਰਫ਼ਤਾਰ ਕੀਤੇ ਪ੍ਰਦਰਸ਼ਨ ਕਾਰੀਆਂ ਨੂੰ ਫੌਰੀ ਰਿਹਾ ਕੀਤਾ ਜਾਵੇ, ਲੋਕਾਂ ਦੇ ਸੰਘਰਸ਼ ਦੇ ਜਮਹੂਰੀ ਹੱਕਾਂ ਨੂੰ ਬਹਾਲ ਕੀਤਾ ਜਾਵੇ।

Leave a Comment

Will the middle class get relief from the first general budget of Modi 3.0?