Home » ਰਾਜਨੀਤੀ » 16 ਅਗਸਤ ਨੂੰ ਹੋਵੇਗੀ ਤਲਵੰਡੀ ਸਾਬੋ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਇਤਿਹਾਸਕ ਰੈਲੀ

16 ਅਗਸਤ ਨੂੰ ਹੋਵੇਗੀ ਤਲਵੰਡੀ ਸਾਬੋ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਇਤਿਹਾਸਕ ਰੈਲੀ

News Portal Development Companies In India

ਤਲਵੰਡੀ ਸਾਬੋ, 23 ਜੁਲਾਈ (ਅੰਮ੍ਰਿਤ ਮਲਕਾਣਾ )ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਕਾਲੀ ਦਲ ਵਾਰ ਪੰਜਾਬ ਦੀ ਹਲਕਾ ਤਲਵੰਡੀ ਸਾਬੋ ਦੀ ਇੱਕ ਭਰਵੀਂ ਮੀਟਿੰਗ ਹਲਕੇ ਦੇ ਸੇਵਾਦਾਰ ਕੁਲਦੀਪ ਸਿੰਘ ਗੋਸਲ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ 16 ਅਗਸਤ ਨੂੰ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਜਾ ਰਹੀ ਇਤਿਹਾਸਿਕ ਰੈਲੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਇਸ ਮੌਕੇ ਤੇ ਪਹੁੰਚੇ ਹੋਏ ਹਲਕੇ ਭਰ ਤੋਂ ਨੌਜਵਾਨਾਂ ਦੀਆਂ ਰੈਲੀ ਨੂੰ ਸਫਲ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ।

ਮੀਟਿੰਗ ਦੌਰਾਨ ਹਲਕੇ ਦੇ ਬਲਾਕ ਪ੍ਰਧਾਨ, ਸਰਕਲ ਪ੍ਰਧਾਨ, ਪਿੰਡਾਂ ਦੀਆਂ ਕਮੇਟੀਆਂ ਦੇ ਪ੍ਰਧਾਨ ਅਤੇ ਵਰਕਰ ਪਹੁੰਚੇ ਹੋਏ ਸਨ। ਹਲਕੇ ਦੇ ਆਗੂਆਂ ਨੇ ਮੀਟਿੰਗ ਵਿੱਚ ਬੋਲਦਿਆਂ ਹੋਇਆ ਕਿਹਾ ਕਿ ਹਲਕੇ ਵਿੱਚ 179 ਬੂਥ ਪੈਂਦੇ ਹਨ ਅਤੇ ਹਰੇਕ ਬੂਥ ਤੋਂ ਰੈਲੀ ਵਿੱਚ ਭਰਮੀ ਸ਼ਮੂਲੀਅਤ ਕੀਤੀ ਜਾਵੇਗੀ। ਅਕਾਲੀ ਆਗੂ ਕੁਲਦੀਪ ਸਿੰਘ ਗੋਸਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਅੱਜ ਪੰਜਾਬ ਦੇ ਲੋਕ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਉਡੀਕ ਰਹੇ ਹਨ ਕਿਉਂਕਿ ਸਭ ਤੋਂ ਵੱਧ ਨਸ਼ੇ ਦੀ ਮਾਰ ਮਾਲਵੇ ਇਲਾਕੇ ਵਿੱਚ ਪਈ ਹੈ। ਨਸ਼ੇ ਦੀ ਇਸ ਲਾਹਨਤ ਤੋਂ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਹੀ ਨਿਜਾਤ ਦਵਾ ਸਕਦੇ ਹਨ ।ਉਹਨਾਂ ਕਿਹਾ ਕਿ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਲੋਕ ਅਕਾਲੀ ਦਲ ਅਕਾਲੀ ਦਲ ਵਾਰਸ ਪੰਜਾਬ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ 2027 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰ ਬਣਨ ਜਾ ਰਹੀ ਹੈ ।ਉਹਨਾਂ ਹਲਕੇ ਦੇ ਸਾਰੇ ਲੋਕਾਂ ਨੂੰ ਪੁਰਜ਼ੋਰ  ਅਪੀਲ ਕਰਦਿਆਂ ਕਿਹਾ ਕਿ 16 ਤਰੀਕ ਨੂੰ ਅਕਾਲੀ ਦਲ ਵਾਰਸ ਪੰਜਾਬ ਦੀ ਵੱਡੀ ਰੈਲੀ ਦੇ ਵਿੱਚ ਸਾਰਿਆਂ ਦਾ ਪਹੁੰਚਣਾ ਬਹੁਤ ਜਰੂਰੀ ਹੈ ਫਿਰ ਹੀ ਅਸੀਂ ਪੰਜਾਬ ਦੀ ਜਵਾਨੀ ਬਚਾ ਸਕਦੇ ਹਾਂ,ਪੰਜਾਬ ਦਾ ਰੁਜ਼ਗਾਰ ਬਚਾ ਸਕਦੇ ਹਾਂ ਪੰਜਾਬ ਦੇ ਪਾਣੀ ਨੂੰ ਬਚਾ ਸਕਦੇ ਹਾਂ ,ਪੰਜਾਬ ਦੀ ਸਿੱਖਿਆ ਨੂੰ ਵਿਚਾਰ ਸਕਦੇ ਹਾਂ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਹਰ ਇੱਕ ਇਨਸਾਨ ਦੇ ਹੱਕਾਂ ਦੀ ਰਾਖੀ ਕਰ ਸਕਦੇ ਹਾਂ। ਇਸ ਉਪਰੰਤ ਹਲਕੇ ਦੇ ਸਾਰੇ ਆਗੂਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਨੂੰ ਰੈਲੀ ਦੀ ਜਗ੍ਹਾ ਦੀਵਾਨ ਹਾਲ ਲੈਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਸ਼ਮੀਰ ਸਿੰਘ ਸੰਗਤ, ਅਸ਼ੋਕ ਕੁਮਾਰ ਜੈਨ, ਗੁਰਦੀਪ ਸਿੰਘ ਨਿੱਝਰ ਮੱਲਵਾਲਾ (ਤਿੰਨੋ ਬਲਾਕ ਪ੍ਰਧਾਨ), ਨਿਸ਼ਾਨ ਸਿੰਘ ਨਸੀਬਪੁਰਾ ਜਿਲਾ ਕਮੇਟੀ ਮੈਂਬਰ, ਆਕਾਸ਼ ਦੀਪ ਸਿੰਘ ਮੀਡੀਆ ਇੰਚਾਰਜ,ਗੁਰਮੀਤ ਸਿੰਘ ਲੇਲੇਵਾਲਾ ਜਿਲਾ ਮੀਤ ਪ੍ਰਧਾਨ, ਰਣਜੀਤ ਸਿੰਘ ਕਮਾਲੂ ਜ਼ਿਲ੍ਹਾ ਕਮੇਟੀ ਮੈਂਬਰ, ਪ੍ਰਗਟ ਸਿੰਘ ਦੁਨੇਵਾਲ ਸਰਕਲ ਪ੍ਰਧਾਨ, ਸੁਖਮਿੰਦਰ ਸਿੰਘ ਸੇਖੂ ਸਰਕਲ ਪ੍ਰਧਾਨ, ਸ਼ਮਸ਼ੇਰ ਸਿੰਘ ਖਾਲਸਾ ਰਾਮਸਰਾ, ਨਰਜੀਤ ਸਿੰਘ ਤਲਵੰਡੀ ਸਾਬੋ,ਰਾਹੁਲ ਜੈਨ ਰਾਮਾ ਮੰਡੀ,ਗਿਆਨੀ ਹਰਪ੍ਰੀਤ ਸਿੰਘ ਰਾਮਾ ਮੰਡੀ,ਸੁਖਵਿੰਦਰ ਸਿੰਘ ਸੇਖੂ,ਸਾਗਰ ਸਿੰਘ ਤਲਵੰਡੀ ਸਾਬੋ, ਹਰਵਿੰਦਰ ਸਿੰਘ ਨਵਾਬ ਤਲਵੰਡੀ ਸਾਬੋ,ਅਰਸ਼ਪ੍ਰੀਤ ਸਿੰਘ ਕੋਰੇਆਣਾ, ਅਰਸ਼ਦੀਪ ਸਿੰਘ ਰਾਮਾ ਮੰਡੀ, ਅਕਬਾਲ ਸਿੰਘ ਮੱਲਵਾਲਾ,ਮਹਿਤਾਬ ਸਿੰਘ ਮੱਲਵਾਲਾ, ਹਰਮਨਪ੍ਰੀਤ ਸਿੰਘ ਮੱਲਵਾਲਾ ਅਰਸ਼ ਰਾਮਾ ਪਿੰਡ ਅਮਨਦੀਪ ਸਿੰਘ ਤਲਵੰਡੀ ਸਾਬੋ ਹਾਜ਼ਰ ਸਨ।

Leave a Comment

Will the middle class get relief from the first general budget of Modi 3.0?