

ਬਠਿੰਡਾ, 11ਅਪ੍ਰੈਲ (ਯ ਪ )
ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਰਜ਼ਿ.ਬਠਿੰਡਾ ਵੱਲੋਂ ਦੋ ਰੋਜਾ ਖੂਬਸੂਰਤ ਚਿੱਤਰਕਲਾ ਵਰਕਸ਼ਾਪ ਦਾ ਆਰੰਭ ਟੀਚਰਜ਼ ਹੋਮ ਸੰਸਥਾ, ਨੇੜੇ ਫੌਜੀ ਚੌਂਕ ਬਠਿੰਡਾ, ਵਿਖੇ ਕੀਤਾ ਗਿਆ। ਇਸ ਚਿੱਤਰਕਲਾ ਵਰਕਸ਼ਾਪ ਦਾ ਉਦਘਾਟਨ ਮਹਿਮਾਨਾ ਵੱਲੋਂ ਕੈਨਵਸ ਉੱਪਰ ਚਿੱਤਰ ਉਕੇਰ ਕੇ ਅਤੇ ਸ਼ਮਾ ਰੌਸ਼ਨ ਕਰਕੇ ਕੀਤਾ ।

ਸ਼ਮਾ ਰੌਸ਼ਨ ਕਰਨ ਸਮੇਂ ਸੰਸਥਾ ਦੇ ਪ੍ਰਧਾਨ ਡਾਕਟਰ ਅਮਰੀਕ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ ਬਠਿੰਡਾ, ਸੀਨੀ. ਮੀਤ ਪ੍ਰਧਾਨ ਹਰਦਰਸ਼ਨ ਸੋਹਲ, ਮੀਤ ਪ੍ਰਧਾਨ ਯਸਪਾਲ ਜੈਤੋ, ਵਿਤ ਸਕੱਤਰ ਸੁਰੇਸ਼ ਮੰਗਲਾ, ਕੇਵਲ ਕ੍ਰਿਸ਼ਨ, ਹਰੀ ਚੰਦ ਪਰਜਾਪਤ, ਮਿਥੁਨ ਮੰਡਲ, ਕ੍ਰਿਸ਼ਨ ਰਤੀਆ, ਵਿਜੇ ਭੂਦੇਵ ਆਦਿ ਸ਼ਾਮਿਲ ਸਨ।


ਇਸ ਚਿੱਤਰਕਲਾ ਵਰਕਸ਼ਾਪ ਵਿੱਚ ਲਗਭਗ 50 ਦੇ ਕਰੀਬ ਚਿੱਤਰਕਾਰਾਂ ਅਤੇ ਵਿਦਿਆਰਥੀ ਕਲਾਕਾਰਾਂ ਨੇ ਭਾਗ ਲਿਆ ਹੈ ਜੋ ਦੋ ਦਿਨਾਂ ਲਈ ਇੱਥੇ ਆਪਣੀਆਂ ਕਲਾ ਕ੍ਰਿਤਾਂ ਤਿਆਰ ਕਰਕੇ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਨਗੇ।ਇਸ ਮੌਕੇ ਸੋਭਾ ਸਿੰਘ ਸੁਸਾਇਟੀ ਦੇ ਨਾਮਵਰ ਚਿੱਤਰਕਾਰਾਂ ਵਿੱਚੋਂ ਪਰਸ਼ੋਤਮ ਸੱਚਦੇਵਾ, ਅਮਰੀਕ ਮਾਨਸਾ, ਸੰਦੀਪ ਸ਼ੇਰਗਿੱਲ, ਚਿੰਤਨ ਸ਼ਰਮਾ, ਰਿਤੇਸ਼ ਕੁਮਾਰ, ਅਸ਼ੋਕ ਗੁਪਤਾ, ਕੁਲਦੀਪ ਤੂਰ, ਕ੍ਰਿਸ਼ਮੀਤ ਸਿੰਘ, ਰੁਪਾਂਸ਼ੀ, ਸਰਗਮ,ਮਨਪ੍ਰੀਤ ਕੌਰ, ਅਮਿਤ, ਅੰਕਿਤ ਬੇਰਵਾਲ, ਨਵਦੀਪ ਸਿੰਘ, ਬਿਕਰਮ ਸਿੰਘ, ਰਿੰਕੂ ਸਿੰਘ,ਹਰਪ੍ਰੀਤ ਸਿੰਘ, ਸੁਖਬੀਰ ਸਿੰਘ,ਧਰਮਪ੍ਰੀਤ ਸਿੰਘ ਆਦਿ ਸ਼ਾਮਿਲ ਸਨ।









