
ਸੰਗਤ ਮੰਡੀ 14 ਸਤੰਬਰ (ਅਮਨ ਸਰਦਾਰਗੜ੍ਹ)
ਵਣ ਮੰਡਲ ਅਫ਼ਸਰ ਬਠਿੰਡਾ ਅਮਿਤ ਚੌਹਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਵਣ ਰੇਂਜ ਅਫ਼ਸਰ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਕੋਟਗੁਰੂ ਵਿਖੇ ਨਾਨਕ ਬਗ਼ੀਚੀ ਲਗਾਈ ਗਈ। ਇਸ ਮੌਕੇ ਵਣ ਵਿਭਾਗ ਵੱਲੋਂ ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ।
ਨਾਨਕ ਬਗ਼ੀਚੀ ਤਹਿਤ ਸਕੂਲ ਦੇ ਵਿਹੜੇ ਅਤੇ ਆਲ਼ੇ-ਦੁਆਲ਼ੇ ਦੇ ਖੇਤਰ ਵਿੱਚ ਵੱਖ-ਵੱਖ ਕਿਸਮਾਂ ਦੇ ਕਰੀਬ 500 ਪੌਦੇ ਲਗਾਏ ਗਏ। ਇਨ੍ਹਾਂ ਵਿੱਚ ਲਗਭਗ 40 ਕਿਸਮਾਂ ਦੇ ਛਾਂਦਾਰ, ਫ਼ਲਦਾਰ ਅਤੇ ਸਜਾਵਟੀ ਪੌਦੇ ਸ਼ਾਮਲ ਹਨ। ਇਸ ਉਪਰਾਲੇ ਦਾ ਮੁੱਖ ਮਕਸਦ ਸਕੂਲੀ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਚੇਤਨਾ ਪੈਦਾ ਕਰਨਾ ਹੈ।ਇਸ ਮੌਕੇ ਵਣ ਰੇਂਜ ਅਫ਼ਸਰ ਅਮਰਿੰਦਰ ਸਿੰਘ, ਬਲਾਕ ਅਫ਼ਸਰ ਕੁਲਦੀਪ ਕੁਮਾਰ,ਬੀਟ ਇੰਚਾਰਜ਼ ਲਖਦੀਪ ਸਿੰਘ, ਆਲਮਦੀਪ ਕੌਰ,ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਚੋਹਾਨ, ਸਮਾਜ ਸੇਵੀ ਐਸ.ਐਸ. ਧਾਲੀਵਾਲ , ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਸੁਖਪਾਲ ਸਿੰਘ, ਅਧਿਆਪਕ ਪ੍ਰਭਜੋਤ ਸਿੰਘ, ਤਰਸੇਮ ਸਿੰਘ, ਗੁਰਤੇਜ ਸਿੰਘ, ਪਰਮਿੰਦਰ ਸਿੰਘ, ਧਰਵਿੰਦਰ ਸਿੰਘ,ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਹਾਜ਼ਰੀਨ ਨੇ ਵਣ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ।









