Home » Today In Focus » ਸੁਖਦੀਪ ਸਿੰਘ ਢਿੱਲੋਂ ਨੂੰ ਰਾਜ ਪੱਧਰੀ ਪੁਰਸਕਾਰ ਨਾਲ਼ ਸਨਮਾਨਿਤ

ਸੁਖਦੀਪ ਸਿੰਘ ਢਿੱਲੋਂ ਨੂੰ ਰਾਜ ਪੱਧਰੀ ਪੁਰਸਕਾਰ ਨਾਲ਼ ਸਨਮਾਨਿਤ

News Portal Development Companies In India

ਬਠਿੰਡਾ,17 ਅਗਸਤ (ਗੁਰਸੇਵਕ ਚੁੱਘੇ ਖੁਰਦ)80ਵੇਂ ਆਜ਼ਾਦੀ ਦਿਹਾੜੇ ਮੌਕੇ ਫਿਰੋਜ਼ਪੁਰ ਵਿਖੇ ਹੋਏ ਰਾਜ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੌਰਾਨ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਸੁਖਦੀਪ ਸਿੰਘ ਢਿੱਲੋਂ ਨੂੰ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਠਿੰਡਾ, ਹਲਕਾ ਰਾਮਪੁਰਾ ਫੂਲ ਦੇ ਪਿੰਡ ਪਿੰਡ ਦੁੱਲੇਵਾਲਾ ਦੇ ਜੰਮਪਲ ਨੌਜਵਾਨ ਸੁਖਦੀਪ ਸਿੰਘ ਨੇ ਛੋਟੀ ਉਮਰੇ ਵੱਡੀ ਸੋਚ ਨੂੰ ਦਰਸਾਉਂਦਿਆਂ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਮੁਲੇ ਕਾਰਜ ਕੀਤੇ ਹਨ।ਦੱਸਣਾ ਬਣਦਾ ਹੈ ਕਿ ਸੁਖਦੀਓ ਸਿੰਘ ਨੇ ਆਪਣੇ ਨਿੱਜੀ ਯਤਨਾਂ ਸਦਕਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਭਰ ਦੇ ਪਿੰਡਾਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ 1465 ਤੋਂ ਵੱਧ ਜਾਗਰੂਕਤਾ ਪ੍ਰੋਗਰਾਮ,ਸੀਨੀਅਰ ਸਿਟੀਜਨ ਸਨਮਾਨ,ਲੋਕ ਭਲਾਈ ਲਈ ਜਾਗਰੂਕਤਾ,ਨੌਜਵਾਨ ਵਰਗੇ ਨੂੰ ਸਿੱਖਿਆ ,ਰੋਜ਼ਗਾਰ ਅਤੇ ਸਕਾਰਾਤਮਕ ਜੀਵਨ ਜਿਉਣ ਵੱਲ ਬਹੁਤ ਸਾਰੇ ਕਾਰਜ ਕੀਤੇ ਹਨ।ਇਸ ਸਨਮਾਨ ਨਾਲ਼ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ।

Leave a Comment

Will the middle class get relief from the first general budget of Modi 3.0?