Home » ਸਾਹਿਤ » ਸਾਹਿਤ ਸਿਰਜਣਾ ਮੰਚ ਦੀ ਮਹੀਨਾ ਵਾਰ ਇਕੱਤਰਤਾ ਵਿੱਚ ਗੋਸ਼ਟੀ ਅਤੇ ਕਵੀ-ਦਰਬਾਰ ਦੀ ਰੂਪਰੇਖਾ ਉਲੀਕੀ

ਸਾਹਿਤ ਸਿਰਜਣਾ ਮੰਚ ਦੀ ਮਹੀਨਾ ਵਾਰ ਇਕੱਤਰਤਾ ਵਿੱਚ ਗੋਸ਼ਟੀ ਅਤੇ ਕਵੀ-ਦਰਬਾਰ ਦੀ ਰੂਪਰੇਖਾ ਉਲੀਕੀ

News Portal Development Companies In India

ਬਠਿੰਡਾ,1 ਅਗਸਤ ( ਯ ਪ ) ਸਾਹਿਤ ਸਿਰਜਣਾ ਮੰਚ (ਰਜਿ.) ਬਠਿੰਡਾ ਵੱਲੋਂ ਇੱਥੋਂ ਦੇ ਟੀਚਰਜ਼ ਹੋਮ ਵਿਖੇ ਮੰਚ ਦੀ ਮਹੀਨਾ ਵਾਰ ਇਕੱਤਰਤਾ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਹੋਈ।
ਮੀਟਿੰਗ ਦੇ ਆਰੰਭ ਵਿੱਚ ਸ੍ਰੀ ਘਣੀਆਂ ਨੇ ਸਮੂਹ ਹਾਜ਼ਰੀਨ ਨੂੰ ਜੀਅ ਆਇਆ ਆਖਣ ਦੇ ਨਾਲ ਨਾਲ ਮੀਟਿੰਗ ਦੇ ਏਜੰਡੇ ਵੀ ਸਾਂਝੇ ਕੀਤੇ।
ਇਸ ਉਪਰੰਤ ਪੰਜਾਬੀ ਸਾਹਿਤ ਸਭਾ, ਬਰਨਾਲਾ ਦੇ ਮੀਤ ਪ੍ਰਧਾਨ ਅਤੇ ਪ੍ਰਸਿੱਧ ਸ਼ਾਇਰ ਮਾਲਵਿੰਦਰ ਦੇ ਬੇਵਕਤ ਅਕਾਲ ਚਲਾਣਾ ਕਰਨ ‘ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਤੋਂ ਬਾਅਦ ਪ੍ਰਸਿੱਧ ਰੁਬਾਈਕਾਰ ਸੁਖਦਰਸ਼ਨ ਗਰਗ ਦੇ ਹਾਲ ਹੀ ਵਿੱਚ ਪ੍ਰਕਾਸ਼ਿਤ ਸਚਿੱਤਰ ਰੁਬਾਈ ਸੰਗ੍ਰਿਹ ‘ਧਰਤ ਪਿਆਸੀ’ ਜਿਸ ਨੂੰ ਪ੍ਰਸਿੱਧ ਚਿਤਰਕਾਰ ਅਮਰਜੀਤ ਪੇੰਟਰ ਅਤੇ ਉਸਦੀ ਪੋਤਰੀ ਮਹਿਰਾ ਨੇ ਢੁਕਵੇਂ ਚਿੱਤਰਾਂ ਨਾਲ ਸ਼ਿੰਗਾਰਿਆ ਹੈ ,ਉੱਪਰ ਕਰਵਾਈ ਜਾਣ ਵਾਲੀ ਗੋਸ਼ਟੀ ਦੀ ਰੂਪ ਰੇਖਾ ਉਲੀਕਦਿਆਂ ਪਰਚਾ ਲੇਖਕਾਂ ਅਤੇ ਬੁਲਾਰਿਆਂ ਦੀ ਚੋਣ ਕੀਤੀ ਗਈ। ਰਚਨਾਵਾਂ ਦੇ ਦੌਰ ਵਿੱਚ ਪ੍ਰੋ. ਤਰਸੇਮ ਨਰੂਲਾ ਨੇ ਅਤੇ ਸੁਰਿੰਦਰਪ੍ਰੀਤ ਘਣੀਆਂ ਨੇ ਗ਼ਜ਼ਲਾਂ, ਲੀਲਾ ਸਿੰਘ ਰਾਏ ਅਤੇ ਡਾ. ਜਸਪਾਲਜੀਤ ਨੇ ਗੀਤ, ਪ੍ਰਿੰ. ਜਗਮੇਲ ਸਿੰਘ ਜਠੌਲ ਨੇ ਕਵਿਤਾ ‘ਕਾਕਰੋਚ’ ਅਤੇ ਰਾਮ ਦਿਆਲ ਸੇਖੋਂ ਨੇ ਕਵਿਤਾ ‘ਮੰਗ ਪੱਤਰ’ ਪੇਸ਼ ਕੀਤੀ ।
ਪੜੀਆਂ ਗਈਆਂ ਰਚਨਾਵਾਂ ਉੱਪਰ ਅਮਰਜੀਤ ਪੇੰਟਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹਨਾਂ ਰਚਨਾਵਾਂ ਵਿੱਚ ਰਚਨਾਕਾਰਾਂ ਨੇ ਮਾਨਵੀ ਸੰਵੇਦਨਾਵਾਂ ਅਤੇ ਦੇਸ਼ ਦੇ ਸਮਕਾਲੀ ਹਾਲਾਤਾਂ ਨੂੰ ਬਾਖੂਬੀ ਚਿੱਤਰਿਆ ਹੈ।
ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪ੍ਰਸਿੱਧ ਕਹਾਣੀਕਾਰ ਅਤਰਜੀਤ ਦੀ ਕਹਾਣੀ ‘ਸਬੂਤੇ ਕਦਮ’ ਨੂੰ ਸਿਲੇਬਸ ਦਾ ਹਿੱਸਾ ਬਣਾਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਬੰਧਤ ਲੇਖਕ ਨੂੰ ਵਧਾਈ ਦਿੱਤੀ ਗਈ। ਮੀਟਿੰਗ ਦੀ ਕਾਰਵਾਈ ਡਾ. ਜਸਪਾਲਜੀਤ ਨੇ ਬਾਖੂਬੀ ਚਲਾਈ।

Leave a Comment

Will the middle class get relief from the first general budget of Modi 3.0?