Home » ਤਾਜ਼ਾ ਖ਼ਬਰਾਂ » ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ

ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ

News Portal Development Companies In India

ਤਲਵੰਡੀ ਸਾਬੋ,10 ਅਪ੍ਰੈਲ (ਅੰਮ੍ਰਿਤ ਮਲਕਾਣਾ )

ਸਿਵਲ ਸਰਜਨ ਬਠਿੰਡਾ ਡਾ.ਤਪਿੰਦਰਜੋਤ ਕੌਸ਼ਲ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਡਾ.ਰਵੀ ਕਾਂਤ ਗੁਪਤਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਆਉਣ ਵਾਲੇ ਵਿਸਾਖੀ ਮੇਲੇ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਇਲਾਕੇ ਵਿੱਚ ਵਿਆਪਕ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਤਖ਼ਤ ਸਾਹਿਬ ਅਤੇ ਇਸਦੇ ਆਲੇ-ਦੁਆਲੇ ਦੇ ਗੁਰੂ ਘਰਾਂ, ਸਕੂਲਾਂ, ਮਸਜਿਦਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਟੀਮਾਂ ਕੰਮ ਕਰ ਰਹੀਆਂ ਹਨ।
ਇਸ ਦੌਰਾਨ ਫੌਗਿੰਗ, ਪਾਣੀ ਦੀ ਕਲੋਰੀਨੇਸ਼ਨ ਅਤੇ ਪਾਣੀ ਦੇ ਸੈਂਪਲ ਇਕੱਠੇ ਕਰਨ ਦੇ ਕੰਮ ਜਾਰੀ ਹਨ।ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਆਰ.ਡੀ.ਟੀ. ਟੈਸਟਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਬਿਮਾਰੀ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ।ਇਸ ਤੋਂ ਇਲਾਵਾ ਬਰੀਡ ਚੈਕਰਾਂ ਅਤੇ ਐਮ.ਪੀ.ਐਚ.ਐਸ (ਫੀਮੇਲ), ਐਮ.ਪੀ.ਐਚ.ਡਬਲਿਊ (ਫੀਮੇਲ) ਵੱਲੋਂ ਇਲਾਕੇ ਵਿੱਚ ਸਰਵੇ ਵੀ ਕੀਤਾ ਗਿਆ ਹੈ, ਜਿਸ ਨਾਲ ਸੰਭਾਵਿਤ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲੇਗੀ।ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਫ਼ਾਈ ਬਣਾਈ ਰੱਖਣ ਅਤੇ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ, ਤਾਂ ਵਿਸਾਖੀ ਮੇਲਾ ਸੁਖਮਈ ਅਤੇ ਸੁਰੱਖਿਅਤ ਢੰਗ ਨਾਲ ਮਨਾਇਆ ਜਾ ਸਕੇ।
ਇਨ੍ਹਾਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਹਤ ਵਿਭਾਗ ਦੀ ਟੀਮ ਵਿੱਚ ਐਸ.ਆਈ. ਬੰਤ ਸਿੰਘ, ਕਰਮਜੀਤ ਸਿੰਘ, ਕੁਲਦੀਪ ਸਿੰਘ, ਗੁਰਮੀਤ ਸਿੰਘ, ਐਮ.ਪੀ.ਐਚ.ਡਬਲਿਊ (ਮੇਲ) ਕੁਲਦੀਪ ਸਿੰਘ ਕਮਾਲੂ, ਕੁਲਦੀਪ ਸਿੰਘ ਬੈਹਮਣ, ਜਗਸੀਰ ਸਿੰਘ ਭਾਗੀਵਾਂਦਰ, ਜਗਸੀਰ ਸਿੰਘ ਲੇਲੇਵਾਲਾ, ਕੁਲਦੀਪ ਕੁਮਾਰ, ਧਰਮਿੰਦਰ ਕੁਮਾਰ, ਸ਼ਿਵਚਰਨ ਸਿੰਘ, ਭਰਪੂਰ ਸਿੰਘ, ਮਨਪ੍ਰੀਤ ਸਿੰਘ, ਜਸਪਾਲ ਸਿੰਘ, ਗੁਰਦੀਪ ਸਿੰਘ, ਸਗਨਜੀਤ ਸਿੰਘ, ਚੰਦ ਸਿੰਘ, ਰਾਕੇਸ਼ ਕੁਮਾਰ, ਜਸਕਰਨ ਸਿੰਘ, ਹਰਪਾਲ ਸਿੰਘ, ਅਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਲਾਲੀ ਸ਼ਾਮਲ ਹਨ।

 

Leave a Comment

Will the middle class get relief from the first general budget of Modi 3.0?