Home » ਤਾਜ਼ਾ ਖ਼ਬਰਾਂ » ਮਾਲਵਾ ਵੈਲਫ਼ੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਵਿਸਾਖੀ ਮੌਕੇ ਕਲੰਡਰ ਰਿਲੀਜ਼

ਮਾਲਵਾ ਵੈਲਫ਼ੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਵਿਸਾਖੀ ਮੌਕੇ ਕਲੰਡਰ ਰਿਲੀਜ਼

News Portal Development Companies In India

ਰਾਮਾ ਮੰਡੀ, 15 ਅਪ੍ਰੈਲ (ਯ ਪ )

ਸਮਾਜ -ਸੇਵਾ ਨੂੰ ਸਮਰਪਿਤ ਮਾਲਵਾ ਵੈਲਫ਼ੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਪਣਾ ਗਿਆਰ੍ਹਵਾਂ ਕਲੰਡਰ ਰਲੀਜ ਕੀਤਾ ਗਿਆ |ਕਲੱਬ ਦੀਆਂ ਸਮਾਜ -ਸੇਵੀ ਗਤੀਵਧੀਆਂ ਨੂੰ ਦਰਸਾਉਂਦੇ ਹੋਏ ਇਸ ਕਲੰਡਰ ਨੂੰ ਰਸਮੀ ਤੌਰ ‘ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਤਿਕਾਰਤ ਸਿੰਘ ਸਾਹਿਬ ਜਥੇਦਾਰ ਟੇਕ ਸਿੰਘ ਜੀ ਨੇ ਆਪਣੇ ਕਰ- ਕਮਲਾਂ ਨਾਲ਼ ਲੋਕ- ਅਰਪਣ ਕੀਤਾ |ਉਹਨਾਂ ਮਾਲਵਾ ਵੈਲਫ਼ੇਅਰ ਕਲੱਬ ਦੀ ਸਮਾਜ -ਸੇਵਾ ਨੂੰ ਸਮਰਪਿਤ ਭਾਵਨਾ ਦੀ ਸ਼ਲਾਘਾ ਕਰਦਿਆਂ, ਭਵਿੱਖ ‘ਚ ਹੋਰ ਵੀ ਸੇਵਾ- ਕਾਰਜ ਕਰਨ ਲਈ ਉਤਸ਼ਾਹਤ ਕੀਤਾ |ਇਸ ਮੌਕੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਦਾਨੀ ਸੱਜਣਾ ਦੇ ਸਹਿਯੋਗ ਨਾਲ਼ ਕਲੱਬ ਵੱਲੋਂ ਖੇਡਾਂ, ਵਾਤਾਵਰਨ ਦੀ ਸੰਭਾਲ, ਧਾਰਮਿਕ ਗਤੀਵਿਧੀਆਂ, ਜਨਤਕ ਥਾਵਾਂ ਦੀ ਸਾਂਭ -ਸੰਭਾਲ, ਗ਼ਰੀਬ ਤੇ ਲੋੜਵੰਦਾਂ ਦੀ ਮਦਦ, ਖੂਨਦਾਨ, ਸਕੂਲੀ ਬੱਚਿਆਂ ਦਾ ਸਨਮਾਨ, ਕਲੰਡਰ ਦੀ ਪ੍ਰਕਾਸ਼ਨਾ ਅਤੇ ਵਿਰਾਸਤ ਦੀ ਸੰਭਾਲ ਆਦਿ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ, ਉਹਨਾਂ ਅੱਗੇ ਕਿਹਾ ਕਿ ਸ੍ਰੀ ਰਕੇਸ਼ ਕਪੂਰ ਗਰੇਅ ਮੈਟਰ ਬਠਿੰਡਾ ਦੇ ਵਿੱਤੀ ਸਹਿਯੋਗ ਨਾਲ਼ ਹਰੇਕ ਸਾਲ ਕਲੰਡਰ ਦੀ ਪ੍ਰਕਾਸ਼ਨਾ ਕਰ ਕੇ ਮੁਫ਼ਤ ‘ਚ ਵੰਡ ਕੀਤੀ ਜਾਂਦੀ ਹੈ |ਕਲੰਡਰ ਦੇ ਲੋਕ- ਅਰਪਣ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਸਰਦਾਰ ਮੋਹਨ ਸਿੰਘ ਬੰਗੀ ਤੇ ਸਰਦਾਰ ਜਗਸੀਰ ਸਿੰਘ ਮਾਂਗੇਆਣਾ,ਭਾਈ ਨਰਿੰਦਰਜੀਤ ਸਿੰਘ ਜੀ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਸਬ ਆਫ਼ਿਸ ਧਰਮ ਪ੍ਰਚਾਰ ਦੇ ਇੰਚਾਰਜ ਭਾਈ ਭੋਲਾ ਸਿੰਘ, ਮੀਤ ਮੈਨੇਜਰ ਗੁਰਦੇਵ ਸਿੰਘ ਜੀ, ਮੀਤ ਮੈਨੇਜਰ ਭਾਈ ਕੁਲਵਿੰਦਰ ਸਿੰਘ ਜੀ, ਗ੍ਰੰਥੀ ਭਾਈ ਜਗਦੀਪ ਸਿੰਘ ਜੀ ਖ਼ਾਲਸਾ ਆਦਿ ਧਾਰਮਿਕ ਹਸਤੀਆਂ ਦੇ ਨਾਲ਼ -ਨਾਲ਼ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ, ਮਨਪ੍ਰੀਤ ਸਿੰਘ ਬੁੱਟਰ, ਗੁਰਵਿੰਦਰ ਸਿੰਘ ਬੁੱਟਰ, ਹਰਮਨਪ੍ਰੀਤ ਸਿੰਘ ਸਿੱਧੂ, ਜਗਰਾਜ ਸਿੰਘ ਸਿੱਧੂ ਆਦਿ ਹਾਜ਼ਰ ਸਨ |

Leave a Comment

Will the middle class get relief from the first general budget of Modi 3.0?