ਬੱਸ ਅਤੇ ਗੱਠਾਂ ਵਾਲੇ ਟਰਾਲੇ ਦੀ ਸਿੱਧੀ ਟੱਕਰ ,ਬੱਸ ਡਰਾਈਵਰ ਅਤੇ ਟਰਾਲਾ ਚਾਲਕ ਜ਼ਖ਼ਮੀ
-ਗ਼ਲਤ ਪਾਸੇ ਤੋਂ ਆਉਂਦੀਆਂ ਗੱਠਾਂ ਵਾਲੀਆਂ ਟਰਾਲੀਆਂ ਅਤੇ ਹੋਰ ਸਾਧਨ ਅਕਸਰ ਬਣਦੇ ਨੇ ਪ੍ਰੇਸ਼ਾਨੀ ਦਾ ਕਾਰਨ ਤੇ ਦਿੰਦੇ ਨੇ ਹਾਦਸਿਆਂ ਨੂੰ ਸੱਦਾ-
ਸੰਗਤ ਮੰਡੀ 1 ਅਪ੍ਰੈਲ (ਯ ਪ )
ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ‘ਤੇ ਟੀ ਪੁਆਇੰਟ ਤੇ ਗੱਠਾਂ ਵਾਲੇ ਟਰੈਕਟਰ-ਟਰਾਲੀ ਤੇ ਬੱਸ ਦੀ ਸਿੱਧੀ ਟੱਕਰ ਵਿੱਚ ਬੱਸ ਦਾ ਡਰਾਇਵਰ ਜ਼ਖ਼ਮੀ ਹੋ ਗਿਆ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੜ੍ਹਕ ਸੁਰੱਖਿਆ ਫੋਰਸ ਦੇ ਏ ਐਸ ਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਇਕ ਨਿੱਜੀ ਕੰਪਨੀ ਦੀ ਬੱਸ ਅਤੇ ਅਤੇ ਗੱਠਾਂ ਵਾਲੇ ਟਰੈਕਟਰ ਟਰਾਲੇ ਦੀ ਸਿੱਧੀ ਟੱਕਰ ਹੋ ਗਈ ਜਿਸ ਵਿੱਚ ਬੱਸ ਡਰਾਈਵਰ ਅਤੇ ਟਰੈਕਟਰ ਡਰਾਈਵਰ ਗਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ
ਗਿਆ ।ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 6 ਕੁ ਵਜੇ ਦੇ ਕਰੀਬ ਇੱਕ ਨਿੱਜੀ ਕੰਪਨੀ ਦੀ ਬੱਸ ਜੋ ਕਿ ਬਠਿੰਡਾ ਤੋਂ ਰਿਫਾਇਨਰੀ ਜਾ ਰਹੀ ਸੀ,ਡੱਬਵਾਲੀ ਵਾਲੇ ਪਾਸੇ ਤੋਂ ਆ ਰਹੇ ਗੱਠਾਂ ਵਾਲੇ ਟਰੈਕਟਰ-ਟਰਾਲੀ ਨਾਲ਼ ਸਿੱਧਾ ਟਕਰਾ ਗਈ ਜਿਸ ਵਿੱਚ ਬੱਸ ਅਤੇ ਟਰੈਕਟਰ ਦੇ ਡਰਾਇਵਰ ਗੰਭੀਰ ਜ਼ਖ਼ਮੀ ਹੋ ਗਏ।ਜ਼ਖ਼ਮੀਆਂ ਦੀ ਪਹਿਚਾਣ ਕਲਵੰਤ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਚੱਕ ਹੀਰਾ ਸਿੰਘ ਵਾਲਾ ਅਤੇ ਸੋਨੂੰ ਸਿੰਘ ਪੁੱਤਰ ਗੁਰਮੀਤ ਸਿੰਘ ਵਜੋਂ ਹੋਈ ਹੈ।ਵਜੋਂ ਹੋਈ ਹੈ ।ਸੜ੍ਹਕ ਸੁਰੱਖਿਆ ਫੋਰਸ ਦੇ ਏ ਐਸ ਆਈ ਅੰਗਰੇਜ਼ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਬੱਸ ਅਤੇ ਟਰੈਕਟਰ ਟਰਾਲੀ ਨੂੰ ਪਾਸੇ ਕਰਵਾਇਆ ਅਤੇ ਆਵਾਜਾਈ ਬਹਾਲ ਕਰਵਾਈ।
-ਗ਼ਲਤ ਪਾਸੇ ਤੋਂ ਆਉਂਦੀਆਂ ਗੱਠਾਂ ਵਾਲੀਆਂ ਟਰਾਲੀਆਂ ਅਤੇ ਹੋਰ ਸਾਧਨ ਅਕਸਰ ਬਣਦੇ ਨੇ ਪ੍ਰੇਸ਼ਾਨੀ ਦਾ ਕਾਰਨ ਤੇ ਦਿੰਦੇ ਨੇ ਹਾਦਸਿਆਂ ਨੂੰ ਸੱਦਾ-
ਅਕਸਰ ਦੇਖਿਆ ਗਿਆ ਹੈ ਕਿ ਸੰਗਤ ਕੈਂਚੀਆਂ ਤੋਂ ਰਿਫਾਇਨਰੀ ਟੀ-ਪੁਆਇੰਟ ਦੇ ਦਰਮਿਆਨ ਭਾਰਤਮਾਲਾ ਦੇ ਪਾਸੇ ਬਣੀਆਂ ਸਰਵਿਸ ਰੋਡਜ਼ ‘ਤੇ ਗੱਠਾਂ ਅਤੇ ਭੂੰਗ ਵਾਲੀਆਂ ਟਰਾਲੀਆਂ,ਟਰੱਕ ਆਦਿ ਵੱਡੇ ਵਾਹਨ ਗ਼ਲਤ ਪਾਸੇ ਆ ਕੇ ਆਮ ਲੋਕਾਂ ਲਈ ਪ੍ਰੇਸ਼ਾਨੀ ਖੜ੍ਹਾ ਕਰਦੈ ਹਨ।ਜ਼ਿਕਰਯੋਗ ਹੈ ਕਿ ਇਥੇ ਨੇੜੇ ਬਣੇ ਪਰਾਲੀ ਦੀਆਂ ਗੱਠਾਂ ਦੇ ਡੰਪ ਕੋਲ਼ ਵੀ ਇਹ ਟਰਾਲੀਆਂ ਅੱਧੀ ਸੜ੍ਹਕ ਰੋਕ ਕੇ ਖੜ੍ਹੀਆਂ ਕੀਤੀਆਂ ਦਿਖਾਈ ਦਿੰਦੀਆਂ ਹਨ ਜੋ ਕਿ ਕਿਸੇ ਵੱਡੇ ਹਾਦਸੇ ਨੂੰ ਸੱਦਾ ਹੈ ਪ੍ਰੰਤੂ ਪ੍ਰਸ਼ਾਸਨ ਦਾ ਇਸ ਪਾਸੇ ਕ਼ੋਈ ਧਿਆਨ ਨਹੀਂ ਜਾਪ ਰਿਹਾ।








