ਸੰਗਤ ਮੰਡੀ, 29 ਅਪ੍ਰੈਲ (ਯ ਪ )
ਬੀਤੇ ਦਿਨੀ ਪਿੰਡ ਬੰਬੀਹਾ ਵਿਖੇ ਬਲਾਕ ਖੇਤੀਬਾੜੀ ਦਫਤਰ ਸੰਗਤ, ਬਠਿੰਡਾ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਕਿਸਾਨ ਭਲਾਈ ਅਤੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਆਯੋਜਨ ਮਾਨਯੋਗ
ਡਾ. ਦਿਲਪ੍ਰੀਤ ਸਿੰਘ (ਏ.ਡੀ.ਓ) ਸਾਹਿਬ ਦੀ ਅਗਵਾਈ ਵਿੱਚ ਹੋਇਆ। ਵਿਭਾਗ ਤੋਂ ਆਏ ਵੱਖ -ਵੱਖ ਅਧਿਕਾਰੀਆਂ
ਸ਼ਿਵ ਕੁਮਾਰ (ਏ.ਐੱਸ.ਆਈ), ਗੁਰਪ੍ਰੀਤ ਸਿੰਘ, (ਏ.ਐੱਸ.ਆਈ), ਰਵਨੀਤ ਕੌਰ (ਏ.ਐੱਸ.ਆਈ) ਨੇ ਕਿਸਾਨਾਂ ਨਾਲ ਗੱਲ ਕਰਦੇ ਹੋਏ ਖਾਦ, ਬੀਜ, ਮਸ਼ੀਨਰੀ , ਤੇ ਸਬਸਿਡੀ ਬਾਰੇ ਜਾਗਰੂਕ ਕੀਤਾ। ਮਾਨਯੋਗ ਏ.ਡੀ.ਓ ਸਾਹਿਬ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਗਰੂਕ ਕਰਦਿਆਂ ਦੱਸਿਆ ਕੇ ਝੋਨੇ ਸੀ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ 1500 ਰੁ: ਪ੍ਰਤੀ ਏਕੜ ਵਿੱਤੀ ਸਹਾਇਤਾ ਮਿਲੇਗੀ।

ਇਸ ਮੌਕੇ ਕਿਸਾਨਾਂ ਨੂੰ ਪੀ.ਐਮ.ਕਿਸਾਨ ਸਨਮਾਨ ਨਿਧੀ ਯੋਜਨਾ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਪੰਜਾਬ ਦੇ ਬਹੁਤ ਕਿਸਾਨਾਂ ਦੀਆਂ ਕਿਸਤਾਂ ਰੁਕੀਆਂ ਹੋਈਆਂ ਹਨ ਜਿੰਨਾਂ ਕਿਸਾਨਾਂ ਦੀਆਂ ਕਿਸਤਾਂ ਰੁੱਕੀਆਂ ਹੋਈਆਂ ਹਨ ਉਹ ਅਤਿ ਜ਼ਰੂਰੀ ਸਮਝਦੇ ਹੋਏ ਆਪਣੀ ਕਿਸਾਨ ਆਈ.ਡੀ (ਫਾਰਮਰ ਆਈ.ਡੀ.) ਜ਼ਰੂਰ ਬਣਵਾਓ ਕਿਸਾਨ ਆਈ ਬਿਨਾਂ 2000 ਰੁ: ਵਾਲ਼ੀ ਕਿਸਤ ਨਹੀਂ ਆਵੇਗੀ। ਕਿਸਾਨ ਆਈ.ਡੀ ਬਣਵਾਉਣ ਲਈ ਸੀ.ਐਸ.ਸੀ ਸੈਂਟਰ ਨਾਲ ਸੰਪਰਕ ਕਰੋ।
ਇਸ ਮੌਕੇ ਸੀ.ਐਸ.ਐਸ ਬੰਬੀਹਾ ਦੇ ਵੀ.ਐਲ.ਈ ਹਰਦੀਪ ਸਿੰਘ ਬੰਬੀਹਾ ਵੱਲੋਂ ਮੌਜੂਦ ਕਿਸਾਨਾਂ ਦੀ ਫਾਰਮਰ ਆਈ.ਡੀ ਅਪਲਾਈ ਕੀਤੀ ਗਈ। ਇਸ ਕੈਂਪ ਮੌਕੇ ਵੱਖ -ਵੱਖ ਕਿਸਾਨ , ਪਿੰਡ ਦੇ ਮੋਹਤਬਰ, ਕੋ-ਅਪਰੇਟਿਵ ਸੋਸਾਇਟੀ ਦੇ ਪ੍ਰਧਾਨ , ਮੈਂਬਰ ਅਤੇ ਸੈਕਟਰੀ ਹਰਭਜਨ ਸਿੰਘ ਮੌਜੂਦ ਸਨ।









