
ਬਠਿੰਡਾ ,31ਅਗਸਤ ( ਗੁਰਸੇਵਕ ਸਿੰਘ ਚੁੱਘੇ ਖੁਰਦ ) ਕਿਸਾਨਾਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫਤਰ ਅੱਗੇ ਲਾਏ ਪੱਕੇ ਮੋਰਚੇ ਦੇ ਅੱਜ ਦੂਜੇ ਦਿਨ ਵੀ ਕਿਸਾਨਾਂ,ਮਜ਼ਦੂਰਾਂ ਖ਼ਾਸ ਕਰਕੇ ਔਰਤ ਭੈਣਾਂ ਦੇ ਕਾਫ਼ਲੇ ਜੋਸੋ-ਖਰੋਸ਼ ਨਾਲ ਨਾਅਰੇ ਲਾਉਂਦੇ ਮੋਰਚੇ ਵਿੱਚ ਸ਼ਾਮਿਲ ਹੋਏ।ਅੱਜ ਦੇ ਇਕੱਠਾਂ ਦੇ ਵਿੱਚ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਜ਼ੋਰ ਦੇ ਕੇ ਮੰਗ ਕੀਤੀ ਕਿ ਜੋ ਥਾਂ-ਥਾਂ ਤੇ ਡਰੋਨਾ ਰਾਹੀਂ ਜਾਂ ਹੋਰ ਸਾਧਨਾਂ ਰਾਹੀਂ ਜ
ਜ਼ਮੀਨਾਂ ਦੇ ਸਰਵੇ ਕਰਵਾਏ ਜਾ ਰਹੇ ਹਨ ਜਿਹੜੇ ਕਿ ਲੋਕਾਂ ਦੀ ਨੀਂਦ ਹਰਾਮ ਕਰ ਰਹੇ ਹਨ। ਲੋਕ ਬਹੁਤ ਫ਼ਿਕਰਾਂ ‘ਚ ਹਨ ਚਿੰਤਾ ’ਚ ਹਨ ਇਸ ਮਸਲੇ ਤੇ ਸਰਕਾਰ ਆਪਦਾ ਕੋਈ ਨੀਤੀ ਬਿਆਨ ਜਾਰੀ ਕਰੇ ਵਰਨਾ ਜਿਹੜੇ ਇਸ ਤਰ੍ਹਾਂ ਸਾਡੇ ਖੇਤਾਂ ਦੇ ਵਿੱਚ ਸਰਵੇ ਕਰਨ ਜਾਣਗੇ ਤਾਂ ਉਹਨਾਂ ਦੇ ਥਾਂ-ਥਾਂ ਤੇ ਘਰਾਓ ਕੀਤੇ ਜਾਣਗੇ ।
ਭਾਰਤ-ਅਮਰੀਕਾ ਵਪਾਰ ਸਮਝੌਤਾ, ਲੈਂਡ ਪੂਲਿੰਗ ਨੀਤੀ, ਕਰਜ਼ਾ ਮੁਕਤੀ, ਜਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਲਈ ਮੁਆਵਜ਼ਾ ਅਤੇ ਪੁਲਿਸ ਜਬਰ , ਖੇਤੀ ਫ਼ਸਲਾਂ ਤੇ ਐਮ ਐਸ ਪੀ ਦਰਿਆਈ ਪਾਣੀ ਦੇ ਵੰਡ ਅਤੇ ਸਾਂਭ-ਸੰਭਾਲ ਵਰਗੇ ਮੁੱਦਿਆਂ ਖ਼ਿਲਾਫ਼ ਜਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਔਰਤ ਜਥੇਬੰਦੀ ਦੀ ਸੂਬਾ ਆਗੂ ਹਰਿੰਦਰ ਬਿੰਦੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਦੀਆਂ ਸਾਮਰਾਜੀ ਰਾਸ਼ਟਰੀ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਭਾਰਤ ਵਿੱਚ ਵੱਡੇ ਕਾਰੋਬਾਰਾਂ ਰਾਹੀਂ ਦੇਸ਼ ਦੇ ਕਿਰਤੀ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ ਅਤੇ ਇਸ ਲੁੱਟ ਨੂੰ ਜਾਰੀ ਰੱਖਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਖਖੁੱਲ੍ਹੀਆਂ ਛੋਟਾਂ ਦਿੱਤੀਆਂ ਹੋਈਆਂ ਹਨ। ਸਰਕਾਰਾਂ ਖ਼ੁਦ ਵੱਡੇ ਕਰਜੇ ਚੁੱਕ ਕੇ ਇਹਨਾਂ ਕੰਪਨੀਆਂ ਨੂੰ ਵੱਡੀਆਂ ਟੈਕਸ ਛੋਟਾਂ, ਰਿਆਇਤਾਂ ਦੇ ਕੇ ਅਤੇ ਇਹਨਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ, ਟੈਕਸ ਮੁਆਫ਼ ਕੀਤੇ ਜਾਂਦੇ ਹਨ ਜਦੋਂ ਕਿ ਲੁੱਟ ਦਾ ਸ਼ਿਕਾਰ ਹੋ ਰਹੇ ਕਿਸਾਨਾਂ ਮਜ਼ਦੂਰਾਂ ‘ਤੇ ਹੋਰ ਕਿਰਤੀ ਲੋਕਾਂ ਸਿਰ ਕਰਜੇ ਦੀਆਂ ਪੰਡਾਂ ਚੜ੍ਹੀਆਂ ਹੋਈਆਂ ਹਨ । ਬੁਲਾਰਿਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਭਾਰਤ-ਅਮਰੀਕਾ ਟੈਕਸ ਮੁਕਤ ਵਪਾਰ ਸਮਝੌਤਾ ਰੱਦ ਹੋਵੇ ,ਲੈਂਡਪੂਲਿੰਗ ਨੀਤੀ ਪੰਜਾਬ ਸਰਕਾਰ ਵਾਪਸ ਲਵੇ ਕਾਸ਼ਤਕਾਰਾਂ ਮੁਜ਼ਾਹਰਿਆਂ ਅਤੇ ਅਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਤੇ ਮਜ਼ਦੂਰਾਂ ਦਾ ਉਜਾੜਾ ਬੰਦ ਕੀਤਾ ਜਾਵੇ । ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਸਾਰੇ ਸਰਕਾਰੀ ਗ਼ੈਰ- ਸਰਕਾਰੀ ਕਰਜ਼ ਖ਼ਤਮ ਹੋਣ ਤਾਂ ਜੋ ਅੱਗੇ ਤੋਂ ਲੋਕ ਕਰਜਾਈ ਨਾ ਹੋਣ ਕਜ਼ਾ ਕਾਨੂੰਨ ਬਣੇ ,ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਮਿਲੇ ਪੁਲਿਸ ਜਬਰ ਬੰਦ ਹੋਵੇ ,ਸਾਰੇ ਪੁਲਿਸ ਕੇਸ ਅਤੇ ਪਰਾਲੀ ਸਾੜਨ ਦੇ ਪਰਚੇ ਰੱਦ ਹੋਣ ,ਸਰਕਾਰ ਲੋਕ ਪੱਖੀ ਖੇਤੀ ਨੀਤੀ ਲੈ ਕੇ ਆਵੇ ਜੋ ਵਾਤਾਵਰਨ ਪੱਖੀ ਹੋਵੇ ਕਿਸਾਨਾਂ ਮਜ਼ਦੂਰਾਂ ਦਾ ਪੱਖ ਪੂਰਦੀ ਹੋਵੇ ਬਿਜਲੀ ਬਿੱਲ ,ਬੀਜ ਵਿਲ 2025 , ਕਿਰਤ ਕੋਡ ,ਜੀ ਰਾਮ ਜੀ ਵਰਗੇ ਨਵੇਂ ਹਮਲੇ ਸਰਕਾਰ ਬੰਦ ਕਰੇ ,ਪਾਣੀ ਦੀਆਂ ਸਮੱਸਿਆਵਾਂ ਨੂੰ ਮਿਲ ਬੈਠ ਕੇ ਹੱਲ ਕਰੇ, ਹਰ ਖੇਤ ਤੱਕ ਪਾਣੀ ਪੁੱਜਦਾ ਕਰੇ ,ਹਰ ਘਰ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚਦਾ ਕਰੇ।।ਅੱਜ ਪਿਛਲੇ ਦਿਨੀਂ ਪਾਸ ਹੰਸ ਰਾਜ ਤਲਵੰਡੀ ਸਲੇਮ ਵਿਖੇ ਬਣੀ ਹੋਈ ਯਾਦਗਾਰ ਤੇ ਪਿੰਡ ਦੇ ਸਰਪੰਚ ਵੱਲੋਂ ਸਰਕਾਰ ਦੀ ਸਹਿ ਤੇ ਕੋਝੇ ਹੱਥ ਕੰਡੇ ਵਰਤਦਿਆਂ ਹੋਇਆਂ ਯਾਦਗਾਰ ਤੇ ਕਬਜ਼ਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਉਸ ਯਤਨਾਂ ਦੇ ਖ਼ਿਲਾਫ਼ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਇਕੱਠਾਂ ਨੇ ਮਤੇ ਪਾ ਕੇ ਸਰਕਾਰ ਤੋਂ ਮੰਗ ਕੀਤੀ ਕਿ ਤਲਵੰਡੀ ਸਲੇਮ ਵਿਖੇ ਪਾਸ ਹੰਸਰਾਜ ਦੀ ਬਣੀ ਯਾਦਗਰ ਨੂੰ ਸਰਕਾਰ ਸ਼ਹੀਦੀ ਯਾਦਗਾਰੀ ਦਾ ਦਰਜਾ ਦੇਵੇ। ਲੋਕ ਪੱਖੀ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਤੇ 9 ਸਤੰਬਰ ਨੂੰ ਜੋ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਉਸ ਇਕੱਠ ਦੇ ਵਿੱਚ ਭਾਰੀ ਉਤਸ਼ਾਹ ਦੇ ਨਾਲ ਪੂਰੇ ਜ਼ੋਰ ਦੇ ਨਾਲ ਸ਼ਾਮਿਲ ਹੋਣ ਦਾ ਐਲਾਨ ਵੀ ਕੀਤਾ ਗਿਆ। ਬੁਲਾਰਿਆਂ ਨੇ ਸਾਫ਼ ਕੀਤਾ ਵੀ ਇਹ ਅਣਮਿਥੇ ਸਮੇਂ ਲਈ ਲਾਏ ਪੱਕੇ ਮੋਰਚੇ ਜਾਰੀ ਰਹਿਣਗੇ । ਅੱਜ ਦੇ ਇਕੱਠ ਨੂੰ ਜਗਦੇਵ ਸਿੰਘ ਜੋਗੇਵਾਲਾ, ਅਮਰੀਕ ਸਿੰਘ ਸਿਵੀਆਂ, ਰਾਜਵਿੰਦਰ ਸਿੰਘ ਰਾਮ ਨਗਰ ਅਤੇ ਅਵਤਾਰ ਸਿੰਘ ਭਗਤਾ ਨੇ ਵੀ ਸੰਬੋਧਨ ਕੀਤਾ।









