
ਬਠਿੰਡਾ, 31 ਜੁਲਾਈ (ਗੁਰਸੇਵਕ ਸਿੰਘ ਚੁੱਘੇ ਖੁਰਦ )ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ ਟੀਚਰ ਹੋਮ ਬਠਿੰਡਾ ਵਿਖੇ “ਅਧਿਆਪਕ ਸਨਮਾਨ ਸਮਾਰੋਹ” ਕਰਵਾਇਆ ਗਿਆ, ਜਿਸ ਵਿੱਚ 65 ਤੋਂ ਵੱਧ ਸਕੂਲ ਅਧਿਆਪਕਾਂ, ਪ੍ਰਿੰਸੀਪਲਾਂ ਤੇ ਕਾਲਜਾਂ ਦੇ ਪ੍ਰੋਫੈਸਰਾਂ ਨੇ ਭਾਗ ਲਿਆ। ਭਾਈ ਸੰਦੀਪ ਸਿੰਘ ਜੰਡਾਵਾਲਾ ਵੱਲੋਂ ਸ਼ਬਦ ਗਾਇਨ ਨਾਲ ਪ੍ਰੋਗਰਾਮ ਦੀ ਸੁਰੂਆਤ ਕੀਤੀ ਗਈ l ਇਸ ਸਮਾਰੋਹ ਦੇ ਮੁੱਖ ਬੁਲਾਰੇ ਡਾ. ਅਵਨਿੰਦਰ ਪਾਲ ਸਿੰਘ ਨੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਮਾਜ ਦੇ ਵਿੱਚ ਨੈਤਿਕਤਾ ਘੱਟ ਰਹੀ ਹੈ, ਸਾਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।ਅਸੀਂ ਸਾਰਾ ਜ਼ੋਰ ਆਪਣੇ ਆਪ ਨੂੰ ਬਾਹਰੋਂ ਸਵਾਰਨ ਤੇ ਲਾ ਦਿੰਦੇ ਹਾਂ ਪਰ ਆਪਣਾ ਅੰਦਰ ਸੰਵਾਰਨ ਦੇ ਲਈ ਅਸੀਂ ਅਵੇਸਲੇ ਹਾਂ, ਸਾਰਥਿਕ ਕੋਸ਼ਿਸ ਨਹੀਂ ਕਰ ਰਹੇ,ਇਸ ਕਰਕੇ ਸਾਨੂੰ ਸਾਰਾ ਕੁੱਝ ਹੁੰਦਿਆਂ ਵੀ ਅੰਦਰੂਨੀ ਖੁਸ਼ੀ ਪ੍ਰਾਪਤੀ ਨਹੀਂ ਹੋ ਰਹੀ।ਖੇਤਰ ਸਕੱਤਰ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਸਟੇਜ ਦੀ ਕਾਰਵਾਈ ਸੰਭਾਲੀ। ਇਸ ਮੌਕੇ ਸਮੂਹ ਅਧਿਆਪਕ ਸਾਹਿਬਾਨਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਖੇਤਰ ਪ੍ਰਧਾਨ ਬਲਵੰਤ ਸਿੰਘ ਕਾਲਝਾਰਾਣੀ ਵੱਲੋਂ ਸਮੂਹ ਆਏ ਹੋਏ ਅਧਿਆਪਕ ਸਾਹਿਬਾਨਾਂ ਅਤੇ ਸਟੱਡੀ ਸਰਕਲ ਦੇ ਵੀਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਫਰੀਦਕੋਟ- ਮੁਕਤਸਰ-ਬਠਿੰਡਾ ਜੋਨ ਦੇ ਸਰਪ੍ਰਸਤ ਬਾਪੂ ਬਲਵੰਤ ਸਿੰਘ ਮਾਨ, ਖੇਤਰ ਬਠਿੰਡਾ ਦੇ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ, ਅਧਿਆਪਕ ਵਿੰਗ ਦੇ ਐਡੀਸਨਲ ਖੇਤਰ ਸਕੱਤਰ ਇਕਬਾਲ ਸਿੰਘ ਕਾਉਣੀ, ਸਮਾਜਿਕ ਵਿੰਗ ਦੇ ਐਡੀਸਨਲ ਖੇਤਰ ਸਕੱਤਰ ਸੁਰਿੰਦਰਪਾਲ ਸਿੰਘ ਬੱਲੂਆਣਾ , ਰਾਮਪੁਰਾ ਯੂਨਿਟ ਦੇ ਇੰਚਾਰਜ ਰਮਨਪ੍ਰੀਤ ਸਿੰਘ, ਗੁਰਸੇਵਕ ਸਿੰਘ ਚੁੱਘੇ ਖੁਰਦ ਆਦਿ ਹਾਜ਼ਰ ਸਨ ।ਇਸ ਮੌਕੇ ਜੋਨ ਸਕੱਤਰ ਗੁਰਚਰਨ ਸਿੰਘ ਦੀ ਅਗਵਾਈ ਹੇਠ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ ,ਜਿਸ ਤੋਂ ਅਧਿਆਪਕਾਂ ਨੇ ਕਿਤਾਬਾਂ ਖਰੀਦੀਆਂ। ਅਧਿਆਪਕ ਸਾਹਿਬਾਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਸ ਸਮਾਗਮ ਦੀ ਪ੍ਰਸ਼ੰਸਾ ਕੀਤੀ।







