Home » ਸਿੱਖਿਆ » ਅਕਾਲ ਅਕੈਡਮੀ ਦਮਦਮਾ ਸਾਹਿਬ ਵਿਖੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਅਕਾਲ ਅਕੈਡਮੀ ਦਮਦਮਾ ਸਾਹਿਬ ਵਿਖੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

News Portal Development Companies In India

 

 

ਤਲਵੰਡੀ ਸਾਬੋ, 17 ਜੁਲਾਈ (ਅੰਮ੍ਰਿਤ ਮਲਕਾਣਾ )

ਅਕਾਲ ਅਕੈਡਮੀ ਦਮਦਮਾ ਸਾਹਿਬ ਵਿਖੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਮੇ ਕੇਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹਾਦਤ ਅਤੇ ਸਿੱਖੀ ਦੇ ਅਨਮੋਲ ਸਿਧਾਂਤਾਂ ਨਾਲ ਜੋੜਨਾ ਅਤੇ ਕੇਸਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ।

ਲੜਕਿਆਂ ਦੇ ਵਰਗ ਵਿੱਚ ਗੁਰਵੀਰ ਸਿੰਘ ਨੇ 56 ਸੈਂਟੀਮੀਟਰ ਲੰਮੇ ਕੇਸਾਂ ਨਾਲ ਪਹਿਲਾ ਸਥਾਨ, ਸਹਿਜਵੀਰ ਸਿੰਘ ਨੇ 49 ਸੈਂਟੀਮੀਟਰ ਲੰਮੇ ਕੇਸਾਂ ਨਾਲ ਦੂਜਾ ਸਥਾਨ ਅਤੇ ਈਸ਼ਾਨ ਸਿੰਘ ਨੇ 48 ਸੈਂਟੀਮੀਟਰ ਲੰਮੇ ਕੇਸਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

ਲੜਕੀਆਂ ਦੇ ਵਰਗ ਵਿੱਚ ਸੀਰਤ ਕੌਰ ਨੇ 49 ਸੈਂਟੀਮੀਟਰ ਲੰਮੇ ਕੇਸਾਂ ਨਾਲ ਪਹਿਲਾ ਸਥਾਨ, ਹਰਮੰਨਤ ਕੌਰ ਨੇ 48.5 ਸੈਂਟੀਮੀਟਰ ਲੰਮੇ ਕੇਸਾਂ ਨਾਲ ਦੂਜਾ ਸਥਾਨ, ਜਦਕਿ ਅਰਪਨਪ੍ਰੀਤ ਕੌਰ ਅਤੇ ਜੋਤਸਰੂਪ ਕੌਰ ਨੇ 48 ਸੈਂਟੀਮੀਟਰ ਲੰਮੇ ਕੇਸਾਂ ਨਾਲ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ।

ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਕੇਸਾਂ ਦੀ ਸੰਭਾਲ ਕਰਨ ਅਤੇ ਗੁਰਸਿੱਖੀ ਦੇ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੱਤਾ।

Leave a Comment

Will the middle class get relief from the first general budget of Modi 3.0?