
ਤਲਵੰਡੀ ਸਾਬੋ 09 ਨਵੰਬਰ (ਅੰਮ੍ਰਿਤ ਮਲਕਾਣਾ ) ਕਿਰਤੀਆਂ ਦੇ ਪ੍ਰੇਰਣਾ ਸ੍ਰੋਤ,ਬ੍ਰਹਿਮੰਡ ਦੇ ਦੈਵੀ ਸ਼ਿਲਪਕਾਰਾਂ ‘ਚ ਮੰਨੇ ਜਾਂਦੇ ਭਗਵਾਨ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅੱਜ ਜਿੱਥੇ ਦੇਸ਼ ਭਰ ‘ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਦਿਆਂ ਕਿਰਤੀ ਲੋਕਾਂ ਨੇ ਆਪੋ ਆਪਣੇ ਕੰਮਾਕਾਰਾਂ ਲਈ ਵਰਤੇ ਜਾਂਦੇ ਔਜਾਰਾਂ ਦੀ ਪੂਜਾ ਕੀਤੀ ਉੱਥੇ ਕਈ ਥਾਵਾਂ ‘ਤੇ ਕਰਵਾਏ ਧਾਰਮਿਕ ਸਮਾਗਮਾਂ ਦੀ ਲੜੀ ‘ਚ ਪਿੰਡ ਜਗਾ ਰਾਮ ਤੀਰਥ ਦੇ ਪ੍ਰਸਿੱਧ ਡੇਰਾ ਬਾਬਾ ਸੰਧਿਆ ਦਾਸ ਵਿਖੇ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਅੱਜ ਸਭ ਤੋਂ ਪਹਿਲਾਂ ਡੇਰੇ ਅੰਦਰ ਪਿਛਲੇ ਦਿਨਾਂ ਤੋਂ ਪ੍ਰਕਾਸ਼ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ।ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਡੇਰਾ ਬਾਬਾ ਸੰਧਿਆ ਦਾਸ ਦੇ ਮੁੱਖ ਸੇਵਾਦਾਰ ਬਾਬਾ ਹਰਬੰਸ ਦਾਸ ਨੇ ਭਗਵਾਨ ਵਿਸ਼ਵਕਰਮਾ ਜੀ ਦੇ ਜੀਵਨ ਕਾਲ ਤੋਂ ਜਾਣੂ ਕਰਵਾਉਦਿਆਂ ਦੱਸਿਆ ਕਿ ਪੁਰਾਤਨ ਗ੍ਰੰਥਾਂ ‘ਚ ਭਗਵਾਨ ਵਿਸ਼ਵਕਰਮਾ ਜੀ ਨੂੰ ਸ਼੍ਰਿਸਟੀ ਦਾ ਨਿਰਮਾਤਾ ਦੱਸਿਆ ਗਿਆ ਹੈ।ਉਨ੍ਹਾਂ ਨੇ ਖਾਸ ਕਰਕੇ ਕਿਰਤੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਭਗਵਾਨ ਵਿਸ਼ਵਕਰਮਾ ਵੱਲੋਂ ਦਰਸਾਏ ਮਾਰਗ ‘ਤੇ ਚੱਲ ਕੇ ਸੱਚੀ-ਸੁੱਚੀ ਕਿਰਤ ਕਮਾਈ ਕਰਨ ਅਤੇ ਆਪਣੇ ਧਰਮ ਨਾਲ ਸੱਚੇ ਮਨੋ ਜੁੜਨ ਦੇ ਨਾਲ-ਨਾਲ ਸਮਾਜ ਦੀ ਬਿਹਤਰੀ ‘ਚ ਵੀ ਬਣਦਾ ਯੋਗਦਾਨ ਪਾਉਣ।
ਇਸ ਮੌਕੇ ਹਰਨੇਕ ਸਿੰਘ ਹਲਕਾ ਇੰਚਾਰਜ ਬਹੁਜਨ ਸਮਾਜ ਪਾਰਟੀ,ਮਿਸਤਰੀ ਬਿੱਕਰ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ,ਮਿਸਤਰੀ ਗੁਰਮੇਲ ਸਿੰਘ,ਜਲੌਰ ਸਿੰਘ ਮੈਂਬਰ,ਮਿਸਤਰੀ ਭੋਲਾ ਸਿੰਘ,ਬਿੱਟੂ ਮੈਂਬਰ,ਮਿਸਤਰੀ ਘੁੱਦੂ ਸਿੰਘ,ਸੁਰਜੀਤ ਸ਼ਰਮਾਂ,ਜੱਗਾ ਸਿੰਘ ਪ੍ਰਧਾਨ ਚੜ੍ਹਦੀਕਲਾ ਵੈੱਲਫੇਅਰ ਕਲੱਬ,ਡਾ.ਰੇਸ਼ਮ ਸਿੰਘ,ਜਗਸੀਰ ਸਿੰਘ ਸੇਵਾਮੁਕਤ ਇੰਸਪੈਕਟਰ,ਮੰਦਰ ਸਿੰਘ ਪ੍ਰਧਾਨ,ਕਾਲੀ ਚੌਧਰੀ,ਗੋਰਾ ਸਿੱਧੂ,ਪਾਲ ਚਹਿਲ,ਜੰਡ ਸਿੰਘ ਨੰਬਰਦਾਰ ਸਮੇਤ ਮੁਹਤਬਰ ਅਤੇ ਵੱਡੀ ਗਿਣਤੀ ਮਿਸਤਰੀ ਭਾਈਚਾਰੇ ਦੇ ਲੋਕਾਂ ਨੇ ਹਾਜ਼ਰੀ ਭਰੀ।









