
ਤਲਵੰਡੀ ਸਾਬੋ, 10 ਨਵੰਬਰ (ਅੰਮ੍ਰਿਤ ਮਲਕਾਣਾ ) ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ, ਜੋਗੇਵਾਲਾ ਦੇ ਬਾਰ੍ਹਵੀਂ ਜਮਾਤ ਦੇ ਵਿਿਦਆਰਥੀ ਗੁਰਜੀਵਨ ਸਿੰਘ ਪੁੱਤਰ ਸ੍ਰ. ਬਬਰਾ ਸਿੰਘ, ਵਾਸੀ ਬਹਿਮਣ ਕੌਰ ਸਿੰਘ ਨੇ ਰਾਜ ਪੱਧਰੀ ਰੱਸਾ-ਕਸੀ ਮੁਕਾਬਲੇ ਵਿੱਚ ਆਪਣੀ ਟੀਮ ਨਾਲ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ ਹੈ। ਇਸ ਪ੍ਰਾਪਤੀ ਨਾਲ ਵਿਿਦਆਰਥੀ ਨੇ ਆਪਣੇ ਮਾਪਿਆਂ, ਪਿੰਡ ਅਤੇ ਸਕੂਲ ਦਾ ਮਾਣ ਵਧਾਇਆ ਹੈ।ਇਸ ਖੁਸ਼ੀ ਵਿੱਚ ਸਕੂਲ ਵਿਖੇ ਗੁਰਜੀਵਨ ਸਿੰਘ ਅਤੇ ਉਸ ਦੇ ਸਰਪ੍ਰਸਤ ਮਾਪਿਆਂ ਵਿੱਚੋਂ ਨਾਨਾ ਜੀ ਸ੍ਰ. ਜਗਜੀਤ ਸਿੰਘ ਸਾਬਕਾ ਸਰਪੰਚ ਬਹਿਮਣ ਕੌਰ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਚੇਅਰਮੈਨ-ਕਮ-ਪ੍ਰਿੰਸੀਪਲ ਸ੍ਰ. ਗੁਰਪ੍ਰੀਤ ਸਿੰਘ ਜੋਗੇਵਾਲਾ ਨੇ ਵਿਿਦਆਰਥੀ, ਉਸ ਦੇ ਮਾਪਿਆਂ, ਡੀ.ਪੀ. ਅਧਿਆਪਕ ਲਵਪ੍ਰੀਤ ਸਿੰਘ ਸਮੁੱਚੀ ਜੇਤੂ ਟੀਮ ਨੂੰ ਵਧਾਈ ਦਿੱਤੀ। ਅਤੇ ਡਾ. ਹੋਮਜ ਅਕੈਡਮੀ ਜੀਦਾ ਦੇ ਪ੍ਰਬੰਧਕੀ ਅਮਲੇ ਦਾ ਧੰਨਵਾਦ ਕੀਤਾ ਜਿੱਥੇ ਵਿਿਦਆਰਥੀ ਨੇ ਕੈਂਪ ਲਗਾ ਕੇ ਸਾਰੀ ਟੀਮ ਨਾਲ ਤਿਆਰੀ ਕੀਤੀ।ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਵਿਿਦਆਰਥੀ ਦੀ ਨਿਰੰਤਰ ਮਿਹਨਤ, ਅਨੁਸ਼ਾਸਨ, ਉਸ ਦੇ ਨਾਨਕੇ ਪਰਿਵਾਰ ਵਿੱਚਂੋ ਉਨ੍ਹਾਂ ਦੇ ਨਾਨਾ ਜੀ ਸ੍ਰ. ਜਗਜੀਤ ਸਿੰਘ ਸਾਬਕਾ ਸਰਪੰਚ ਬਹਿਮਣ ਕੌਰ ਸਿੰਘ ਦੇ ਸਹਿਯੋਗ ਅਤੇ ਖੇਡ ਅਧਿਆਪਕ ਦੀ ਸੁਚੱਜੀ ਅਗਵਾਈ ਦਾ ਨਤੀਜਾ ਹੈ।ਸ੍ਰ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਰੱਸਾ-ਕਸੀ ਦੀ ਖੇਡ ਆਪਸੀ ਤਾਲਮੇਲ, ਇਕਜੁੱਟਤਾ ਅਤੇ ਸਾਂਝੇ ਯਤਨਾਂ ਦੀ ਮਹੱਤਤਾ ਸਿਖਾਉਂਦੀ ਹੈ। ਜਿਵੇਂ ਮੈਦਾਨ ਵਿੱਚ ਪੂਰੀ ਟੀਮ ਇੱਕੋ ਦਿਸ਼ਾ ਵਿੱਚ ਜ਼ੋਰ ਲਾ ਕੇ ਜਿੱਤ ਹਾਸਲ ਕਰਦੀ ਹੈ, ਉਸੇ ਤਰ੍ਹਾਂ ਮਾਪਿਆਂ ਅਤੇ ਅਧਿਆਪਕਾਂ ਦਾ ਸਾਂਝਾ ਸਹਿਯੋਗ ਬੱਚਿਆਂ ਨੂੰ ਸਫਲਤਾ ਵੱਲ ਲੈ ਕੇ ਜਾਂਦਾ ਹੈ।ਸੰਸਥਾ ਦੇ ਐੱਮ. ਡੀ. ਸ੍ਰ. ਹਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਹੋਰਨਾਂ ਵਿਿਦਆਰਥੀਆਂ ਨੂੰ ਵੀ ਗੁਰਜੀਵਨ ਸਿੰਘ ਦੀ ਪ੍ਰਾਪਤੀ ਤੋਂ ਪ੍ਰੇਰਨਾ ਲੈ ਕੇ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਭਾਗ ਲੈ ਕੇ ਅੱਗੇ ਵੱਧਣਾ ਚਾਹੀਦਾ ਹੈ। ਗੁਰਜੀਵਨ ਸਿੰਘ ਨੂੰ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਵਿਿਦਆਰਥੀ ਦੇ ਸਨਮਾਨ ਸਮੇਂ ਐੱਮ. ਡੀ. ਹਰਪ੍ਰੀਤ ਸਿੰਘ ਬਰਾੜ, ਜਸਕਰਨ ਸਿੰਘ, ਕੋਆਰਡੀਨੇਟਰ ਸਤਵੀਰ ਕੌਰ, ਡੀ.ਪੀ. ਲਵਪ੍ਰੀਤ ਸਿੰਘ, ਸ੍ਰ. ਜਗਜੀਤ ਸਿੰਘ ਸਾਬਕਾ ਸਰਪੰਚ, ਸਟੇਜ ਸਕੱਤਰ ਸੁਖਪ੍ਰੀਤ ਕੌਰ ਸਮੂਹ ਸਟਾਫ ਅਤੇ ਵਿਿਦਆਰਥੀ ਸਾਮਲ ਸਨ।









