
ਤਲਵੰਡੀ ਸਾਬੋ 13 ਸਤੰਬਰ (ਅੰਮ੍ਰਿਤ ਮਲਕਾਣਾ ) “ਪੰਜਾਬ ਅੰਦਰ ਨਿੱਤ ਦਿਨ ਵਾਪਰ ਰਹੇ ਗੋਲੀਕਾਂਡ,ਕਾਰੋਬਾਰੀਆਂ ਨੂੰ ਫਿਰੌਤੀਆਂ ਦੀਆਂ ਮਿਲ ਰਹੀਆਂ ਧਮਕੀਆਂ,ਗੈਂਗਸਟਰਾਂ ਦੇ ਬੁਲੰਦ ਹੌਂਸਲੇ ਤੇ ਥਾਣਿਆਂ ਤੱਕ ਤੇ ਹੋ ਰਹੇ ਹਮਲੇ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਹਾਲਤ ਅਤਿ ਨਾਜ਼ੁਕ ਦੌਰ ‘ਚ ਪਹੁੰਚ ਚੁੱਕੀ ਹੈ ਜਦੋਂਕਿ ਨਸ਼ਿਆਂ ਦੇ ਪਿੰਡ ਪਿੰਡ ਤੱਕ ਪਸਾਰ ਨੇ ਨੌਜਵਾਨਾਂ ਦੇ ਮਾਪਿਆਂ ਦੀ ਨੀਂਦ ਉਡਾ ਕੇ ਰੱਖ ਛੱਡੀ ਹੈ ਪਰ ਸਰਕਾਰ ਦੇ ਨੁਮਾਇੰਦੇ ਬੇਫਿਕਰੀ ਦੇ ਆਲਮ ‘ਚ ਹਨ।”ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਵੱਲੋਂ ਲੋਕ ਸਭਾ ਚੋਣ ਲੜ ਚੁੱਕੇ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਗੱਲਬਾਤ ਦੌਰਾਨ ਕੀਤਾ।
ਸਿੱਧੂ ਜੋ ਕਿ ਆਪਣੇ ਕਰੀਬੀ ਸਾਥੀ ਗੁਰਸੇਵਕ ਸਿੰਘ ਸਿੱਧੂ ਦੇ ਪਿਤਾ ਭਾਈ ਬਹਾਦਰ ਸਿੰਘ ਦੇ ਭੋਗ ਸਮਾਗਮ ਚ ਹਾਜ਼ਰੀ ਭਰਨ ਪਿੰਡ ਤੰਗਰਾਲੀ ਪੁੱਜੇ ਹੋਏ ਸਨ ਨੇ ਬਾਅਦ ਚ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਰੀਬ ਪੌਣੇ ਪੰਜ ਸਾਲ੍ਹ ਤੋਂ ਹੀ ਅਮਨ ਕਾਨੂੰਨ ਦੀ ਹਾਲਤ ਵੱਲ ਸਰਕਾਰ ਨੇ ਧਿਆਨ ਨਹੀ ਦਿੱਤਾ ਜਿਸ ਕਾਰਣ ਹਾਲਾਤ ਦਿਨ-ਬ-ਦਿਨ ਵਿਗੜਦੇ ਚਲੇ ਗਏ।ਉਨਾਂ ਕਿਹਾ ਕਿ ਅੱਜ ਹਾਲਾਤ ਇਹ ਨੇ ਕਿ ਆਮ ਵਪਾਰੀ ਜਾਂ ਕਾਰੋਬਾਰੀ ਤਾਂ ਛੱਡੋ ਸਗੋਂ ਪੁਲਿਸ ਥਾਣੇ ਜਾਂ ਨਾਮਚੀਨ ਹਸਤੀਆਂ ਤੱਕ ਸੁਰੱਖਿਅਤ ਨਹੀ।ਉਨਾਂ ਕਿਹਾ ਕਿ ਗੈਂਗਸਟਰ ਇਸ ਹੱਕ ਨਾਲ ਫਿਰੌਤੀਆਂ ਮੰਗ ਰਹੇ ਹਨ ਜਿਵੇਂ ਉਨ੍ਹਾ ਨੂੰ ਕਿਸੇ ਦਾ ਡਰ ਭੈਅ ਹੀ ਨਾ ਹੋਵੇ।ਸਿੱਧੂ ਨੇ ਕਿਹਾ ਕਿ ਉੱਧਰ ਨਸ਼ਿਆਂ ਦਾ ਪਸਾਰ ਇੰਨੀ ਵੱਡੀ ਪੱਧਰ ‘ਤੇ ਹੋ ਗਿਆ ਹੈ ਕਿ ਜਿਸ ਪਿੰਡ ਵਿੱਚ ਵੀ ਜਾਂਦੇ ਹਾਂ ਤਾਂ ਲੋਕ ਦੱਸਦੇ ਹਨ ਕਿ ‘ਚਿੱਟੇ’ ਦੇ ਪ੍ਰਕੋਪ ਕਾਰਣ ਵੱਡੀ ਗਿਣਤੀ ਗੱਭਰੂ ਜਾਨ ਗਵਾ ਚੁੱਕੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ।
ਸਿੱਧੂ ਨਾਲ ਅਮਰਜੀਤ ਸਿੰਘ ਨਿੱਜੀ ਸਹਾਇਕ,ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ,ਸੁਖਬੀਰ ਸਿੰਘ ਚੱਠਾ,ਗੁਰਜੀਵਨ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੁੂਨੀਅਨ ਰਾਮਾਂ,ਭੋਲਾ ਕਲਾਲਵਾਲਾ,ਕ੍ਰਿਸ਼ਨ ਯਾਦਵ,ਤਰਸੇਮ ਲਾਲੇਆਣਾ,ਗੁਰਮੇਲ ਲਾਲੇਆਣਾ,ਹੈਪੀ ਬਹਿਮਣ,ਗੁਰਵਿੰਦਰ ਦੁੱਨੇਵਾਲਾ,ਅੇੈਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ,ਦਰਸ਼ਨ ਗਿੱਲ,ਹਰਪਾਲ ਪੰਚ ਗਾਟਵਾਲੀ,ਤੇਜ ਰਾਮ ਸ਼ਰਮਾਂ,ਧਰਵਿੰਦਰ ਢਿੱਲੋਂ ਗਿਆਨਾ,ਗੁਰਮੀਤ ਤਿਉਣਾ,ਡੂੰਗਰ ਸੀਂਗੋ,ਜਗਤਾਰ ਨੰਬਰਦਾਰ ਭਾਗੀਵਾਂਦਰ,ਗੁਰਮੀਤ ਸਿੰਘ ਜਗਾ ਰਾਮ ਤੀਰਥ,ਲਖਵੀਰ ਲੱਕੀ ਸੰਗਤ,ਕੁਲਵੰਤ ਕਲਾਲਵਾਲਾ ਆਦਿ ਆਗੂ ਮੌਜੂਦ ਸਨ।









