
ਤਲਵੰਡੀ ਸਾਬੋ,19 ਅਗਸਤ ( ਅੰਮ੍ਰਿਤ ਮਲਕਾਣਾ ) ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਵਿੱਚ ਚੱਲ ਰਹੇ ਕੌਮੀ ਸੇਵਾ ਯੋਜਨਾ ਯੂਨਿਟ ਅਧੀਨ ਮਾਨਯੋਗ ਡਾ . ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਜੀ ਦੀਆਂ ਹਦਾਇਤਾਂ ਅਨੁਸਾਰ, ਮਾਨਯੋਗ ਪ੍ਰਿੰਸੀਪਲ ਸ੍ਰ ਬਿਕਰਮਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਅਤੇ ਗੁਰਸੰਦੀਪ ਸਿੰਘ, ਪ੍ਰੋਗਰਾਮ ਅਫਸਰ ਕੌਮੀ ਸੇਵਾ ਯੋਜਨਾ ਯੂਨਿਟ ਦੀ ਅਗਵਾਈ ਅਧੀਨ ਸਕੂਲ ਵਿੱਚ ਇਕ ਰੋਜ਼ਾ ਕੈਂਪ ਲਗਾਇਆ ਗਿਆ ਜਿਸ ਦੌਰਾਨ ਸਕੂਲ ਕੈਂਪਸ ਦੇ ਬਾਹਰ ਪਿਛਲੇ ਸਾਲ ਮਾਲਵਾ ਵੈਲਫ਼ੇਅਰ ਕਲੱਬ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਲਗਾਏ ਗਏ ਬੂਟਿਆਂ ਦੀ ਛਾਂਟ- ਛਟਾਈ ਕੀਤੀ ਗਈ ।ਇਸ ਤੋਂ ਇਲਾਵਾ ਸਕੂਲ ਵਿੱਚ ਸਫਾਈ ਮੁਹਿੰਮ ਚਲਾਈ ਗਈ।ਇਸ ਮੁਹਿੰਮ ਦੌਰਾਨ ਸਕੂਲ ਅਤੇ ਆਲ਼ੇ-ਦੁਆਲ਼ੇ ਦੀਆਂ ਵੱਖ- ਵੱਖ ਥਾਵਾਂ ਉਤੇ ਬੱਚਿਆਂ ਦੀ ਮਦਦ ਦੇ ਨਾਲ਼ ਸਫਾਈ ਕੀਤੀ ਗਈ ਜਿਸ ਵਿੱਚ ਸਕੂਲ ਗਰਾਊਂਡ ਦੇ ਨਾਲ਼-ਨਾਲ਼ ਕਮਰਿਆਂ ਦੀਆਂ ਛੱਤਾਂ,ਮਿਡ ਡੇ ਮੀਲ ਦੇ ਸ਼ੈਡਾਂ ਆਦਿ ਦੀ ਸਫਾਈ ਕੀਤੀ ਗਈ।

ਇਸ ਗਤੀਵਿਧੀ ਦੇ ਵਿਚ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਦੇ 50 ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਪ੍ਰਿੰਸੀਪਲ ਸ. ਬਿਕਰਮਜੀਤ ਸਿੰਘ ਸਿੱਧੂ ਵੱਲੋਂ ਵਿਦਿਆਰਥੀਆ ਵੱਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਵਿਦਿਆਰਥੀਆ ਨੂੰ ਵੱਧ ਤੋਂ ਵੱਧ ਸਮਾਜਿਕ ਕੰਮਾਂ ਵਿੱਚ ਭਾਗ ਲੈਣ ਅਤੇ ਆਪਣਾ ਆਲ਼ਾ-ਦੁਆਲ਼ਾ ਸਾਫ ਰੱਖ ਕੇ ਆਪਣੇ ਪਿੰਡ ਜਾਂ ਸ਼ਹਿਰ ਨੂੰ ਸਾਫ਼-ਸੁਥਰਾ ਬਣਉਣ ਲਈ ਪ੍ਰੇਰਿਤ ਕੀਤਾ।ਇਸ ਤੋਂ ਇਲਾਵਾ ਉਹਨਾਂ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ।ਇਸ ਮੌਕੇ ਸਕੂਲ ਦੇ ਸਹਾਇਕ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ, ਅਧਿਆਪਕ ਸਾਹਿਬਾਨ ਹਰਪਾਲ ਸਿੰਘ, ਸ. ਕਰਮਜੀਤ ਸਿੰਘ ,ਮੈਡਮ ਜਸਵੀਰ ਕੌਰ,ਮੈਡਮ ਅਰੁਨ ਦੀਪ ਹਾਜ਼ਰ ਸਨ ।ਅੰਤ ਵਿੱਚ ਵਲੰਟੀਅਰਾਂ ਨੂੰ ਰਿਫਰੈਸ਼ਮੈਂਟ ਦੇ ਕੇ ਕੈਂਪ ਦੀ ਸਮਾਪਤੀ ਕੀਤੀ ਗਈ।








