-ਵਾਰਦਾਤ ਸਮੇਂ ਵਰਤੇ ਹਥਿਆਰ ਕੀਤੇ ਬਰਾਮਦ-

ਬਠਿੰਡਾ ,14 ਜੂਨ (ਯ ਪ )ਜ਼ਿਲ੍ਹਾ ਬਠਿੰਡਾ ਦੇ ਪਿੰਡ ਨੰਦਗੜ੍ਹ ਵਿਖੇ ਬੀਤੇ ਦਿਨੀਂ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ 36 ਘੰਟਿਆਂ ਵਿੱਚ ਹੱਲ ਕਰਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ।ਪ੍ਰਾਪਤ ਜਾਣਕਾਰੀ ਮੁਤਾਬਿਕ ਰਣਜੀਤ ਸਿੰਘ ਪੁੱਤਰ ਨੈਬ ਸਿੰਘ ਵਾਸੀ ਪਿੰਡ ਬਾਜਕ ਨੇ ਮੁੱਖ ਅਫਸਰ ਥਾਣਾ ਨੰਦਗੜ੍ਹ ਕੋਲ਼
ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਸਦੇ ਪਿਤਾ ਨੈਬ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਬਾਜਕ ਉਮਰ ਕਰੀਬ 65 ਸਾਲ ਜੋ
ਕਿ ਪਿੰਡ ਬਾਜਕ ਦੇ ਹੀ ਠੇਕੇ ‘ਤੇ ਕਰਿੰਦੇ ਵਜੋਂ ਕੰਮ ਕਰਦਾ ਸੀ,ਨੂੰ ਮਿਤੀ 9-10 ਜੂਨ ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀਆ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਰਣਜੀਤ ਸਿੰਘ ਉਕਤ ਦੇ ਬਿਆਨ ਦੇ ਅਧਾਰ ‘ਤੇ ਥਾਣਾ ਨੰਦਗੜ੍ਹ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਕੇ ਤੁਰੰਤ ਪੁਲੀਸ ਨੇ ਹਰਕਤ ਵਿੱਚ ਆਉਂਦਿਆਂ ਦੋਸ਼ੀਆਂ ਦੀ ਭਾਲ ਕਰਨ ਲਈ ਕਰਨ ਲਈ ਮੁੱਖ ਅਫਸਰ ਥਾਣਾ ਨੰਦਗੜ੍ਹ ਅਤੇ ਸੀ.ਆਈ.ਏ-1 ਬਠਿੰਡਾ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।

ਪੁਲਿਸ ਪਾਰਟੀ ਨੇ ਟੈਕਨੀਕਲ ਸੋਰਸਾਂ ਅਤੇ ਹਿਊਮਨ ਇੰਟਲੀਜੈਂਸ ਦੀ
ਮੱਦਦ ਪਿੰਡ ਬਾਜਕ ਵਿਖੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਦਿਆਂ ਹੋਇਆ ਮਿਤੀ 11 ਜੂਨ ਦੀ ਸ਼ਾਮ ਨੂੰ ਘਟਨਾ ਦੇ ਕਰੀਬ 36
ਘੰਟਿਆ ਦੇ ਅੰਦਰ ਦੋਸ਼ੀਆਂ ਨੂੰ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁੱਛਗਿੱਛ ਕਰਕੇ ਉਹਨਾ ਪਾਸੋਂ ਵਾਰਦਾਤ ਨੂੰ ਅੰਜਾਮ ਦੇਣ
ਲਈ ਵਰਤੇ ਗਏ ਹਥਿਆਰ ਇੱਕ ਕੁਹਾੜੀ ਲੋਹਾ ਅਤੇ ਇੱਕ ਦਾਤਰ ਕਾਪਾ ਅਤੇ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਬਰਾਮਦ
ਕਰ ਕੀਤਾ ਹੈ।








