2 ਪੱਤਰਕਾਰ ਬਣੇ ਕਲੱਬ ਦੇ ਨਵੇਂ ਮੈਂਬਰ

ਬਠਿੰਡਾ 13 ਜੂਨ (ਗੁਰਸੇਵਕ ਚੁੱਘੇ ਖੁਰਦ ):ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੀ ਮਹੀਨੇਵਾਰ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ ਹੋਈ,ਜਿਸ ਵਿੱਚ ਪ੍ਰਧਾਨ ਗੁਰਜੀਤ ਚੌਹਾਨ ਦੀ ਅਗਵਾਈ ਵਿੱਚ ਮਤੇ ਪਾਸ ਕੀਤੇ ਗਏ। ਇਸ ਮੌਕੇ ਪਹਿਲੇ ਮਤੇ ਅਧੀਨ ਅਖਬਾਰ ਲੋਕ ਭਲਾਈ ਦਾ ਸੁਨੇਹਾ ਦੇ ਪੱਤਰਕਾਰ ਸੰਜੀਵ ਕੁਮਾਰ ਅਤੇ ਟੋਪ ਨਿਊਜ਼ ਚੈਨਲ ਦੇ ਕੈਮਰਾਮੈਨ ਅਮਨਦੀਪ ਸਿੰਘ ਬਠਿੰਡਾ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ। ਪ੍ਰਧਾਨ ਗੁਰਜੀਤ ਚੌਹਾਨ ਨੇ ਦੱਸਿਆ ਕਿ ਕਲੱਬ ਦੀਆਂ ਗਤੀਵਿਧੀਆਂ ਅਤੇ ਹੋਰ ਕਾਰਜਾਂ ਨੂੰ ਦੇਖਦੇ ਹੋਏ ਲਗਾਤਾਰ ਪੱਤਰਕਾਰ ਕਲੱਬ ਦਾ ਹਿੱਸਾ ਬਣ ਰਹੇ ਹਨ।ਦੂਜੇ ਮਤੇ ਅਨੁਸਾਰ ਜੁਲਾਈ ਵਿੱਚ ਨੈਤਿਕ ਸਿੱਖਿਆ ਅਤੇ ਅੱਖਾਂ ਦੀ ਮੁਫ਼ਤ ਜਾਂਚ ਕੈਂਪ ਲਾਇਆ ਜਾਵੇਗਾ। ਕਲੱਬ ਸਰਪ੍ਰਸਤ ਜਸਕਰਨ ਸਿੰਘ ਸਿਵੀਆਂ ਨੇ ਦੱਸਿਆ ਕਿ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਪੱਤਰਕਾਰਾਂ ਦੇ ਹੱਕਾਂ ਦੇ ਨਾਲ ਨਾਲ ਸਮਾਜਿਕ ਗਤੀਵਿਧੀਆਂ ਵਿੱਚ ਵੀ ਲੰਬੇ ਸਮੇਂ ਤੋਂ ਹਿੱਸਾ ਲੈਂਦਾ ਆ ਰਿਹਾ ਹੈ ਉਹਨਾਂ ਵੱਲੋਂ ਕਲੱਬ ਵਿੱਚ ਸ਼ਾਮਿਲ ਹੋਏ ਨਵੇਂ ਅਹੁਦੇਦਾਰਾਂ ਨੂੰ ਜੀਓ ਆਇਆਂ ਆਖਿਆ। ਇਸ ਮੌਕੇ ਕਲੱਬ ਪ੍ਰਧਾਨ ਤੇ ਸਰਪ੍ਰਸਤ ਤੋਂ ਇਲਾਵਾ ਜਰਨਲ ਸਕੱਤਰ ਸੁਰਿੰਦਰ ਪਾਲ ਸਿੰਘ ਬੱਲੂਆਣਾ,ਖਜਾਨਚੀ ਨਸੀਬ ਚੰਦ ਸ਼ਰਮਾ,ਪ੍ਰੈੱਸ ਸਕੱਤਰ ਗੁਰਸੇਵਕ ਸਿੰਘ,ਸੀਨੀਅਰ ਪੱਤਰਕਾਰ ਸੱਤਪਾਲ ਮਾਨ,ਸਲਾਹਕਾਰ ਜਸਵੀਰ ਸਿੰਘ ਕਟਾਰ ਸਿੰਘ ਵਾਲਾ,ਪੱਤਰਕਾਰ ਮਨਰਾਜ ਕੌਰ ਮਾਹੀ ਅਤੇ ਕਲੱਬ ਦੇ ਨਵੇਂ ਮੈਂਬਰ ਬਣੇ ਪੱਤਰਕਾਰ ਸੰਜੀਵ ਕੁਮਾਰ ਕੋਟਫੱਤਾ, ਪੱਤਰਕਾਰ ਅਮਨਦੀਪ ਸਿੰਘ ਬਠਿੰਡਾ ਆਦਿ ਹਾਜ਼ਰ ਸਨ।








