Home » ਤਾਜ਼ਾ ਖ਼ਬਰਾਂ » 10 ਅਪ੍ਰੈਲ ਨੂੰ ਸੋਲਰ ਪਲਾਂਟ ਜੰਡੀਆਂ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ -ਕਿਸਾਨ ਜਥੇਬੰਦੀਆਂ

10 ਅਪ੍ਰੈਲ ਨੂੰ ਸੋਲਰ ਪਲਾਂਟ ਜੰਡੀਆਂ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ -ਕਿਸਾਨ ਜਥੇਬੰਦੀਆਂ

News Portal Development Companies In India

 

ਜਾਨੀ-ਮਾਲੀ ਨੁਕਸਾਨ ਦੀ ਜ਼ਿੰਮੇਵਾਰ ਹੋਵੇਗੀ ਸੋਲਰ ਕੰਪਨੀ


ਸੰਗਤ ਮੰਡੀ 9 ਅਪ੍ਰੈਲ (ਚਰਨਜੀਤ ਮਛਾਣਾ)
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਹਰਭਜਨ ਕੁਮਾਰ ਮਹਿਤਾ ਜਰਨਲ ਸਕੱਤਰ, ਜਸਵੀਰ ਸਿੰਘ ਨੰਦਗੜ੍ਹ ਖਜਾਨਚੀ ਨੇ ਅੱਜ ਪ੍ਰੈਸ ਬਿਆਨ ‘ਚ  ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਪਿੰਡ ਜੰਡੀਆਂ ਵਿਖੇ ਆਯੂਰ ਕੰਪਨੀ ਵੱਲੋਂ ਸੋਲਰ ਪਲਾਂਟ ਲਗਾਏ ਗਏ ਸਨ ਅਤੇ ਜਿੰਨ੍ਹਾਂ ਕਿਸਾਨਾਂ ਦੀ ਜਮੀਨ ਵਿੱਚ 10 ਸਾਲ ਤੋਂ ਸੋਲਰ ਲੱਗੇ ਸਨ ਕੰਪਨੀ ਵੱਲੋਂ ਉਨ੍ਹਾਂ ਨੂੰ ਸਕਿਉਰਟੀ ਗਾਰਡ ਵਜੋਂ ਨੌਕਰੀ ‘ਤੇ ਰੱਖਿਆ ਗਿਆ ਸੀ ।ਪਰ ਪਿਛਲੇ ਕੁਝ ਸਮੇਂ ਤੋਂ ਕੰਪਨੀ ਨੇ ਉਨ੍ਹਾਂ ਕਿਸਾਨਾਂ ਨਾਲ ਧੱਕਾ ਕਰਦਿਆਂ ਸਕਿਉਰਟੀ ਗਾਰਡ ਨੂੰ ਨੌਕਰੀ ਹਟਾ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਸੀ।ਉਸ ਸਮੇਂ ਹੋਏ ਫੈਸਲੇ ਦੌਰਾਨ ਕੰਪਨੀ ਵੱਲੋਂ ਲਿਖਤੀ ਰੂਪ ਵਿੱਚ ਦਿੱਤਾ ਗਿਆ ਸੀ ਕਿ ਕੰਪਨੀ ਜਮੀਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਨਹੀਂ ਹਟਾਵੇਗੀ ਪਰ ਲਿਖਤੀ ਰੂਪ ਵਿੱਚ ਦਿੱਤੇ ਹੋਣ ਦੇ ਬਾਵਜੂਦ ਵੀ ਕਰਮਚਾਰੀ ਹਟਾ ਦਿੱਤੇ ਗਏ ਹਨ ਅਤੇ ਕਈ ਕਿਸਾਨਾਂ ਦਾ ਬਕਾਇਆ ਵੀ ਕੰਪਨੀ ਵੱਲ ਬਾਕੀ ਹੈ ਜੋ ਕੰਪਨੀ ਵੱਲੋਂ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ । ਉਹਨਾਂ ਨੇ ਦੱਸਿਆ ਕਿ ਕੰਪਨੀ ਦੇ ਕਈ ਉੱਚ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਵੀ ਮਸਲਾ ਹੱਲ ਨਹੀਂ ਹੋਇਆ ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਇਨਾਂ ਕਿਸਾਨਾਂ ਨੂੰ ਇਨਸਾਫ ਦਵਾਉਣ ਲਈ 10 ਅਪ੍ਰੈਲ ਨੂੰ ਸੋਲਰ ਪਲਾਟ ਪਿੰਡ ਜੰਡੀਆਂ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ ਜੋ ਕਿ ਕਿਸਾਨਾਂ ਦੀ ਬਕਾਇਆ ਰਾਸ਼ੀ ਤੇ ਰਹਿੰਦੀਆਂ ਮੰਗਾਂ ਪੂਰੀਆਂ ਨਾ ਹੋ ਜਾਣ ਤੱਕ ਜਾਰੀ ਰਹੇਗਾ ਅਤੇ ਹਰੇਕ ਨੁਕਸਾਨ ਦੀ ਜ਼ਿੰਮੇਵਾਰ ਕੰਪਨੀ ਹੋਵੇਗੀ।

Leave a Comment

Will the middle class get relief from the first general budget of Modi 3.0?