Home » ਤਾਜ਼ਾ ਖ਼ਬਰਾਂ » ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਜਨਮ ਦਿਹਾੜਾ ਸੂਬਾ ਪੱਧਰੀ ਮਨਾਇਆ ਜਾਵੇਗਾ- ਹਰਜੀਤ ਸਿੰਘ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਜਨਮ ਦਿਹਾੜਾ ਸੂਬਾ ਪੱਧਰੀ ਮਨਾਇਆ ਜਾਵੇਗਾ- ਹਰਜੀਤ ਸਿੰਘ

News Portal Development Companies In India

-ਬੀਬੀ ਕਮਲਪ੍ਰੀਤ ਕੌਰ ਨੂੰ ਲਾਇਆ ਜ਼ਿਲ੍ਹਾ ਪ੍ਰਧਾਨ-

ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੂੀਆ ਬੀਬੀ ਕਮਲਪ੍ਰੀਤ ਕੌਰ ਨੂੰ ਸਿਰਪਾੳ ਭੇਟ ਕਰਦੇ ਹੋਏ।
ਬਠਿੰਡਾ 9 ਅਪ੍ਰੈਲ (ਯ ਪ )

ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ।ਅੱਜ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕਨਵੀਨਰ ਹਰਜੀਤ ਸਿੰਘ ਨੇ ਬਠਿੰਡਾ ਵਿਖੇ ਪੁੱਜ ਕੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਆਗੂਆ ਨਾਲ ਮੀਟਿੰਗ ਕੀਤੀ। ਹਰਜੀਤ ਸਿੰਘ ਰਾਮਗੜ੍ਹੀਆ ਨੇ ਦੱਸਿਆ ਕਿ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਮਨਾਇਆ ਜਾਵੇਗਾ ਅਤੇ ਪੰਜਾਬ ਦੀਆਂ ਸਮੁੱਚੀਆਂ ਜ਼ਿਲ੍ਹਾ ਟੀਮਾਂ ਵੱਡੇ ਕਾਫਲੇ ਲੈ ਕੇ 5 ਮਈ ਦੇ ਸੂਬਾ ਸਮਾਗਮ ਵਿਚ ਸ਼ਿਰਕਤ ਕਰਨਗੀਆ। ਸੂਬਾ ਪ੍ਰਧਾਨ ਗੁਰਮੀਤ ਸਿੰਘ ਰਾਮਗੜ੍ਹੀਆ ਵੱਲੋਂ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਦਾ ਬਠਿੰਡਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਹਿਲਾ ਵਿੰਗ ਜ਼ਿਲ਼੍ਹਾ ਬਠਿੰਡਾ ਦੀ ਪ੍ਰਧਾਨ ਬੀਬੀ ਕਮਲਪ੍ਰੀਤ ਕੌਰ ਖੁਰਲ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ। ਸੂਬਾ ਜਨਰਲ ਸਕੱਤਰ ਸਿਕੰਦਰ ਸਿੰਘ ਖੋਖਰ ਨੇ ਆਏ ਸਾਰੇ ਆਗੂ ਸਾਹਿਬਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਬਾਹੀਆ, ਸਿਆਸੀ ਵਿੰਗ ਆਗੂ ਗੁਰਜੰਟ ਸਿੰਘ ਧੀਮਾਨ, ਸੂਬਾ ਮੀਤ ਪ੍ਰਧਾਨ ਪੂਰਨ ਸਿੰਘ ਜੱਜਲ, ਸੂਬਾ ਅਬਜਰਬਰ ਗੁਰਦੇਵ ਸਿੰਘ ਧੀਮਾਨ, ਜ਼ਿਲ੍ਹਾ ਮਾਨਸਾ-ਬਠਿੰਡਾ ਦੇ ਅਬਜਰਬਰ ਸਤਨਾਮ ਸਿੰਘ ਕੋਟਲੀ, ਹਲਕਾ ਬਠਿੰਡਾ ਦਿਹਾਤੀ ਕਰਮਜੀਤ ਸਿੰਘ, ਹਲਕਾ ਭੁੱਚੋਂ ਹਰਦੀਪ ਸਿੰਘ ਪੂੰਨੀ, ਹਲਕਾ ਸ਼ਹਿਰੀ ਗੁਰਪ੍ਰੀਤ ਸਿੰਘ, ਸੂਬਾ ਪ੍ਰੈਸ ਸਕੱਤਰ ਦਵਿੰਦਰ ਸਿੰਘ ਸੱਗੂ, ਜ਼ੋਨ ਇੰਚਾਰਜ ਗੁਰਤੇਜ ਸਿੰਘ ਤੇਜੀ, ਮਾਨਸਾ ਜ਼ੋਨ ਇੰਚਾਰਜ ਸ਼ੁਖਦਰਸ਼ਨ ਸਿੰਘ ਜੰਡੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੁਲਤਾਨੀਆ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਠੇਕੇਦਾਰ ਗੁਰਮੇਲ ਸਿੰਘ ਅਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਗਿੱਲ ਆਦਿ ਹਾਜ਼ਰ ਸਨ।

 

Leave a Comment

Will the middle class get relief from the first general budget of Modi 3.0?